09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੁਲਿਸ ਦੀ ਵੱਡੀ ਕਾਰਵਾਈ, ਗੜੁੱਪੜ ਦੇ ਨਸ਼ਾ ਤਸਕਰ ਦੀ 2 ਕਰੋੜ 32 ਲੱਖ ਰੁਪਏ ਦੀ ਪ੍ਰਾਪਰਟੀ ਫਰੀਜ਼

ਔੜ, 8 ਅਕਤੂਬਰ (ਗੁਰਨਾਮ ਸਿੰਘ ਸੈਣੀ)-ਔੜ ਪੁਲਿਸ ਨੇ ਪਿੰਡ ਗੜੁੱਪੜ ਦੇ ਇਕ ਕਥਿਤ ਨਸ਼ਾ ਤਸਕਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸ ਦੀ 2 ਕਰੋੜ 32 ਲੱਖ ਰੁਪਏ ਦੀ ਪ੍ਰਾਪਰਟੀ ਫਰੀਜ਼ ਕੀਤੀ ਹੈ। ਪੁਲਿਸ ਵਲੋਂ ਸੰਬੰਧਤ ਕੋਠੀ ਦੇ ਬਾਹਰ ਇਸ ਕਾਰਵਾਈ ਸੰਬੰਧੀ ਨੋਟਿਸ ਵੀ ਲਗਾਇਆ।

Ad Position 21
No active advertisement
ਅਜੀਤ ਡੈਸਕ 09-10-2026
ਔੜ, 8 ਅਕਤੂਬਰ (ਗੁਰਨਾਮ ਸਿੰਘ ਸੈਣੀ)-ਔੜ ਪੁਲਿਸ ਨੇ ਪਿੰਡ ਗੜੁੱਪੜ ਦੇ ਇਕ ਕਥਿਤ ਨਸ਼ਾ ਤਸਕਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸ ਦੀ 2 ਕਰੋੜ 32 ਲੱਖ ਰੁਪਏ ਦੀ ਪ੍ਰਾਪਰਟੀ ਫਰੀਜ਼ ਕੀਤੀ ਹੈ। ਪੁਲਿਸ ਵਲੋਂ ਸੰਬੰਧਤ ਕੋਠੀ ਦੇ ਬਾਹਰ ਇਸ ਕਾਰਵਾਈ ਸੰਬੰਧੀ ਨੋਟਿਸ ਵੀ ਲਗਾਇਆ। ਇਸ ਮੌਕੇ ਡੀ. ਐਸ. ਪੀ. ਪੰਕਜ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਜ਼ ਕੀਤੀ ਗਈ ਪ੍ਰਾਪਰਟੀ ਨਾਲ ਸੰਬੰਧਤ ਪਰਿਵਾਰ ਖ਼ਿਲਾਫ਼ ਨਸ਼ਿਆਂ ਦੇ 30 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀਆਂ ਵਿਰੁੱਧ ਪੁਲਿਸ ਵਲੋਂ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਡੀ. ਐਸ. ਪੀ ਨੇ ਦੱਸਿਆ ਕਿ ਔੜ ਇਲਾਕੇ ਵਿਚ ਇਸ ਤੋਂ ਪਹਿਲਾਂ ਵੀ 8 ਵੱਡੇ ਨਸ਼ਾ ਤਸਕਰਾਂ ਨਾਲ ਸੰਬੰਧਤ ਪ੍ਰਾਪਰਟੀਆਂ ਫਰੀਜ਼ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਵਲੋਂ ਨਸ਼ੇ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਬਣਾਈ ਗਈ ਜਾਇਦਾਦ ਬਾਰੇ ਵੀ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਨਸ਼ੇ ਦਾ ਕਾਰੋਬਾਰ ਜਾਰੀ ਰੱਖਦੇ ਹਨ ਤਾਂ ਕਾਨੂੰਨ ਅਨੁਸਾਰ ਉਨ੍ਹਾਂ ਦੀਆਂ ਜਾਇਦਾਦਾਂ ਖ਼ਿਲਾਫ਼ ਵੀ ਕਾਰਵਾਈ ਕਰਦਿਆਂ ਨਸ਼ਿਆਂ ਦੀ ਕਮਾਈ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਨਿਸ਼ਾਨੇ ’ਤੇ ਲਿਆਂਦਾ ਜਾਵੇਗਾ। ਇਸ ਮੌਕੇ ਥਾਣਾ ਔੜ ਦੇ ਐਸ. ਐਚ. ਓ. ਨਰੇਸ਼ ਕੁਮਾਰੀ ਨੇ ਵੀ ਨਸ਼ੇ ਦੇ ਵਿਓਪਾਰ ਨਾਲ ਜੁੜੇ ਲੋਕਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਪੁਲਿਸ ਵਲੋਂ ਇਲਾਕੇ ਵਿਚ ਨਸ਼ਿਆਂ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਸਤਵਿੰਦਰ ਸਿੰਘ, ਨਰੇਸ਼ ਕੁਮਾਰ ਤੇ ਬਲਵੀਰ ਸਿੰਘ ਪੰਚ ਤੋਂ ਇਲਾਵਾ ਕਈ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਬਸਪਾ ਦੀ ਆਦਮਪੁਰ ਰੈਲੀ ’ਚ ਕਸਬਾ ਔੜ ਦੇ ਪਿੰਡਾਂ ਤੋਂ ਬਸਪਾ ਆਗੂ ਤੇ ਵਰਕਰ ਭਾਰੀ ਸ਼ਮੂਲੀਅਤ ਕਰਨਗੇ-ਧੀਰ ਅਗਲੀ ਖ਼ਬਰ ਖਾਦਾਂ ਦੀ ਸਪਲਾਈ ਸੰਬੰਧੀ ਮੀਟਿੰਗ
Ad Position 24