26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅਕਾਲੀ ਦਲ ਨੇ ਭਾਜਪਾ ਨਾਲ ਸਮਝੌਤਾ ਕਰਕੇ ਆਪਣੇ ਪੈਰ ਖੁਦ ਕੁਹਾੜੀ ਮਾਰ ਲਈ- ਹੁਸਨ ਲਾਲ

ਗੁਣਾਚੌਰ, 26 ਨਵੰਬਰ (ਅਮਰੀਕ ਕਟਾਰੀਆ)-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਜੋ ਸਮਝੌਤਾ ਹੋਇਆ ਹੈ ਉਸ ਸਮਝੌਤੇ ਨੂੰ ਲੈ ਕੇ ਦੋਵੇਂ ਪਾਰਟੀਆਂ ਖੁਸ਼ੀ ਵਿੱਚ ਕੱਛਾਂ ਵਜਾ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਅਕਾਲੀਆਂ ਨੇ ਭਾਜਪਾ ਨਾਲ ਸਮਝੌਤਾ ਕਰਕੇ ਆਪਣੇ ਪੈਰ ਆਪ ਕੁਹਾੜੀ ਮਾਰ ਲਈ ਹੈ ਜਾਂ ਇਹ ਕਹਿ ਲਵੋ ਕਿ ਅਕਾਲੀਆਂ ਦੇ ਪੰਜਾਬ ਵਿੱਚ ਆਪਣੀਆਂ ਰਹਿੰਦੀਆਂ ਖੂੰਦੀਆਂ ਜੜ੍ਹਾਂ ਆਪਣੇ ਆਪ ਹੀ ਵੱਢ ਲਈਆਂ ਹਨ। ਕਿਉਂਕਿ ਪੰਜਾਬ ਦੇ ਬੁੱਧੀਜੀਵੀ ਲੋਕ, ਸਿਆਣੇ ਵੋਟਰ ਕਦੇ ਵੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਮੂੰਹ ਨਹੀ ਲਾਉਣਗੇ।

Ad Position 21
No active advertisement
ਅਜੀਤ ਡੈਸਕ 27-11-2026
ਗੁਣਾਚੌਰ, 26 ਨਵੰਬਰ (ਅਮਰੀਕ ਕਟਾਰੀਆ)-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਜੋ ਸਮਝੌਤਾ ਹੋਇਆ ਹੈ ਉਸ ਸਮਝੌਤੇ ਨੂੰ ਲੈ ਕੇ ਦੋਵੇਂ ਪਾਰਟੀਆਂ ਖੁਸ਼ੀ ਵਿੱਚ ਕੱਛਾਂ ਵਜਾ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਅਕਾਲੀਆਂ ਨੇ ਭਾਜਪਾ ਨਾਲ ਸਮਝੌਤਾ ਕਰਕੇ ਆਪਣੇ ਪੈਰ ਆਪ ਕੁਹਾੜੀ ਮਾਰ ਲਈ ਹੈ ਜਾਂ ਇਹ ਕਹਿ ਲਵੋ ਕਿ ਅਕਾਲੀਆਂ ਦੇ ਪੰਜਾਬ ਵਿੱਚ ਆਪਣੀਆਂ ਰਹਿੰਦੀਆਂ ਖੂੰਦੀਆਂ ਜੜ੍ਹਾਂ ਆਪਣੇ ਆਪ ਹੀ ਵੱਢ ਲਈਆਂ ਹਨ। ਕਿਉਂਕਿ ਪੰਜਾਬ ਦੇ ਬੁੱਧੀਜੀਵੀ ਲੋਕ, ਸਿਆਣੇ ਵੋਟਰ ਕਦੇ ਵੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਮੂੰਹ ਨਹੀ ਲਾਉਣਗੇ। ਇੱਕ ਵਾਰੀ ਫਿਰ ਅਕਾਲੀ ਅਤੇ ਭਾਜਪਾ ਨੂੰ ਇਹ ਦਿਨ ਦੇਖਣੇ ਪੈਣਗੇ ਕਿ ਪਿੰਡਾਂ ਦੇ ਲੋਕ ਇਹਨਾਂ ਦੇ ਉਮੀਦਵਾਰਾਂ ਨੂੰ ਜਾਂ ਸਮਰਥਕਾਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਣਗੇ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਹੁਸਨ ਲਾਲ ਨੇ ਕੀਤਾ। ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਦਾ ਸਮਝੌਤਾ ਪੰਜਾਬ ਦੀ ਜਨਤਾ ਨਾਲ, ਪੰਜਾਬ ਦੇ ਕਿਸਾਨਾਂ ਨਾਲ, ਪੰਜਾਬ ਦੇ ਵੋਟਰਾਂ ਨਾਲ ਨਿਰਾ ਧੋਖਾ ਹੈ। ਪਰ ਪੰਜਾਬ ਦੇ ਲੋਕ ਹੁਣ ਇਨ੍ਹਾਂ ਦੇ ਚੁਗਲ ਵਿੱਚ ਨਹੀਂ ਫਸਣਗੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਦੋਵਾਂ ਹੀ ਪਾਰਟੀਆਂ ਦਾ ਪੰਜਾਬ ਵਿੱਚੋਂ ਸਫਾਇਆ ਹੋਣਾ ਤੈਅ ਹੈ।
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਦੇ ਜੈਨ ਸਥਾਨਕ ਵਿਖੇ ਮਹਾਸਾਧਵੀ ਸਵਾਤੀ ਮਹਾਰਾਜ ਅਤੇ ਉਨ੍ਹਾਂ ਦੇ ਚਾਰ ਮੈਂਬਰੀ ਸਮੂਹ ਨੂੰ ਭਾਵਪੂਰਤ ਵਿਦਾਇਗੀ ਅਗਲੀ ਖ਼ਬਰ ਨਵੋਦਿਆ ਵਿਦਿਆਲਿਆ ’ਚ ਛੇਵੀਂ ਦੇ ਦਾਖ਼ਲੇ ਦੀ ਦਾਖਲਾ ਪ੍ਰੀਖਿਆ ਭਲਕੇ
Ad Position 24