09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕਾਠਗੜ੍ਹ ਮੋੜ ’ਤੇ ਮੈਡੀਕਲ ਸਟੋਰ ’ਚ ਚੋਰੀ

ਕਾਠਗੜ੍ਹ, 8 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨੈਸ਼ਨਲ ਹਾਈਵੇ ‘ਤੇ ਰੋਪੜ ਤੋਂ ਬਲਾਚੌਰ ਵਿਚਕਾਰ ਸਥਿਤ ਕਾਠਗੜ੍ਹ ਮੋੜ ਬੱਸ ਅੱਡਾ ਮਾਰਕੀਟ ਵਿਖੇ ਬੀਤੀ ਰਾਤ ਚੋਰਾਂ ਨੇ ਇਕੋ ਰਾਤ ਵਿਚ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਨਾਲ ਮੋੜ ਮਾਰਕੀਟ ਦੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਜਾਣਕਾਰੀ ਅਨੁਸਾਰ ਪਹਿਲੀ ਵਾਰਦਾਤ ਦੌਰਾਨ ਚੋਰਾਂ ਦੀ ਕਾਰਵਾਈ ਸੀ.

Ad Position 21
No active advertisement
ਕਾਠਗੜ੍ਹ ਮੋੜ ‘ਤੇ ਐਸ. ਐਚ. ਓ. ਕਮਲ ਤਨੇਜਾ ਮੌਕੇ ’ਤੇ ਬੈਂਕ ਦੇ ਬਾਹਰ ਜਾਂਚ ਕਰਦੇ ਹੋਏ। ਤਸਵੀਰ : ਕਲੇਰ 09-10-2026
ਕਾਠਗੜ੍ਹ, 8 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਨੈਸ਼ਨਲ ਹਾਈਵੇ ‘ਤੇ ਰੋਪੜ ਤੋਂ ਬਲਾਚੌਰ ਵਿਚਕਾਰ ਸਥਿਤ ਕਾਠਗੜ੍ਹ ਮੋੜ ਬੱਸ ਅੱਡਾ ਮਾਰਕੀਟ ਵਿਖੇ ਬੀਤੀ ਰਾਤ ਚੋਰਾਂ ਨੇ ਇਕੋ ਰਾਤ ਵਿਚ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਨਾਲ ਮੋੜ ਮਾਰਕੀਟ ਦੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਜਾਣਕਾਰੀ ਅਨੁਸਾਰ ਪਹਿਲੀ ਵਾਰਦਾਤ ਦੌਰਾਨ ਚੋਰਾਂ ਦੀ ਕਾਰਵਾਈ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਜਦਕਿ ਦੂਜੀ ਵਾਰਦਾਤ ਵਿਚ ਚੋਰ ਬੈਂਕ ਦੇ ਬਾਹਰ ਲੱਗੇ ਕੈਮਰੇ ਤੋੜ ਕੇ ਸੁੱਟ ਗਏ, ਪਰ ਚੋਰੀ ਕਰਨ ਵਿਚ ਅਸਫਲ ਰਹੇ। ਪਹਿਲੀ ਚੋਰੀ ਮੋੜ ਮਾਰਕੀਟ ਵਿਖੇ ਸਥਿਤ ਗੁਰੂ ਨਾਨਕ ਮੈਡੀਕਲ ਸਟੋਰ ‘ਤੇ ਹੋਈ। ਚੋਰਾਂ ਨੇ ਦੁਕਾਨ ਦੇ ਜਿੰਦਰੇ ਭੰਨੇ ਅਤੇ ਅੰਦਰੋਂ 13000 ਰੁਪਏ ਨਕਦ, ਸੈਂਟ ਅਤੇ ਤੇਲ ਸਮੇਤ ਕੀਮਤੀ ਦਵਾਈਆਂ ਅਤੇ ਨਾਲ ਹੀ ਮੋਬਾਈਲ ਰਿਚਾਰਜ ਤੇ 18000 ਰੁਪਏ ਜੋ ਕਿ ਅਲੱਗ ਰੱਖੇ ਹੋਏ ਸਨ, ਚੋਰੀ ਕਰਕੇ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਕੈਮਰਾ ਨਹੀਂ ਦੇਖਿਆ ਜਿਸ ਕਾਰਨ ਉਹ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ। ਮੈਡੀਕਲ ਸਟੋਰ ਦੇ ਮਾਲਕ ਤਜਿੰਦਰ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਮੂੰਹ ‘ਤੇ ਕੱਪੜਾ ਬੰਨ੍ਹ ਕੇ ਆਏ ਸਨ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦੂਜੀ ਵਾਰਦਾਤ ਪੰਜਾਬ ਐਂਡ ਸਿੰਧ ਬੈਂਕ ਕਾਠਗੜ੍ਹ ਮੋੜ ਵਿਖੇ ਹੋਈ, ਜਿਥੇ ਚੋਰਾਂ ਨੇ ਬੈਂਕ ਦੇ ਜਿੰਦਰੇ ਭੰਨਣ ਦੀ ਕੋਸ਼ਿਸ਼ ਕੀਤੀ ਪਰ ਸ਼ਟਰ ਤੋੜਨ ਵਿਚ ਕਾਮਯਾਬ ਨਹੀਂ ਹੋ ਸਕੇ। ਚੋਰੀ ਦੀ ਨੀਅਤ ਨਾਲ ਆਏ ਚੋਰਾਂ ਨੇ ਬੈਂਕ ਦੇ ਬਾਹਰ ਲੱਗੇ ਦੋ ਸੀ. ਸੀ. ਟੀ. ਵੀ. ਕੈਮਰੇ ਤੋੜ ਕੇ ਸੁੱਟ ਦਿੱਤੇ। ਸਾਰੀ ਘਟਨਾ ਦੀ ਜਾਣਕਾਰੀ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਥਾਣਾ ਕਾਠਗੜ੍ਹ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਏ. ਐਸ. ਆਈ. ਰਾਮ ਸ਼ਾਹ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਕੁੱਝ ਸਮੇਂ ਬਾਅਦ ਥਾਣਾ ਮੁਖੀ ਇੰਸਪੈਕਟਰ ਕਮਲ ਤਨੇਜਾ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੋਵੇਂ ਥਾਵਾਂ ਦਾ ਮੁਆਇਨਾ ਕੀਤਾ ਅਤੇ ਸੀ. ਸੀ. ਟੀ. ਵੀ. ਫੁਟੇਜ ਨੂੰ ਕਬਜ਼ੇ ਵਿਚ ਲੈ ਲਿਆ।
Ad Position 22
No active advertisement
ਪਿਛਲੀ ਖ਼ਬਰ ਚੂਰਾ ਪੋਸਤ ਸਮੇਤ ਕੈਂਟਰ ਗੱਡੀ ਆਈ ਕਾਬੂ, ਚਾਲਕ ਫਰਾਰ ਅਗਲੀ ਖ਼ਬਰ ਅੱਜ ਬਸਪਾ ਦੀ ਆਦਮਪੁਰ ਰੈਲੀ ’ਚ ਕਸਬਾ ਔੜ ਦੇ ਪਿੰਡਾਂ ਤੋਂ ਬਸਪਾ ਆਗੂ ਤੇ ਵਰਕਰ ਭਾਰੀ ਸ਼ਮੂਲੀਅਤ ਕਰਨਗੇ-ਧੀਰ
Ad Position 24