08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੈਨਸ਼ਨਰਾਂ ਵਲੋਂ ਕੱਲ੍ਹ ਦੀ ਸੰਗਰੂਰ ਮਹਾਂ ਰੈਲੀ ਵਿਚ ਭਰਵੀਂ ਸ਼ਮੂਲੀਅਤ ਦਾ ਫੈਸਲਾ

ਨਵਾਂਸ਼ਹਿਰ, 8 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜੋਗਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੈਨਸ਼ਨਰ ਸੁੱਚਾ ਰਾਮ ਸਾਬਕਾ ਬੀ.

Ad Position 21
No active advertisement
ਅਜੀਤ ਡੈਸਕ 09-10-2026
ਨਵਾਂਸ਼ਹਿਰ, 8 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜੋਗਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੈਨਸ਼ਨਰ ਸੁੱਚਾ ਰਾਮ ਸਾਬਕਾ ਬੀ. ਪੀ. ਈ. ਓ., ਹਰਬੰਸ ਸਿੰਘ ਗੋਹਲੜੋਂ ਦੀ ਪਤਨੀ ਜੋਗਿੰਦਰ ਕੌਰ ਅਤੇ ਰਾਮ ਪ੍ਰਕਾਸ਼ ਦੇ ਸਦੀਵੀ ਵਿਛੋੜੇ ‘ਤੇ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਰਾਮ ਪਾਲ, ਜਸਬੀਰ ਸਿੰਘ ਮੰਗੂਵਾਲ, ਰੇਸ਼ਮ ਲਾਲ, ਐਚ.ਐਸ ਭਾਵੜਾ, ਜਸਵੀਰ ਸਿੰਘ ਮੋਰੋਂ, ਹਰੀ ਬਿਲਾਸ, ਪ੍ਰਿੰ. ਬਿਕਰਮਜੀਤ ਸਿੰਘ, ਪ੍ਰਿੰ. ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 8 ਫ਼ੀਸਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਹੁਣ ਤੋਂ ਜਾਰੀ ਕਰਕੇ ਬਕਾਏ ਦੇਣ ਤੋਂ ਭੱਜ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਦਾ ਨਤੀਜਾ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਆਗੂਆਂ ਨੇ ਚੱਲ ਰਹੇ ਸੰਘਰਸ਼ ਨਾਲ ਇੱਕਮੁਠਤਾ ਪ੍ਰਗਟ ਕਰਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿਚ ਸ਼ਾਮਿਲ ਪੈਨਸ਼ਨਰ ਸਾਥੀਆਂ ਨੇ 10 ਅਕਤੂਬਰ ਦੀ ਸੰਗਰੂਰ ਸਾਂਝੀ ਮਹਾਂ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿਚ ਸੋਖੀ ਰਾਮ, ਚਰਨ ਦਾਸ, ਜਸਬੀਰ ਸਿੰਘ, ਮਹਿੰਗਾ ਰਾਮ, ਜੀਤ ਕੁਮਾਰ, ਧਰਮ ਪਾਲ, ਜਰਨੈਲ ਸਿੰਘ, ਹਰਦਿਆਲ ਸਿੰਘ, ਹਰਭਜਨ ਸਿੰਘ, ਅਵਤਾਰ ਸਿੰਘ, ਬਲਵਿੰਦਰ ਰਾਮ, ਪ੍ਰਿੰਸੀਪਲ ਈਸ਼ਵਰ ਚੰਦਰ, ਵਿਜੈ ਕੁਮਾਰ, ਸੁਰਜੀਤ ਰਾਮ, ਤਿਲਕ ਰਾਜ, ਗੁਰਦਿਆਲ ਸਿੰਘ, ਮਨਜੀਤ ਰਾਮ, ਸੰਤ ਰਾਮ, ਧੰਨਾ ਰਾਮ, ਆਤਮਾ ਸਿੰਘ, ਰਜਿੰਦਰ ਸਿੰਘ ਦੇਹਲ, ਸੁਰਿੰਦਰਜੀਤ, ਪ੍ਰਿੰਸੀਪਲ ਅਮਰਜੀਤ ਲਾਲ, ਹਰਬੰਸ ਸਿੰਘ, ਨਿਰੰਜਨ ਲਾਲ, ਸੁਰਿੰਦਰ ਕੌਰ, ਤੇਜਾ ਸਿੰਘ, ਚਰਨਜੀਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵ: ਦਾਰਾ ਦੀ ਬਰਸੀ ’ਤੇ ਮਾਹਿਲ ਗਹਿਲਾ ’ਚ ਖੂਨਦਾਨ ਕੈਂਪ 11 ਨੂੰ ਅਗਲੀ ਖ਼ਬਰ ਰੱਤੇਵਾਲ ਵਿਖੇ ਲਗਾਏ ਕੈਂਪ ’ਚ 88 ਯੂਨਿਟ ਖੂਨ ਇਕੱਤਰ
Ad Position 24