09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਝੰਡੂਪੁਰ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਲੋਕ ਮਿਲਣੀ’ ਨੂੰ ਭਰਵਾਂ ਹੁੰਗਾਰਾ-ਸ਼ਿਵ ਕਰਨ ਚੇਚੀ

ਟੱਪਰੀਆਂ ਖੁਰਦ, 9 ਅਕਤੂਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁੱਜਰ ਕਲਿਆਣ ਬੋਰਡ ਪੰਜਾਬ ਦੇ ਸੀਨੀਅਰ ਵਾਇਸ ਚੈਅਰਮੈਨ ਸ਼ਿਵਕਰਨ ਚੇਚੀ ਉਧਨੋਵਾਲ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਬੈਠਕ ਦੌਰਾਨ ਉਨ੍ਹਾਂ ਵਲੋਂ ਬਲਾਕ ਸੜੋਆ ਦੇ ਪਿੰਡ ਝੰਡੂਪੁਰ ਵਿਖੇ ਵਿਸ਼ੇਸ਼ ‘ਲੋਕ ਮਿਲਣੀ’ ਪ੍ਰੋਗਰਾਮਾਂ ਤਹਿਤ ਪਿੰਡ ਵਾਸੀਆਂ ਨਾਲ ਅਹਿਮ ਮੁਲਾਕਾਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 10-10-2026
ਟੱਪਰੀਆਂ ਖੁਰਦ, 9 ਅਕਤੂਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁੱਜਰ ਕਲਿਆਣ ਬੋਰਡ ਪੰਜਾਬ ਦੇ ਸੀਨੀਅਰ ਵਾਇਸ ਚੈਅਰਮੈਨ ਸ਼ਿਵਕਰਨ ਚੇਚੀ ਉਧਨੋਵਾਲ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਬੈਠਕ ਦੌਰਾਨ ਉਨ੍ਹਾਂ ਵਲੋਂ ਬਲਾਕ ਸੜੋਆ ਦੇ ਪਿੰਡ ਝੰਡੂਪੁਰ ਵਿਖੇ ਵਿਸ਼ੇਸ਼ ‘ਲੋਕ ਮਿਲਣੀ’ ਪ੍ਰੋਗਰਾਮਾਂ ਤਹਿਤ ਪਿੰਡ ਵਾਸੀਆਂ ਨਾਲ ਅਹਿਮ ਮੁਲਾਕਾਤ ਕੀਤੀ ਗਈ। ਇਸ ਮਿਲਣੀ ਦੌਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਖ ਵਿਚ “ਪੰਜਾਬ ਦਾ ਇਕੋ ਨਾਅਰਾ, ਭਗਵੰਤ ਮਾਨ ਦੁਬਾਰਾ” ਦੇ ਜੋਸ਼ੀਲੇ ਨਾਅਰੇ ਲਗਾਏ। ਇਸ ਮੌਕੇ ਪਿੰਡ ਵਾਸੀਆਂ ਨੇ ਆਪਣੀਆਂ ਮੁਸ਼ਕਿਲਾਂ, ਰੋਜ਼ਾਨਾ ਦੀਆਂ ਲੋੜਾਂ ਅਤੇ ਪਿੰਡਾਂ ਦੇ ਵਿਕਾਸ ਨਾਲ ਸੰਬੰਧਤ ਅਹਿਮ ਸੁਝਾਅ ਪੇਸ਼ ਕੀਤੇ। ਆਗੂਆਂ ਨੇ ਕਿਹਾ ਕਿ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਕਰਨਾ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਹੀ ਸਾਡੀ ਪਾਰਟੀ ਦੀ ਮੁੱਖ ਤਰਜੀਹ ਹੈ। ਇਸ ਮੌਕੇ ਸਟੇਟ ਮੈਂਬਰ ਬਲਦੇਵ ਰਾਜ ਬੱਗੂਵਾਲ, ਜਗਦੀਸ਼ ਕਰੀਮਪੁਰ ਚਾਹਵਾਲਾ, ਡਾ. ਸ਼ਾਂਤੀ ਬੱਸੀ, ਬਲਾਕ ਪ੍ਰਧਾਨ ਆਤਮਾ ਰਾਮ ਤੇ ਵੱਡੀ ਗਿਣਤੀ ਵਿਚ ਪਿੰਡ ਝੰਡੂਪੁਰ ਦੇ ਨਿਵਾਸੀ ਸਾਬਕਾ ਸਰਪੰਚ ਹਰਮੇਸ਼ ਲਾਲ, ਕਸ਼ਮੀਰੀ ਲਾਲ, ਰਾਮ ਪ੍ਰਕਾਸ਼, ਪ੍ਰਧਾਨ ਹੁਸਨ ਲਾਲ, ਤੇਲੂ ਰਾਮ, ਹਰਪਾਲ ਚੰਦ, ਪਰਮਜੀਤ, ਸਤਨਾਮ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੋ-ਆਪ੍ਰੇਟਿਵ ਸੁਸਾਇਟੀਆਂ ਸੰਬੰਧੀ ਨਵਾਂ ਫ਼ਰਮਾਨ ਛੋਟੇ ਕਿਸਾਨਾਂ ਲਈ ਬਣੇਗਾ ਮੁਸੀਬਤ-ਕੁਲਦੀਪ ਸਿੰਘ ਵਜੀਦਪੁਰ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਹੋਇਆ ਅਕਾਦਮਿਕ ਵਿਚਾਰ ਚਰਚਾ ਸਮਾਗਮ
Ad Position 24