09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਗਰਚਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦਾ ਭਾਰੀ ਇਕੱਠ

ਔੜ, 9 ਅਕਤੂਬਰ (ਗੁਰਨਾਮ ਸਿੰਘ ਸੈਣੀ)-ਗੁਰੂ ਨਾਨਕ ਸਾਹਿਬ ਜੀ ਦਾ 557 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਆਰੰਭੀ ਗੁਰਮਤਿ ਸਮਾਗਮ ਦੀ ਲੜੀ ਦਾ 7ਵਾਂ ਸਮਾਗਮ ਗੁਰਦੁਆਰਾ ਬਾਬਾ ਅਦਲੀ ਜੀ ਪਿੰਡ ਗਰਚਾ ਵਿਖੇ ਹੋਇਆ। ਮਰਿਆਦਾ ਅਨੁਸਾਰ ਸਮਾਗਮ ਦੀ ਸ਼ੁਰੂਆਤ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਈ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਜੂਰੀ ਰਾਗੀ ਭਾਈ ਕਾਰਜ ਸਿੰਘ ਦੇ ਜਥੇ ਨੇ ਅੰਮ੍ਰਿਤਮਈ ਬਾਣੀ ਦੇ ਮਨੋਹਰ ਕੀਰਤਨ ਦੀ ਵਰਖਾ ਕੀਤੀ।

Ad Position 21
No active advertisement
ਸਮਾਗਮ ਦੌਰਾਨ ਕੀਰਤਨ ਕਰਦੇ ਹੋਏ ਭਾਈ ਕਾਰਜ ਸਿੰਘ ਦਾ ਜਥਾ ਅਤੇ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ਕਥਾ ਕਰਦੇ ਹੋਏ। ਤਸਵੀਰ : ਗੁਰਨਾਮ ਸਿੰਘ ਸੈਣੀ 10-10-2026
ਔੜ, 9 ਅਕਤੂਬਰ (ਗੁਰਨਾਮ ਸਿੰਘ ਸੈਣੀ)-ਗੁਰੂ ਨਾਨਕ ਸਾਹਿਬ ਜੀ ਦਾ 557 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਆਰੰਭੀ ਗੁਰਮਤਿ ਸਮਾਗਮ ਦੀ ਲੜੀ ਦਾ 7ਵਾਂ ਸਮਾਗਮ ਗੁਰਦੁਆਰਾ ਬਾਬਾ ਅਦਲੀ ਜੀ ਪਿੰਡ ਗਰਚਾ ਵਿਖੇ ਹੋਇਆ। ਮਰਿਆਦਾ ਅਨੁਸਾਰ ਸਮਾਗਮ ਦੀ ਸ਼ੁਰੂਆਤ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਈ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਜੂਰੀ ਰਾਗੀ ਭਾਈ ਕਾਰਜ ਸਿੰਘ ਦੇ ਜਥੇ ਨੇ ਅੰਮ੍ਰਿਤਮਈ ਬਾਣੀ ਦੇ ਮਨੋਹਰ ਕੀਰਤਨ ਦੀ ਵਰਖਾ ਕੀਤੀ। ਉਨ੍ਹਾਂ ਤੋਂ ਬਾਅਦ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਜੋ ਕਿ ਵਿਦੇਸ਼ ਦੌਰੇ ਤੋਂ ਪਰਤੇ ਸਨ, ਵਲੋਂ ਗੁਰਮਤਿ ਵਿਚਾਰਾਂ ਅਤੇ ਗੁਰ ਇਤਿਹਾਸ ਦੀ ਸਾਂਝ ਪਾਈ ਗਈ। ਸਮਾਗਮ ਦੌਰਾਨ ਸੰਗਤਾਂ ਨਵਾਂਸ਼ਹਿਰ, ਰਾਹੋਂ, ਬੰਗਾ, ਭਾਰਟਾ ਖੁਰਦ, ਭਾਰਟਾ ਕਲਾਂ, ਗੜ੍ਹਪਧਾਣਾ, ਗੋਬਿੰਦਪੁਰ, ਵਜੀਦਪੁਰ, ਮੂਸਾਪੁਰ, ਕਾਹਮਾ, ਕਰੀਹਾ, ਉੜਾਪੜ, ਚੱਕਦਾਨਾ ਤੇ ਹੋਰ ਦੂਰ-ਦੂਰ ਦੇ ਪਿੰਡਾਂ ’ਚੋਂ ਬੱਸਾਂ ਅਤੇ ਆਪਣੇ ਸਾਧਨਾਂ ਰਾਹੀਂ ਪਹੁੰਚੀਆਂ ਸਨ। ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਇਸ ਮੌਕੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗਰਚਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਬੋਲਦਿਆਂ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸੰਗਤਾਂ ਨੂੰ ਆਉਣ ਵਾਲੇ ਹਰ ਸਮਾਗਮ ਵਿਚ ਵੱਧ ਚੜ੍ਹ ਕੇ ਪਹੁੰਚਣ ਲਈ ਜਿੱਥੇ ਬੇਨਤੀ ਕੀਤੀ ਉੱਥੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਜਲੰਧਰ ਦੇ ਪਿੰਡ ਲਸਾੜਾ ਵਿਖੇ 13 ਅਕਤੂਬਰ ਨੂੰ ਪਹਿਲੀ ਵਾਰ ਹੋ ਰਹੇ ਇਸ ਸਮਾਗਮ ਵਿਚ ਵਹੀਰਾਂ ਘੱਤ ਕੇ ਪਹੁੰਚਣ ਲਈ ਵੀ ਅਪੀਲ ਕੀਤੀ। ਮੰਚ ਸੰਚਾਲਨ ਦੀ ਸੇਵਾ ਰੋਜ਼ਾਨਾ ਦੀ ਤਰ੍ਹਾਂ ਭਾਈ ਤਰਲੋਚਨ ਸਿੰਘ ਖਟਕੜ ਕਲਾਂ ਵਲੋਂ ਕੀਤੀ ਗਈ। ਸਮਾਗਮ ਦੌਰਾਨ ਸਾਰੇ ਹੀ ਬੁਲਾਰਿਆਂ ਵਲੋਂ ਭਾਈ ਸਤਪਾਲ ਸਿੰਘ ਢਾਡੀ ਗਰਚਾ ਜਿਨ੍ਹਾਂ ਨੇ ਵਿਦੇਸ਼ ਵਿਚ ਬੈਠੇ ਕੇ ਇਸ ਸਮਾਗਮ ਦੀਆਂ ਤਿਆਰੀਆਂ ਲਈ ਵੱਡਾ ਯੋਗਦਾਨ ਪਾਇਆ, ਉਨ੍ਹਾਂ ਦੀ ਸੇਵਾਵਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਸਮਾਗਮ ਦੌਰਾਨ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਪ੍ਰਧਾਨ ਸਤਨਾਮ ਸਿੰਘ, ਜਗਜੀਤ ਸਿੰਘ ਜੱਗੀ, ਹਰਮੇਸ਼ ਸਿੰਘ, ਅਵਤਾਰ ਸਿੰਘ, ਸਤਪਾਲ ਸਿੰਘ, ਅਮਰਜੀਤ ਸਿੰਘ, ਸੰਤੋਖ ਸਿੰਘ, ਮੱਖਣ ਸਿੰਘ ਅਤੇ ਚਰਨਜੀਤ ਸਿੰਘ (ਸਾਰੇ ਗਰਚਾ ਕਮੇਟੀ ਮੈਂਬਰ) ਭਾਈ ਦਿਲਬਾਗ ਸਿੰਘ ਰਾਹੋਂ, ਮਾਸਟਰ ਨਰਿੰਦਰ ਸਿੰਘ ਭਾਰਟਾ, ਊਧਮ ਸਿੰਘ ਗੋਬਿੰਦਪੁਰ, ਸੁਖਵਿੰਦਰ ਸਿੰਘ ਗੋਬਿੰਦਪੁਰ, ਨੰਬਰਦਾਰ ਸਵਰਨ ਸਿੰਘ ਕਾਹਮਾ, ਪਰਮਜੀਤ ਸਿੰਘ ਮੂਸਾਪੁਰ, ਸਤਵੀਰ ਸਿੰਘ ਗੋਨੀ, ਅਵਤਾਰ ਸਿੰਘ ਗੋਬਿੰਦਪੁਰ, ਹਰਦੀਪ ਸਿੰਘ ਸਰਪੰਚ ਗੜ੍ਹਪਧਾਣਾ ਤੋਂ ਇਲਾਵਾ ਸੁਸਾਇਟੀ ਸਰਪ੍ਰਸਤ ਉਤਮ ਸਿੰਘ ਸੇਠੀ, ਉਪ ਮੁੱਖ ਸੇਵਾਦਾਰ ਦੀਦਾਰ ਸਿੰਘ ਗਹੂੰਣ, ਜਗਦੀਪ ਸਿੰਘ ਕੈਸ਼ੀਅਰ, ਪਰਮਿੰਦਰ ਸਿੰਘ ਸਕੱਤਰ, ਪਲਵਿੰਦਰ ਸਿੰਘ ਕਰਿਆਮ, ਡਾ: ਭਗਵਾਨ ਸਿੰਘ, ਬਖਸ਼ੀਸ਼ ਸਿੰਘ ਸੈਣੀ, ਬਾਬਾ ਗਿਆਨ ਸਿੰਘ, ਰਮਨੀਕ ਸਿੰਘ, ਕੁਲਜੀਤ ਸਿੰਘ ਖਾਲਸਾ, ਮਨਮੋਹਣ ਸਿੰਘ, ਬਲਦੇਵ ਸਿੰਘ, ਗੁਰਪਾਲ ਸਿੰਘ ਰਾਪਰ ਰਾਏ, ਅਮਰੀਕ ਸਿੰਘ ਸੇਠੀ, ਦਲਜੀਤ ਸਿੰਘ ਬਡਵਾਲ, ਸੁਰਿੰਦਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਬੰਗਾ ਦੇ ਵਿਦਿਆਰਥੀਆਂ ਲਗਾਇਆ ਐਡਵੈਂਚਰ ਪਾਰਕ ਜ਼ੈਪ ਲੁਧਿਆਣਾ ਦਾ ਟੂਰ ਅਗਲੀ ਖ਼ਬਰ ਪੰਜਾਬ ਭਾਜਪਾ ਓ. ਬੀ. ਸੀ. ਮੋਰਚਾ ਦੀ ਸੂਬਾ ਕਮੇਟੀ ਵਲੋਂ ਮੀਟਿੰਗ
Ad Position 24