13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਰਸ਼ੀਆ ਕੌਰ ਨੇ ‘ਡੀ. ਏ. ਵੀ ਐਮ. ਯੂ. ਐੱਨ 26’ ਵਿਚ ਵਧਾਇਆ ਪੰਜਾਬ ਦਾ ਮਾਣ

ਨਵਾਂਸ਼ਹਿਰ, 12 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਨੌਜਵਾਨ ਪੀੜ੍ਹੀ ਆਪਣੀ ਮਿਹਨਤ ਤੇ ਲਗਨ ਨਾਲ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਅਜਿਹੀ ਹੀ ਇਕ ਹੋਣਹਾਰ ਵਿਦਿਆਰਥਣ ਅਰਸ਼ੀਆ ਕੌਰ ਨੇ ਆਪਣੀ ਪ੍ਰਤਿਭਾ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

Ad Position 21
No active advertisement
ਅਜੀਤ ਡੈਸਕ 13-10-2026
ਨਵਾਂਸ਼ਹਿਰ, 12 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਨੌਜਵਾਨ ਪੀੜ੍ਹੀ ਆਪਣੀ ਮਿਹਨਤ ਤੇ ਲਗਨ ਨਾਲ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਅਜਿਹੀ ਹੀ ਇਕ ਹੋਣਹਾਰ ਵਿਦਿਆਰਥਣ ਅਰਸ਼ੀਆ ਕੌਰ ਨੇ ਆਪਣੀ ਪ੍ਰਤਿਭਾ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਡੀ. ਏ. ਵੀ. ਪਬਲਿਕ ਸਕੂਲ, ਬੀ. ਆਰ. ਐਸ. ਨਗਰ, ਲੁਧਿਆਣਾ ਵਿਖੇ 10 ਤੇ 11 ਅਕਤੂਬਰ 2026 ਨੂੰ ਕਰਵਾਏ ‘ਡੀ. ਏ. ਵੀ ਐਮ. ਯੂ. ਐੱਨ 26’ ਵਿਚ ਅਰਸ਼ੀਆ ਕੌਰ ਨੇ ਨਾਟੋ ਕਮੇਟੀ ਵਿਚ ‘ਯੂਨਾਇਟਿਡ ਕਿੰਗਡਮ ਦੀ ਡਿਸਟਿੰਗੁਇਸ਼ਡ ਰੀਪ੍ਰੀਜ਼ੈਂਟੇਟਿਵ’ ਵਜੋਂ ਸ਼ਾਨਦਾਰ ਭੂਮਿਕਾ ਨਿਭਾਈ। ਇਸ ਦੋ-ਰੋਜ਼ਾ ਕਾਨਫਰੰਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵਿਸ਼ਵ ਦੇ ਮਹੱਤਵਪੂਰਨ ਮੁੱਦਿਆਂ ’ਤੇ ਆਪਣੇ ਵਿਚਾਰ ਰੱਖੇ। ਨਾਟੋ ਵਰਗੀ ਸੰਵੇਦਨਸ਼ੀਲ ਕਮੇਟੀ ਵਿਚ ਯੂ. ਕੇ. ਦੀ ਨੁਮਾਇੰਦਗੀ ਕਰਨਾ ਆਸਾਨ ਨਹੀਂ। ਅਰਸ਼ੀਆ ਨੇ ਆਪਣੀ ਖੋਜ, ਆਤਮ-ਵਿਸ਼ਵਾਸ ਤੇ ਕੂਟਨੀਤਕ ਸੂਝ-ਬੂਝ ਨਾਲ ਸਾਬਤ ਕਰ ਦਿੱਤਾ ਕਿ ਉਹ ਭਵਿੱਖ ਦੀ ਇਕ ਸ਼ਾਨਦਾਰ ਲੀਡਰ ਹੈ। ਅਰਸ਼ੀਆ ਕੌਰ, ਸ. ਪੀ. ਸਿੰਘ ਯਾਦ ਦੀ ਪੋਤਰੀ ਹੈ ਅਤੇ ਆਤਮ ਪ੍ਰਕਾਸ਼ ਸਿੰਘ ਯਾਦ ਤੇ ਸਿੱਖ ਰਾਈਡਰਜ਼ ਫੈਮਿਲੀ ਨਾਲ ਸੰਬੰਧਤ ਹੈ। ਇਸ ਪ੍ਰਾਪਤੀ ’ਤੇ ਸਿੱਖ ਰਾਈਡਰਜ਼ ਫੈਮਿਲੀ ਤੇ ਆਤਮ ਪ੍ਰਕਾਸ਼ ਸਿੰਘ ਯਾਦ ਵਲੋਂ ਅਰਸ਼ੀਆ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਹੈ ਕਿ ਅਰਸ਼ੀਆ ਆਪਣੇ ਜੀਵਨ ਦੇ ਸਫ਼ਰ ਵਿਚ ਹੋਰ ਵੀ ਮੀਲ ਪੱਥਰ ਸਥਾਪਿਤ ਕਰੇਗੀ। ਸਾਨੂੰ ਤੁਹਾਡੇ ’ਤੇ ਮਾਣ ਹੈ ਤੇ ਸਮਾਜ ਪ੍ਰਤੀ ਤੁਹਾਡੇ ਯੋਗਦਾਨ ਦੀ ਅਸੀਂ ਸ਼ਲਾਘਾ ਕਰਦੇ ਹਾਂ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ’ਚ ਪ੍ਰਦਰਸ਼ਨਕਾਰੀਆਂ ’ਤੇ ਹੋਈ ਕਾਰਵਾਈ ਲੋਕ ਤੰਤਰ ਵਿਰੋਧੀ-ਨੂਰਪੁਰੀ, ਦੌਲਤਪੁਰ ਅਗਲੀ ਖ਼ਬਰ ਦਿੱਲੀ ਵਿਖੇ ਨੌਜਵਾਨੀ ’ਤੇ ਢਾਹੇ ਜਾ ਰਹੇ ਤਸ਼ੱਦਦ ਖ਼ਿਲਾਫ਼ ਜਗਰਾਉਂ ’ਚ ਰੋਸ ਪ੍ਰਦਰਸ਼ਨ
Ad Position 24