17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਧੌਲ ਵਿਖੇ ਨਿਰਮਲ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ

ਬਲਾਚੌਰ, 16 ਅਕਤੂਬਰ (ਨਰੇਸ਼ ਧੌਲ)-ਗੁਰਦੁਆਰਾ ਸਿੰਘ ਸਭਾ ਪਿੰਡ ਧੌਲ ਦੇ ਪ੍ਰਧਾਨ ਸਰਦਾਰ ਸੁੱਚਾ ਸਿੰਘ ਧੌਲ ਦੇ ਵੱਡੇ ਭਰਾ, ਡਾਕਟਰ ਬਲਵਿੰਦਰ ਸਿੰਘ ਐਮ. ਡੀ.

Ad Position 21
No active advertisement
ਅਜੀਤ ਡੈਸਕ 17-10-2026
ਬਲਾਚੌਰ, 16 ਅਕਤੂਬਰ (ਨਰੇਸ਼ ਧੌਲ)-ਗੁਰਦੁਆਰਾ ਸਿੰਘ ਸਭਾ ਪਿੰਡ ਧੌਲ ਦੇ ਪ੍ਰਧਾਨ ਸਰਦਾਰ ਸੁੱਚਾ ਸਿੰਘ ਧੌਲ ਦੇ ਵੱਡੇ ਭਰਾ, ਡਾਕਟਰ ਬਲਵਿੰਦਰ ਸਿੰਘ ਐਮ. ਡੀ. ਬੈਂਸ ਹਸਪਤਾਲ ਬਲਾਚੌਰ ਤੇ ਰੇਸ਼ਮ ਸਿੰਘ ਜੀਤਾ ਆਕਲਿਆਣਾ ਦੇ ਮਾਮਾ ਸਰਦਾਰ ਨਿਰਮਲ ਸਿੰਘ 63 ਅਚਾਨਕ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਧੌਲ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਮਸ਼ਾਨਘਾਟ ਵਿਖੇ ਰਿਸ਼ਤੇਦਾਰਾਂ, ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ ਭਤੀਜੇ, ਤਲਵਿੰਦਰ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਵਿਖਾਈ। ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਸਰਦਾਰ ਨਿਰਮਲ ਸਿੰਘ ਦੇ ਅਚਾਨਕ ਬੇਵਕਤ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸੁੱਚਾ ਸਿੰਘ ਧੌਲ, ਬਲਕਰ ਸਿੰਘ ਤਾਰੀ, ਡਾਕਟਰ ਬਲਵਿੰਦਰ ਸਿੰਘ, ਰੇਸ਼ਮ ਸਿੰਘ, ਭਗਤ ਸਿੰਘ ਨੰਬਰਦਾਰ, ਨਛੱਤਰ ਸਿੰਘ ਜਗਤਪੁਰ, ਜਸਬੀਰ ਸਿੰਘ ਜਗਤਪੁਰ, ਕੁਲਦੀਪ ਸਿੰਘ ਸਾਧੜਾ, ਸੰਤੋਖ ਸਿੰਘ ਸਾਧੜਾ, ਬਲਵੀਰ ਸਿੰਘ ਸਰਪੰਚ, ਮਲਕੀਤ ਸਿੰਘ ਧੌਲ ਸਾਬਕਾ ਸਰਪੰਚ, ਕਿਸ਼ਨ ਸਿੰਘ ਮੈਨੇਜਰ, ਜੋਰਾ ਸਿੰਘ, ਜਗਤ ਸਿੰਘ, ਬਖਸ਼ੀਸ਼ ਸਿੰਘ, ਜੀਵਨ ਸਿੰਘ ਫੌਜੀ, ਬਲਕਾਰ ਸਿੰਘ ਤਾਰ, ਭਾਈ ਅਮਰਜੀਤ ਸਿੰਘ, ਬਿੰਦਰ ਸਿੰਘ, ਸੰਤੋਖ ਸਿੰਘ, ਸੁੱਚਾ ਸਿੰਘ, ਜਸਪਾਲ ਸਿੰਘ ਰਾਣਾ, ਸਮੁੱਚੇ ਰਿਸ਼ਤੇਦਾਰ, ਪਿੰਡ ਵਾਸੀ ਤੇ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲਾਲਪੁਰ ਵਿਖੇ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਅਗਲੀ ਖ਼ਬਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਾਨ ਸਰਕਾਰ ਵਚਨਬੱਧ-ਬ੍ਰਿਗੇਡੀਅਰ ਰਾਜ ਕੁਮਾਰ
Ad Position 24