ਜਲਾਲਪੁਰ ਵਿਖੇ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ
ਕਾਠਗੜ੍ਹ, 16 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਜਲਾਲਪੁਰ ਵਿਖੇ ਬਾਬਾ ਸਰਬਣ ਦਾਸ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਜਲਾਲਪੁਰ, ਸਮੂਹ ਸਾਧ ਸੰਗਤ ਤੇ ਪਿੰਡ ਵਾਸੀਆਂ ਵਲੋਂ ਬਾਬਾ ਸਰਬਣ ਦਾਸ ਦੀ ਯਾਦ ਨੂੰ ਸਮਰਪਿਤ 22ਵਾਂ ਤਿੰਨ ਰੋਜ਼ਾ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਮਹੰਤ ਬਾਬਾ ਭਗਵਾਨ ਦਾਸ (ਅਖਾੜਾ ਨਵਾਂ ਉਦਾਸੀਨ) ਤੇ ਸੁਆਮੀ ਦਿਆਲ ਦਾਸ ਡੇਰਾ ਬਾਉੜੀ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਸੁਆਮੀ ਦਿਆਲ ਦਾਸ ਡੇਰਾ ਬਾਉੜੀ ਸਾਹਿਬ ਵਲੋਂ ਕੀਤਾ।
ਕਾਠਗੜ੍ਹ, 16 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਜਲਾਲਪੁਰ ਵਿਖੇ ਬਾਬਾ ਸਰਬਣ ਦਾਸ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਜਲਾਲਪੁਰ, ਸਮੂਹ ਸਾਧ ਸੰਗਤ ਤੇ ਪਿੰਡ ਵਾਸੀਆਂ ਵਲੋਂ ਬਾਬਾ ਸਰਬਣ ਦਾਸ ਦੀ ਯਾਦ ਨੂੰ ਸਮਰਪਿਤ 22ਵਾਂ ਤਿੰਨ ਰੋਜ਼ਾ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਮਹੰਤ ਬਾਬਾ ਭਗਵਾਨ ਦਾਸ (ਅਖਾੜਾ ਨਵਾਂ ਉਦਾਸੀਨ) ਤੇ ਸੁਆਮੀ ਦਿਆਲ ਦਾਸ ਡੇਰਾ ਬਾਉੜੀ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਸੁਆਮੀ ਦਿਆਲ ਦਾਸ ਡੇਰਾ ਬਾਉੜੀ ਸਾਹਿਬ ਵਲੋਂ ਕੀਤਾ। ਉਪਰੰਤ ਬਾਬਾ ਉੱਤਮ ਦਾਸ, ਬਾਬਾ ਗੋਪਾਲ ਦਾਸ ਆਦਿ ਸੰਤ ਪੁਰਸ਼ਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਕਬੱਡੀ ਦੇ ਵੱਖ-ਵੱਖ ਭਾਰ ਵਰਗ ਦੇ ਪਿੰਡ ਪੱਧਰ ਦੇ ਮੁਕਾਬਲਿਆਂ ’ਚ ਦਰਜਨਾਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਸਤਨਾਮ ਸਿੰਘ ਚੇਚੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਮਹੰਤ ਦਰਸ਼ਨ ਲਾਲ, ਜਸਪਾਲ ਸਿੰਘ ਜੱਸਾ ਸਾਬਕਾ ਸਰਪੰਚ ਜਲਾਲਪੁਰ, ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮੀ, ਪ੍ਰਧਾਨ ਬਲਦੇਵ ਰਾਜ ਬਾਂਠ, ਠੇਕੇਦਾਰ ਕਾਬਲ ਚੇਚੀ, ਰਾਜ ਕੁਮਾਰ ਨੀਲੇਵਾੜੇ, ਸ਼ੰਮੀ ਚੌਧਰੀ, ਕੁਮੈਂਟੇਟਰ ਬਲਵੀਰ ਬੀਰਾ ਰੈਲਮਾਜਰਾ, ਰਾਜੂ ਖੇਪੜ ਬਾਗੋਵਾਲ ਸਮੇਤ ਹੋਰ ਸੇਵਾਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।