17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦੋ ਬੱਚਿਆਂ ਦੀ ਮਾਂ ਵਲੋਂ ਖੁਦਕੁਸ਼ੀ

ਮੁਕੰਦਪੁਰ, 16 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਮੁਕੰਦਪੁਰ ਤੋਂ ਫਗਵਾੜਾ ਜਾਂਦੀ ਸੜਕ ਦੇ ਨਾਲ ਨਹਿਰ ਵਿਚੋਂ ਬੱਲੋਵਾਲ ਪਿੰਡ ਵਿਖੇ ਔਰਤ ਦੀ ਲਾਸ਼ ਨਹਿਰ ਵਿਚ ਡੁੱਬੀ ਹੋਈ ਦਿਖਾਈ ਦਿੱਤੀ। ਨਹਿਰ ਦੇ ਦੂਜੇ ਪਾਸਿਓਂ ਲੰਘਣ ਲੱਗੇ ਕਿਸੇ ਮਜ਼ਦੂਰ ਦੀ ਨਜ਼ਰ ਪਈ ਤਾਂ ਉਸ ਦੇ ਰੌਲਾ ਪਾਉਣ ’ਤੇ ਪਤਾ ਲੱਗਾ ਕਿ ਨਜ਼ਦੀਕੀ ਪਿੰਡ ਰਹਿਪਾ ਦੀ ਇਕ ਔਰਤ ਹਰਜੀਤ ਕੌਰ ਉਮਰ ਲਗਪਗ 60 ਪਤਨੀ ਸਤਨਾਮ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਘਰ ਤੋਂ ਗਾਇਬ ਸੀ ਪਰਿਵਾਰ ਵਲੋਂ ਉਸ ਦੀ ਹਰ ਪਾਸੇ ਭਾਲ ਕੀਤੀ ਗਈ ਪਰ ਕੋਈ ਪਤਾ ਨਾ ਲੱਗ ਸਕਿਆ।

Ad Position 21
No active advertisement
ਔਰਤ ਦੀ ਨਹਿਰ ’ਚੋਂ ਲਾਸ਼ ਕਢਵਾਉਣ ਸਮੇਂ ਥਾਣਾ ਮੁਖੀ ਜਸਵਿੰਦਰ ਸਿੰਘ ਲੋਕਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਅਮਰੀਕ ਸਿੰਘ ਢੀਂਡਸਾ 17-10-2026
ਮੁਕੰਦਪੁਰ, 16 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਮੁਕੰਦਪੁਰ ਤੋਂ ਫਗਵਾੜਾ ਜਾਂਦੀ ਸੜਕ ਦੇ ਨਾਲ ਨਹਿਰ ਵਿਚੋਂ ਬੱਲੋਵਾਲ ਪਿੰਡ ਵਿਖੇ ਔਰਤ ਦੀ ਲਾਸ਼ ਨਹਿਰ ਵਿਚ ਡੁੱਬੀ ਹੋਈ ਦਿਖਾਈ ਦਿੱਤੀ। ਨਹਿਰ ਦੇ ਦੂਜੇ ਪਾਸਿਓਂ ਲੰਘਣ ਲੱਗੇ ਕਿਸੇ ਮਜ਼ਦੂਰ ਦੀ ਨਜ਼ਰ ਪਈ ਤਾਂ ਉਸ ਦੇ ਰੌਲਾ ਪਾਉਣ ’ਤੇ ਪਤਾ ਲੱਗਾ ਕਿ ਨਜ਼ਦੀਕੀ ਪਿੰਡ ਰਹਿਪਾ ਦੀ ਇਕ ਔਰਤ ਹਰਜੀਤ ਕੌਰ ਉਮਰ ਲਗਪਗ 60 ਪਤਨੀ ਸਤਨਾਮ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਘਰ ਤੋਂ ਗਾਇਬ ਸੀ ਪਰਿਵਾਰ ਵਲੋਂ ਉਸ ਦੀ ਹਰ ਪਾਸੇ ਭਾਲ ਕੀਤੀ ਗਈ ਪਰ ਕੋਈ ਪਤਾ ਨਾ ਲੱਗ ਸਕਿਆ। ਨਹਿਰ ਵਿਚ ਪਾਣੀ ਬੰਦ ਹੋਣ ਕਰਕੇ ਸਵੇਰੇ 10 ਵਜੇ ਕਿਸੇ ਮਜ਼ਦੂਰ ਦੀ ਨਜ਼ਰ ਪਈ ਤਾਂ ਪਹਿਲਾਂ ਤੋਂ ਭਾਲ ਕਰਦੇ ਪਰਿਵਾਰ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਵਲੋਂ ਆਪਣੇ ਪਰਿਵਾਰਕ ਮੈਂਬਰ ਦੀ ਪਹਿਚਾਣ ਕੀਤੀ ਗਈ। ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਥਾਣਾ ਮੁਖੀ ਮੁਕੰਦਪੁਰ ਸਬ ਇੰਸਪੈਕਟਰ ਜਸਵਿੰਦਰ ਸਿੰਘ ਵੀ ਪੁਲਿਸ ਪਾਰਟੀ ਸਮੇਤ ਆਏ ਉਨ੍ਹਾਂ ਨੇ ਲਾਸ਼ ਨੂੰ ਨਹਿਰ ਵਿਚੋਂ ਕਢਵਾ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਕਰਵਾਉਣ ਲਈ ਅਗਲੀ ਕਾਰਵਾਈ ਆਰੰਭ ਦਿੱਤੀ ਮੌਕੇ ’ਤੇ ਪਰਿਵਾਰਕ ਮੈਂਬਰਾਂ ਵਲੋਂ ਪੁੱਛਣ ਦੌਰਾਨ ਦੱਸਿਆ ਕਿ ਉਹ ਘਰੋਂ ਪੈਨਸ਼ਨ ਲੈਣ ਚੱਲੀ ਦੱਸ ਕੇ ਗਈ ਸੀ ਤੇ ਉਸ ਦਾ ਘਰ ਵਾਲਾ ਸਤਨਾਮ ਸਿੰਘ ਧਾਰਮਿਕ ਯਾਤਰਾ ’ਤੇ ਗਿਆ ਹੋਇਆ ਸੀ ਜਦਕਿ ਘਰ ਵਿਚ ਮ੍ਰਿਤਕਾ ਦੀ ਨੂੰਹ ਤੇ ਵਿਆਹੀ ਹੋਈ ਇਕ ਧੀ ਮੌਜੂਦ ਸਨ। ਮ੍ਰਿਤਕਾ ਦਾ ਬੇਟਾ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਨ੍ਹਾਂ ਦੀ ਨੂੰਹ ਤੇ ਇਕ ਪੋਤੀ ਸਮੇਤ ਪਰਿਵਾਰ ਪਿੰਡ ਵਿਚ ਰਹਿੰਦੇ ਹਨ ਜਦਕਿ ਵਿਆਹੀ ਹੋਈ ਲੜਕੀ ਵੀ ਉਸ ਦਿਨ ਪੇਕੇ ਆਈ ਹੋਈ ਸੀ। ਇਸ ਸੰਬੰਧੀ ਪੁਲਿਸ ਵਲੋਂ ਖੁਦਕੁਸ਼ੀ ਦੇ ਕਾਰਨਾਂ ਬਾਰੇ ਕੋਈ ਤੱਥ ਵੀ ਸਾਹਮਣੇ ਨਾ ਆਉਣ ਦੀ ਗੱਲ ਕੀਤੀ ਜਾ ਰਹੀ ਹੈ। ਖਬਰ ਲਿਖਣ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਹੋਇਆ ਸੀ।
Ad Position 22
No active advertisement
ਪਿਛਲੀ ਖ਼ਬਰ ਸਾਡੇ ਬਜ਼ਰੁਗ ਸਾਡਾ ਮਾਣ ਤਹਿਤ ਕੈਂਪ ਲਗਾਇਆ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ‘ਇੱਕ ਰੁੱਖ ਮਾਂ ਦੇੇ ਨਾਮ’ ਮੁਹਿੰਮ ਤਹਿਤ ਫੁੱਲਾਂ ਦੇ ਬੂਟੇ ਲਗਾਏ
Ad Position 24