17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਾਡੇ ਬਜ਼ਰੁਗ ਸਾਡਾ ਮਾਣ ਤਹਿਤ ਕੈਂਪ ਲਗਾਇਆ

ਨਵਾਂਸ਼ਹਿਰ, 16 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ ਅਟਲ ਵਯੋ ਅਭਿਊਦਯ ਯੋਜਨਾ ਤਹਿਤ ਸ੍ਰੀ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ਵਿਖੇ ‘ਸਾਡੇ ਬਜ਼ੁਰਗ ਸਾਡਾ ਮਾਣ’ ਦੇ ਬੈਨਰ ਹੇਠ ਕੈਂਪ ਲਗਾਇਆ। ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਜਤਿੰਦਰ ਸਿੰਘ ਖੁਰਮੀ ਤੇ ਡਾ.

Ad Position 21
No active advertisement
ਅਜੀਤ ਡੈਸਕ 17-10-2026
ਨਵਾਂਸ਼ਹਿਰ, 16 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਲੋਂ ਅਟਲ ਵਯੋ ਅਭਿਊਦਯ ਯੋਜਨਾ ਤਹਿਤ ਸ੍ਰੀ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ਵਿਖੇ ‘ਸਾਡੇ ਬਜ਼ੁਰਗ ਸਾਡਾ ਮਾਣ’ ਦੇ ਬੈਨਰ ਹੇਠ ਕੈਂਪ ਲਗਾਇਆ। ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਜਤਿੰਦਰ ਸਿੰਘ ਖੁਰਮੀ ਤੇ ਡਾ. ਅਮਨਦੀਪ ਸੀ. ਜੇ. ਐਮ. ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਲਗਾਏ ਗਏ ਹੈਲਪ ਡੈਸਕ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੈਰਾ ਲੀਗਲ ਵਲੰਟੀਅਰ ਵਾਸਦੇਵ ਪਰਦੇਸੀ ਤੇ ਦੇਸ ਰਾਜ ਬਾਲੀ ਨੇ ਦੱਸਿਆ ਕਿ ਕੈਂਪ ਵਿਚ ਸੀਨੀਅਰ ਸਿਟੀਜਨ ਨੂੰ ਉਨ੍ਹਾਂ ਦੇ ਅਧਿਕਾਰ ਜਿਵੇਂ ਮਾਤਾ-ਪਿਤਾ ਤੇ ਬਜ਼ੁਰਗ ਨਾਗਰਿਕਾਂ ਦੀ ਸਾਂਭ-ਸੰਭਾਲ ਅਤੇ ਭਲਾਈ ਐਕਟ, 2007 ਇਸ ਕਾਨੂੰਨ ਦੇ ਤਹਿਤ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਜਾਂ ਕਾਨੂੰਨੀ ਵਾਰਸਾਂ ਤੋਂ ਗੁਜ਼ਾਰਾ ਭੱਤਾ ਲੈਣ ਦਾ ਪੂਰਾ ਅਧਿਕਾਰ ਹੈ। ਜੇਕਰ ਬੱਚੇ ਮਾਪਿਆਂ ਦੀ ਦੇਖਭਾਲ ਨਹੀਂ ਕਰਦੇ, ਤਾਂ ਬਜ਼ੁਰਗ ਟ੍ਰਿਬਿਊਨਲ ਵਿਚ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬਜ਼ੁਰਗ ਨੇ ਇਸ ਸ਼ਰਤ ’ਤੇ ਆਪਣੀ ਜਾਇਦਾਦ ਕਿਸੇ ਵਾਰਸ ਦੇ ਨਾਂਅ ਕੀਤੀ ਹੈ ਕਿ ਉਹ ਉਸ ਦੀ ਦੇਖਭਾਲ ਕਰੇਗਾ, ਅਤੇ ਵਾਰਸ ਅਜਿਹਾ ਨਹੀਂ ਕਰਦਾ, ਤਾਂ ਕਾਨੂੰਨ ਉਸ ਟ੍ਰਾਂਸਫਰ ਨੂੰ ਰੱਦ ਕਰਵਾਇਆ ਜਾ ਸਕਦਾ ਹੈ। ਕੋਈ ਵੀ ਸੀਨੀਅਰ ਸਿਟੀਜਨ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਿਟੀ ਤੋਂ ਵਕੀਲ ਦੀਆਂ ਕਾਨੂੰਨੀ ਸੇਵਾਵਾਂ ਮੁਫਤ ਲੈ ਸਕਦਾ ਹੈ। ਬਜ਼ੁਰਗਾਂ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਦੁਰਵਿਹਾਰ, ਅਣਦੇਖੀ, ਸ਼ੋਸ਼ਣ ਜਾਂ ਕਾਨੂੰਨੀ ਮਦਦ ਲਈ ਸਰਕਾਰ ਵਲੋਂ ਐਲਡਰ ਹੈਲਪਲਾਈਨ ਨੰਬਰ 14567 ਚਲਾਇਆ ਗਿਆ ਹੈ, ਜਿਥੇ ਮੁਫ਼ਤ ਸਹਾਇਤਾ ਮਿਲਦੀ ਹੈ। ਸਰਕਾਰੀ ਹਸਪਤਾਲਾਂ ਵਿਚ ਬਜ਼ੁਰਗਾਂ ਲਈ ਵੱਖਰੀਆਂ ਲਾਈਨਾਂ ਅਤੇ ਮੁਫ਼ਤ/ਰਿਆਇਤੀ ਇਲਾਜ ਦੀ ਸਹੂਲਤ ਹੁੰਦੀ ਹੈ। ਇਸ ਮੌਕੇ 200 ਤੋਂ ਵੱਧ ਸੀਨੀਅਰ ਸਿਟੀਜਨ ਨੂੰ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਕਾਨੂੰਨੀ ਸੇਵਾਵਾਂ ਸੰਬੰਧੀ ਜਾਣਕਾਰੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਨ ਫਾਰਮਾ ਕੰਪਨੀ ਟੌਂਸਾ ਨਜ਼ਦੀਕ ਦੁੱਧ ਵਾਲਾ ਟੈਂਕਰ ਪਲਟਿਆ ਅਗਲੀ ਖ਼ਬਰ ਦੋ ਬੱਚਿਆਂ ਦੀ ਮਾਂ ਵਲੋਂ ਖੁਦਕੁਸ਼ੀ
Ad Position 24