16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਵੇ-ਕਾਮਰੇਡ ਅਵਤਾਰ ਸਿੰਘ ਕੱਟ

ਬਹਿਰਾਮ, 16 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ’ਤੇ ਸਮੂਹ ਭਰਾਤਰੀ ਜਥੇਬੰਦੀਆ ਵਲੋਂ ਬਹਿਰਾਮ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਹੱਤਿਆ ਮਾਮਲੇ ਦੇ ਸੰਬੰਧ ਵਿਚ ਧਰਨਾ ਦਿੱਤਾ। ਵੱਖ- ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਇੱਕਠ ਨੂੰ ਸੰਬੋਧਨ ਕੀਤਾ।

Ad Position 21
No active advertisement
ਅਜੀਤ ਡੈਸਕ 17-10-2026
ਬਹਿਰਾਮ, 16 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ’ਤੇ ਸਮੂਹ ਭਰਾਤਰੀ ਜਥੇਬੰਦੀਆ ਵਲੋਂ ਬਹਿਰਾਮ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਹੱਤਿਆ ਮਾਮਲੇ ਦੇ ਸੰਬੰਧ ਵਿਚ ਧਰਨਾ ਦਿੱਤਾ। ਵੱਖ- ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਇੱਕਠ ਨੂੰ ਸੰਬੋਧਨ ਕੀਤਾ। ਕਾਮਰੇਡ ਅਵਤਾਰ ਸਿੰਘ ਕੱਟ ਜ਼ਿਲ੍ਹਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਪੰਜਾਬ, ਪੰਜਾਬੀਅਤ ਦੀ ਰਾਖੀ ਕਰਦਿਆਂ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਾਉਦਿਆ ਨਸ਼ਿਆ ਦੇ ਸੁਦਾਗਰਾਂ ਨੇ ਹੱਤਿਆ ਕਰ ਦਿੱਤੀ। ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਹੱਤਿਆ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ। ਇਸ ਮੌਕੇ ਲਖਵੀਰ ਸਿੰਘ ਸਰਹਾਲ ਮੂੰਡੀ, ਕਰਮਜੀਤ ਸਿੰਘ ਤਾਹਰਪੁਰ, ਮਹਿੰਦਰ ਸਿੰਘ ਤਾਹਰਪੁਰ, ਮੋਹਣ ਸਿੰਘ ਚੱਕਮਾਈ ਦਾਸ, ਰਾਜਿੰਦਰ ਸ਼ਰਮਾ ਕੁਲਥਮ, ਸਮਾਜ ਸੇਵਕ ਰਾਜਕੁਮਾਰ ਮਾਹਲ ਖੁਰਦ ਤਰਸੇਮ ਸਿੰਘ ਸਾਬਕਾ ਸਰਪੰਚ ਕੁਲਥਮ, ਚਰਨਜੀਤ ਸਿੰਘ ਚੰਨੀ ਭਰੋਲੀ, ਬਲਜੀਤਸਿੰਘ ਕੁਲਥਮ, ਪਰਮਜੀਤ ਸਿੰਘ ਰਾਣਾ ਚੱਕਰਾਮੂੰ, ਮੁਖਤਿਆਰ ਸਿੰਘ ਭਰੋਮਜਾਰਾ, ਬੂਟਾ ਸਿੰਘ ਜਗਤਪੁਰ, ਹਰਜਿੰਦਰ ਸਿੰਘ ਕੱਟ, ਸੁਖਮਨ ਸਿੰਘ, ਜਗਦੀਸ਼ ਸਿੰਘ, ਮੱਖਣ ਸਿੰਘ, ਰਾਕੇਸ਼ ਕੁਮਾਰ ਕੇਸ਼ਾ, ਪਰਦੀਪ ਸਿੰਘ, ਪਰਮਜੀਤ ਸਿੰਘ ਭਰੋਮਜਾਰਾ ਆਦਿ ਦੇ ਨਾਂਅ ਜ਼ਿਕਰਯੋਗ ਹਨ।
Ad Position 22
No active advertisement
ਪਿਛਲੀ ਖ਼ਬਰ ਕੰਢੀ-ਮੰਡ ਖੇਤਰਾਂ ਲਈ ਵੱਖਰੀ ਖੇਤੀਬਾੜੀ ਰਣਨੀਤੀ ਬਣੇ-ਜਸਵੰਤ ਵਰਿਆਮ ਅਗਲੀ ਖ਼ਬਰ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਟੀ-ਸ਼ਰਟਾਂ ਵੰਡੀਆਂ
Ad Position 24