16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕੰਢੀ-ਮੰਡ ਖੇਤਰਾਂ ਲਈ ਵੱਖਰੀ ਖੇਤੀਬਾੜੀ ਰਣਨੀਤੀ ਬਣੇ-ਜਸਵੰਤ ਵਰਿਆਮ

ਜਾਡਲਾ, 16 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਵਰਿਆਮ ਨੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੀਟਿੰਗ ਦੌਰਾਨ ਦੁਆਬੇ, ਖ਼ਾਸ ਕਰਕੇ ਨਵਾਂਸ਼ਹਿਰ ਜ਼ਿਲ੍ਹੇ ਦੇ ਕੰਢੀ ਤੇ ਮੰਡ ਖੇਤਰਾਂ ਲਈ ਵਿਸ਼ੇਸ਼ ਖੇਤੀਬਾੜੀ ਨੀਤੀ ਬਣਾਉਣ ਦੀ ਅਪੀਲ ਕੀਤੀ। ਜਸਵੰਤ ਵਰਿਆਮ ਨੇ ਕਿਹਾ ਕਿ ਕੰਢੀ ਤੇ ਮੰਡ ਖੇਤਰਾਂ ਦੀ ਭੂਗੋਲਿਕ ਬਣਤਰ ਤੇ ਖੇਤੀਬਾੜੀ ਦੀਆਂ ਸਮੱਸਿਆਵਾਂ ਵੱਖਰੀਆਂ ਹਨ, ਇਸ ਲਈ ਇਨ੍ਹਾਂ ਨੂੰ ਇੱਕੋ ਨੀਤੀ ਦੇ ਸਾਂਝੇ ਮਾਪਦੰਡਾਂ ਨਾਲ ਨਹੀਂ ਤੋਲਿਆ ਜਾਣਾ ਚਾਹੀਦਾ।

Ad Position 21
No active advertisement
ਅਜੀਤ ਡੈਸਕ 17-10-2026
ਜਾਡਲਾ, 16 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਵਰਿਆਮ ਨੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੀਟਿੰਗ ਦੌਰਾਨ ਦੁਆਬੇ, ਖ਼ਾਸ ਕਰਕੇ ਨਵਾਂਸ਼ਹਿਰ ਜ਼ਿਲ੍ਹੇ ਦੇ ਕੰਢੀ ਤੇ ਮੰਡ ਖੇਤਰਾਂ ਲਈ ਵਿਸ਼ੇਸ਼ ਖੇਤੀਬਾੜੀ ਨੀਤੀ ਬਣਾਉਣ ਦੀ ਅਪੀਲ ਕੀਤੀ। ਜਸਵੰਤ ਵਰਿਆਮ ਨੇ ਕਿਹਾ ਕਿ ਕੰਢੀ ਤੇ ਮੰਡ ਖੇਤਰਾਂ ਦੀ ਭੂਗੋਲਿਕ ਬਣਤਰ ਤੇ ਖੇਤੀਬਾੜੀ ਦੀਆਂ ਸਮੱਸਿਆਵਾਂ ਵੱਖਰੀਆਂ ਹਨ, ਇਸ ਲਈ ਇਨ੍ਹਾਂ ਨੂੰ ਇੱਕੋ ਨੀਤੀ ਦੇ ਸਾਂਝੇ ਮਾਪਦੰਡਾਂ ਨਾਲ ਨਹੀਂ ਤੋਲਿਆ ਜਾਣਾ ਚਾਹੀਦਾ। ਕੰਢੀ ਖੇਤਰ ਵਿਚ ਪਾਣੀ ਦੀ ਘਾਟ, ਬਰਸਾਤੀ ਪਾਣੀ ਦੀ ਸੰਭਾਲ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਸੁਧਾਰਨ ਵੱਲ ਧਿਆਨ ਦੇਣ ਦੀ ਲੋੜ ਹੈ, ਜਦਕਿ ਮੰਡ ਖੇਤਰ ਵਿਚ ਦਰਿਆਈ ਹੜ੍ਹਾਂ, ਪਾਣੀ ਦੇ ਨਿਕਾਸ ਅਤੇ ਫ਼ਸਲਾਂ ਦੇ ਨੁਕਸਾਨ ਨਾਲ ਨਜਿੱਠਣ ਲਈ ਠੋਸ ਪ੍ਰਬੰਧ ਕੀਤੇ ਜਾਣ। ਉਨ੍ਹਾਂ ਸੁਝਾਅ ਦਿੱਤਾ ਕਿ ਇਨ੍ਹਾਂ ਖੇਤਰਾਂ ਲਈ ਵੱਖਰੀ ਖੇਤੀਬਾੜੀ ਕਾਰਜ-ਯੋਜਨਾ ਤਿਆਰ ਕੀਤੀ ਜਾਵੇ, ਜਿਸ ਵਿਚ ਸਿੰਜਾਈ ਸਹੂਲਤਾਂ ਦਾ ਵਿਸਥਾਰ, ਛੋਟੇ ਕਿਸਾਨਾਂ ਲਈ ਖੇਤੀ ਮਸ਼ੀਨਰੀ ’ਤੇ ਸਬਸਿਡੀ, ਮਿੱਟੀ ਦੀ ਜਾਂਚ, ਪਾਣੀ ਦੀ ਸੰਭਾਲ, ਬਦਲਵੀਆਂ ਫ਼ਸਲਾਂ ਨੂੰ ਉਤਸ਼ਾਹ ਅਤੇ ਕੁਦਰਤੀ ਆਫ਼ਤਾਂ ਨਾਲ ਫ਼ਸਲ ਨੁਕਸਾਨ ਦੀ ਸਮੇਂ ਸਿਰ ਭਰਪਾਈ ਨੂੰ ਤਰਜੀਹ ਦਿੱਤੀ ਜਾਵੇ ਨਾਲ ਹੀ, ਖੇਤਰ ਅਨੁਸਾਰ ਖੇਤੀ ਮਾਹਿਰਾਂ ਦੀ ਸਲਾਹ ਤੇ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਵਿਸ਼ੇਸ਼ ਪ੍ਰਬੰਧ ਹੋਣ। ਜ਼ਿਲ੍ਹਾ ਪ੍ਰਧਾਨ ਨੇ ਕੇਵਲ ਸਿੰਘ ਢਿੱਲੋਂ ਨੂੰ ਅਪੀਲ ਕੀਤੀ ਕਿ ਉਹ ਇਹ ਮੰਗ ਸੂਬਾ ਪੱਧਰ ’ਤੇ ਉਠਾਉਣ ਤੇ ਕੰਢੀ-ਮੰਡ ਖੇਤਰਾਂ ਦੀਆਂ ਲੋੜਾਂ ਅਨੁਸਾਰ ਠੋਸ ਨੀਤੀ ਤੇ ਬਜਟ ਪ੍ਰਬੰਧ ਯਕੀਨੀ ਬਣਾਉਣ ਲਈ ਪਹਿਲਕਦਮੀ ਕਰਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਮੁੱਤੋਂ ਦੇ ਵਿਕਾਸ ਲਈ ਸੌਂਪਿਆ 5 ਲੱਖ ਰੁਪਏ ਦਾ ਚੈੱਕ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਵੇ-ਕਾਮਰੇਡ ਅਵਤਾਰ ਸਿੰਘ ਕੱਟ
Ad Position 24