ਤਲਵੰਡੀ ਜੱਟਾਂ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਨੇ ਜਿੱਤੀ
ਬਹਿਰਾਮ, 16 ਅਕਤੂਬਰ (ਸਰਬਜੀਤ ਸਿੰਘ ਰਾਣਾ)-ਨਜ਼ਦੀਕੀ ਪਿੰਡ ਤਲਵੰਡੀ ਜੱਟਾਂ ਵਿਖੇ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਸਿੱਧੂ ਪਰਿਵਾਰ ਵਲੋਂ ਐਨ. ਆਰ.
ਪ
ਪਿੰਡ ਤਲਵੰਡੀ ਜੱਟਾਂ ਵਿਖੇ ਸਿੱਧੂ ਪਰਿਵਾਰ ਵਲੋਂ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਕਰਵਾਈ ਸਾਲਾਨਾ ਛਿੰਝ ਮੇਲੇ ਦੀ ਤਸਵੀਰ।
17-10-2026
ਬਹਿਰਾਮ, 16 ਅਕਤੂਬਰ (ਸਰਬਜੀਤ ਸਿੰਘ ਰਾਣਾ)-ਨਜ਼ਦੀਕੀ ਪਿੰਡ ਤਲਵੰਡੀ ਜੱਟਾਂ ਵਿਖੇ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਸਿੱਧੂ ਪਰਿਵਾਰ ਵਲੋਂ ਐਨ. ਆਰ. ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ। ਇਸ ਸੰਬੰਧੀ ਨੰਬਰਦਾਰ ਮਨਦੀਪ ਸਿੰਘ ਤੇ ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ ਵੱਖ-ਵੱਖ ਅਖਾੜਿਆਂ ਦੇ ਨਾਮੀ ਪਹਿਲਵਾਨਾਂ ਵਿਚਕਾਰ ਬਹੁਤ ਹੀ ਰੌਚਕ ਮੁਕਾਬਲੇ ਕਰਵਾਏ ਗਏ। ਇਕ ਨੰਬਰ ਪਟਕੇ ਦੀ ਕੁਸ਼ਤੀ ਪ੍ਰਸਿੱਧ ਪਹਿਲਵਾਨ ਕਮਲਜੀਤ ਡੂਮਛੇੜੀ ਤੇ ਸਿਮਰਨ ਮੁਕੰਦਪੁਰ ਵਿਚਕਾਰ ਕਰਵਾਈ ਗਈ, ਜਿਸ ਵਿਚ ਕਮਲਜੀਤ ਡੂਮਛੇੜੀ ਜੇਤੂ ਰਹੇ। ਦੋ ਨੰਬਰ ਪਟਕੇ ਦੀ ਕੁਸ਼ਤੀ ਸੂਜਲ ਫਗਵਾੜਾ ਤੇ ਜਗਰੂਪ ਸ਼ੰਕਰ ਵਿਚਕਾਰ ਕਰਵਾਈ ਗਈ, ਜਿਸ ਵਿਚ ਜਗਰੂਪ ਸ਼ੰਕਰ ਜੇਤੂ ਰਹੇ। ਅਮਨਾ ਬਾਹੜੋਵਾਲ ਤੇ ਵਾਸਿਬ ਬਾਬਾ ਫਲਾਹੀ ਵਿਚਕਾਰ ਕਰਵਾਈ ਗਈ ਕੁਸ਼ਤੀ ਕਾਫੀ ਜਦੋ ਜਹਿਦ ਉਪਰੰਤ ਬਰਾਬਰ ਰਹੀ। ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪ੍ਰਬੰਧਕਾਂ ਵਲੋਂ ਭਾਗ ਲੈਣ ਵਾਲੇ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪ੍ਰਬੰਧਕਾਂ ਵਲੋਂ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਛਿੰਝ ਮੇਲੇ ਵਿਚ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨਾਲ ਸੋਹਣ ਲਾਲ ਝੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਵਨਦੀਪ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਮਹਿੰਦਰ ਪਾਲ ਬਹਿਰਾਮ ਮੈਂਬਰ ਬਲਾਕ ਸੰਮਤੀ, ਮੋਹਨ ਲਾਲ ਸਰਪੰਚ ਬਹਿਰਾਮ ਹਾਜ਼ਰ ਸਨ। ਡਾ. ਸੁਖਵਿੰਦਰ ਸੁੱਖੀ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡ ਮੇਲੇ ਕਿਸੇ ਪਾਰਟੀ ਜਾਂ ਧਰਮ ਦੇ ਨਹੀਂ ਹੁੰਦੇ ਸਗੋਂ ਇਹ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ’ਚੋਂ ਗਰਾਊਂਡ ਲਈ ਦੋ ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ। ਕੁਮੈਂਟਰੀ ਦੀ ਜ਼ਿੰਮੇਵਾਰੀ ਬਲਜਿੰਦਰ ਘੁੰਮਣ ਤੇ ਭਿੰਦਰ ਬ੍ਰਹਮਪੁਰੀ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਅਮਰਜੀਤ ਸਿੰਘ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ, ਨੰਬਰਦਾਰ ਮਨਦੀਪ ਸਿੰਘ ਸਿੱਧੂ, ਲਖਵਿੰਦਰ ਸਿੰਘ ਲੱਖਾ, ਦਵਿੰਦਰ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਬਲਦੇਵ ਸਿੰਘ ਮਕਸੂਦਪੁਰ ਵਾਈਸ ਚੇਅਰਮੈਨ, ਗੁਰਸੇਵਕ ਸਿੰਘ ਡਾਇਰੈਕਟਰ ਸ਼ੂਗਰ ਮਿੱਲ੍ਹ ਨਵਾਂਸ਼ਹਿਰ, ਸਰਪੰਚ ਭੁਪਿੰਦਰ ਸਿੰਘ ਕੰਗਰੌੜ, ਗੁਰਵਿੰਦਰ ਸਿੰਘ ਸਰਪੰਚ ਮੱਲ੍ਹਾ ਸੋਢੀਆਂ, ਗੁਰਨਿੰਦਰ ਸਿੰਘ ਘੁੰਮਣ, ਰਾਜਵਿੰਦਰ ਸਿੰਘ ਕੰਗਰੌੜ, ਇਕਬਾਲ ਸਿੰਘ ਝੰਡੇਰ, ਬਲਵੀਰ ਸਰਪੰਚ ਬਲਾਕੀਪੁਰ, ਨੰਬਰਦਾਰ ਮੱਖਣ ਸਿੰਘ, ਸੁਖਵਿੰਦਰ ਸਿੰਘ ਪੰਚ, ਗੁਰਨੇਕ ਸਿੰਘ ਸਿੱਧੂ, ਧਰਮਪਾਲ, ਬਲਵੀਰ ਸਿੰਘ ਸਿੱਧੂ, ਜਗਤਾਰ ਸਿੰਘ ਚਾਹਲ, ਲਹਿੰਬਰ ਸਿੰਘ, ਬਲਦੇਵ ਸਿੰਘ ਚਾਹਲ, ਸੰਤੋਖ ਰਾਮ ਜੇ. ਈ., ਬੂਟਾ ਸਿੰਘ ਚਾਹਲ, ਮਾਸਟਰ ਪਰਮਜੀਤ ਸਿੰਘ, ਥਾਣੇਦਾਰ ਸੁਰਜੀਤ ਸਿੰਘ, ਹਰਦੀਪ ਕੁਮਾਰ ਪੰਚ, ਪਰਮਜੀਤ ਕਲਸੀ ਆਦਿ ਸਮੂਹ ਨਗਰ ਨਿਵਾਸੀ ਹਾਜ਼ਰ ਸਨ।