ਬੀ. ਪੀ. ਈ. ਓ. ਦਫ਼ਤਰ ਸੜੋਆ ’ਚ ਸਟਾਫ਼ ਦੀ ਭਾਰੀ ਘਾਟ, 81 ਸਕੂਲਾਂ ਦਾ ਕੰਮ ਇਕ ਕਲਰਕ ਦੇ ਸਹਾਰੇ
ਸੜੋਆ, 16 ਅਕਤੂਬਰ (ਹਰਮੇਲ ਸਹੂੰਗੜਾ)-ਪੰਜਾਬ ਅੰਦਰ ਸਿੱਖਿਆ ਕ੍ਰਾਂਤੀ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਸਿੱਖਿਆ ਮੰਤਰੀ, ਪੰਜਾਬ ਦੇ ਵਿਧਾਇਕ ਤੇ ਹੋਰ ਅਫਸਰਾਂ ਵਲੋਂ ਵੱਡੀਆਂ-ਵੱਡੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨ ਕਿ ਪੰਜਾਬ ਅੰਦਰ ਸਿੱਖਿਆ ਕ੍ਰਾਂਤੀ ਪਹਿਲੇ ਨੰਬਰ ’ਤੇ ਦੌੜ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਾਕ ਸੜੋਆ ਦੇ 55 ਪ੍ਰਾਈਮਰੀ ਸਕੂਲ ਤੇ ਅਪਰ ਮਿਡਲ ਪ੍ਰਾਇਮਰੀ ਸਕੂਲ 26 ਅਤੇ 81 ਸਕੂਲਾਂ ਦਾ ਕੰਮ ਇਕ ਕਲਰਕ ਦੇ ਸਹਾਰੇ ਹੀ ਚਲਾਇਆ ਜਾ ਰਿਹਾ ਹੈ, ਨਾਲ ਇਹ ਵੀ ਪਤਾ ਲੱਗਾ ਹੈ ਕਿ ਇਸ ਦਫਤਰ ਅੰਦਰ ਕੰਮ ਕਰਨ ਵਾਲੇ ਕਲਰਕ ਦੇ ਸਿਰ ਹੀ ਵਾਧੂ ਬੋਝ ਪਾਇਆ ਹੋਇਆ ਹੈ।
ਸੜੋਆ, 16 ਅਕਤੂਬਰ (ਹਰਮੇਲ ਸਹੂੰਗੜਾ)-ਪੰਜਾਬ ਅੰਦਰ ਸਿੱਖਿਆ ਕ੍ਰਾਂਤੀ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਸਿੱਖਿਆ ਮੰਤਰੀ, ਪੰਜਾਬ ਦੇ ਵਿਧਾਇਕ ਤੇ ਹੋਰ ਅਫਸਰਾਂ ਵਲੋਂ ਵੱਡੀਆਂ-ਵੱਡੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨ ਕਿ ਪੰਜਾਬ ਅੰਦਰ ਸਿੱਖਿਆ ਕ੍ਰਾਂਤੀ ਪਹਿਲੇ ਨੰਬਰ ’ਤੇ ਦੌੜ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਾਕ ਸੜੋਆ ਦੇ 55 ਪ੍ਰਾਈਮਰੀ ਸਕੂਲ ਤੇ ਅਪਰ ਮਿਡਲ ਪ੍ਰਾਇਮਰੀ ਸਕੂਲ 26 ਅਤੇ 81 ਸਕੂਲਾਂ ਦਾ ਕੰਮ ਇਕ ਕਲਰਕ ਦੇ ਸਹਾਰੇ ਹੀ ਚਲਾਇਆ ਜਾ ਰਿਹਾ ਹੈ, ਨਾਲ ਇਹ ਵੀ ਪਤਾ ਲੱਗਾ ਹੈ ਕਿ ਇਸ ਦਫਤਰ ਅੰਦਰ ਕੰਮ ਕਰਨ ਵਾਲੇ ਕਲਰਕ ਦੇ ਸਿਰ ਹੀ ਵਾਧੂ ਬੋਝ ਪਾਇਆ ਹੋਇਆ ਹੈ। ਜਦ ਕਿ ਇਸ ਦਫਤਰ ਅੰਦਰ ਬੀ. ਪੀ. ਈ. ਓ. ਦੀ ਇਕ ਅਸਾਮੀ ਕਾਫੀ ਲੰਬੇ ਸਮੇਂ ਤੋਂ ਖਾਲੀ ਹੈ ਜੋ ਕਿ ਸਰਕਾਰ ਵਲੋਂ ਪੰਜ-ਪੰਜ, ਛੇ-ਛੇ ਜ਼ਿਲ੍ਹਿਆਂ ਦਾ ਚਾਰਜ ਦੇ ਕੇ ਇਕ ਹੀ ਬੀ. ਪੀ. ਈ. ਓ. ਨੂੰ ਸੰਭਾਲਿਆ ਹੋਣ ਕਰਕੇ ਦਫਤਰ ਦਾ ਕੰਮ, ਪੈਂਡਿੰਗ ਪਏ ਬਿੱਲਾਂ ਦੇ ਦਸਤਖਤ ਕਰਾਉਣ ’ਚ ਬਹੁਤ ਹੀ ਮੁਸ਼ਕਿਲ ਆ ਰਹੀ ਹੈ। ਇਸ ਕਰਕੇ ਮੁਲਾਜ਼ਮਾਂ ਦੀ ਤਨਖਾਹਾਂ ਦੇ ਬਿੱਲ ਬਣਾਉਣ ਵਿਚ ਕਾਫੀ ਦਿੱਕਤ ਆ ਰਹੀ ਹੈ। ਇਸੇ ਤਰ੍ਹਾਂ ਇਕ ਕਲਰਕ, ਅਕਾਊਂਟੈਂਟ ਦੀਆਂ ਪੋਸਟਾਂ ਵੀ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ, ਜਿਸ ਕਾਰਨ ਸਿੱਖਿਆ ਵਿਭਾਗ ਦੇ ਕੰਮ ਕਾਜ ਨੂੰ ਲੈ ਕੇ ਕਾਫੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਸੁਣਨ ਵਿਚ ਆਇਆ ਹੈ ਕਿ ਦਫਤਰੀ ਕੰਮ ਕਾਜ ਕਰਾਉਣ ਲਈ ਕਈ ਵਾਰੀ ਤਾਂ ਵੱਖ-ਵੱਖ ਸਕੂਲਾਂ ਤੋਂ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਕੇ ਦਫਤਰੀ ਕੰਮ ਲਿਆ ਜਾ ਰਿਹਾ ਹੈ, ਜਿਸ ਨਾਲ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ ’ਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਹੈ।