16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ ਕਲੇਰਾਂ ਦੇ ਅਥਲੀਟਾਂ ਨੇ 20 ਤਗਮੇ ਜਿੱਤ ਕੇ ਗੱਡੇ ਝੰਡੇ

ਬੰਗਾ, 16 ਅਕਤੂਬਰ (ਧਰਮਵੀਰ ਪਾਲ)-ਪੰਜਾਬ ਖੇਡ ਵਿਭਾਗ ਵਲੋਂ ਕਰਵਾਈਆਂ ਇੰਟਰ ਸਕੂਲ ਅਥਲੈਟਿਕਸ ਮੀਟ 2026-27 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਹੋਣਹਾਰ ਅਥਲੀਟਾਂ ਨੇ ਆਪਣੀ ਬਹਤਰੀਨ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕਰਦਿਆਂ ਇਤਿਹਾਸਕ ਸਫ਼ਲਤਾ ਹਾਸਿਲ ਕੀਤੀ ਹੈ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਈਵੈਂਟਾਂ ਵਿਚ ਆਪਣਾ ਦਬਦਬਾ ਕਾਇਮ ਰੱਖਦਿਆਂ ਕੁਲ 20 ਤਗਮੇ ਜਿੱਤੇ, ਜਿਨ੍ਹਾਂ ਵਿਚ 7 ਸੋਨ, 7 ਚਾਂਦੀ ਤੇ 6 ਕਾਂਸੀ ਦੇ ਤਗਮੇ ਸ਼ਾਮਿਲ ਹਨ।

Ad Position 21
No active advertisement
20 ਤਗਮੇ ਜਿੱਤਣ ਵਾਲੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਅਥਲੀਟਾਂ ਨਾਲ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਪ੍ਰਿੰਸੀਪਲ ਵਨੀਤਾ ਚੋਟ ਅਤੇ ਖੇਡ ਅਧਿਆਪਕ। 17-10-2026
ਬੰਗਾ, 16 ਅਕਤੂਬਰ (ਧਰਮਵੀਰ ਪਾਲ)-ਪੰਜਾਬ ਖੇਡ ਵਿਭਾਗ ਵਲੋਂ ਕਰਵਾਈਆਂ ਇੰਟਰ ਸਕੂਲ ਅਥਲੈਟਿਕਸ ਮੀਟ 2026-27 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਹੋਣਹਾਰ ਅਥਲੀਟਾਂ ਨੇ ਆਪਣੀ ਬਹਤਰੀਨ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕਰਦਿਆਂ ਇਤਿਹਾਸਕ ਸਫ਼ਲਤਾ ਹਾਸਿਲ ਕੀਤੀ ਹੈ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਈਵੈਂਟਾਂ ਵਿਚ ਆਪਣਾ ਦਬਦਬਾ ਕਾਇਮ ਰੱਖਦਿਆਂ ਕੁਲ 20 ਤਗਮੇ ਜਿੱਤੇ, ਜਿਨ੍ਹਾਂ ਵਿਚ 7 ਸੋਨ, 7 ਚਾਂਦੀ ਤੇ 6 ਕਾਂਸੀ ਦੇ ਤਗਮੇ ਸ਼ਾਮਿਲ ਹਨ। ਇਸ ਵੱਡੀ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਵਿਨੀਤਾ ਚੋਟ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਮੈਦਾਨ ਵਿਚ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦਿਆਂ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੋਨ ਤਗਮਾ ਜੇਤੂ ਖਿਡਾਰੀਆਂ ਵਿਚ ਸੰਗੀਤਾ ਪੁੱਤਰੀ ਹਰੀ ਬਹਾਦਰ-ਭੀਮ ਕਲਾ, ਵਾਸੀ ਢਾਹਾਂ ਕਲੇਰਾਂ ਨੇ ਅੰਡਰ-19 ਸਾਲ ਜੈਵਲਿਨ ਥਰੋਅ ਵਿਚ ਸੋਨ ਤਗਮਾ, ਨੈਨਾ ਚੁੰਬਰ ਪੁੱਤਰੀ ਅਵਤਾਰ ਚੰਦ-ਇੰਦਰਜੀਤ ਕੌਰ ਵਾਸੀ ਪਿੰਡ ਫਰਾਲਾ ਨੇ ਅੰਡਰ-19 ਸਾਲ ਸ਼ਾਟਪੁਟ ਵਿਚ ਸੋਨ ਤਗਮਾ, ਅਸ਼ਮੀਤ ਸਿੰਘ ਪੁੱਤਰ ਹਰਕਰਨ ਸਿੰਘ-ਗੁਰਪ੍ਰੀਤ ਕੌਰ ਵਾਸੀ ਕੰਗਰੌੜ ਨੇ ਅੰਡਰ-17 ਸਾਲ ਹਾਈ ਜੰਪ ਵਿਚ ਸੋਨ ਤਗਮਾ, ਸੁਖਮਾਨ ਸਿੰਘ ਗਿੱਲ ਪੁੱਤਰ ਦਵਿੰਦਰ ਸਿੰਘ ਗਿੱਲ-ਰਣਜੀਤ ਕੌਰ, ਵਾਸੀ ਬਾਹੜੋਵਾਲ ਨੇ ਅੰਡਰ 17 ਸਾਲ ਲਾਂਗ ਜੰਪ ਵਿਚ ਸੋਨ ਤਗਮਾ, ਰਜਾਇਕ ਸਿੰਘ ਪੁੱਤਰ ਸਤਿਕਾਰ ਸਿੰਘ-ਮਨਜੀਤ ਕੌਰ, ਵਾਸੀ ਕੋਟ ਫਤੂਹੀ ਨੇ ਅੰਡਰ-17ਸਾਲ ਜੈਵਲਿਨ ਥਰੋਅ ਵਿਚ ਸੋਨ ਤਗਮਾ, ਜਸਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ-ਗੁਰਵੀਰ ਕੌਰ, ਵਾਸੀ ਚੱਕ ਬਿਲਗਾ ਨੇ ਪੋਲ ਵਾਲਟ ਵਿਚ ਸੋਨ ਤਗਮਾ ਤੇ ਹਰਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ-ਸੁਖਵਿੰਦਰ ਕੌਰ, ਵਾਸੀ ਜੱਬੋਵਾਲ ਨੇ ਪੋਲ ਵਾਲਟ ਵਿਚ ਸੋਨ ਤਗਮਾ ਜਿੱਤਿਆ ਹੈ ਜਦ ਕਿ ਹਰਮਨ ਕੌਰ ਪੁੱਤਰੀ ਮਲਕੀਤ ਸਿੰਘ-ਰੇਣੂ ਰਾਣੀ, ਵਾਸੀ ਭਰੋਲੀ ਨੇ ਅੰਡਰ 19 ਸਾਲ 400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ, ਸਹਿਜਮਨ ਸਿੰਘ ਪੁੱਤਰ ਕਮਲਜੀਤ ਸਿੰਘ-ਨਿਰਵੀਤ ਕੌਰ ਪਿੰਡ ਝੰਡੇਰ ਕਲਾਂ ਅੰਡਰ 17200 ਮੀਟਰ ਦੌੜ, ਅਸ਼ਮੀਤ ਸਿੰਘ ਪੁੱਤਰ ਹਰਕਰਨ ਸਿੰਘ-ਗੁਰਪ੍ਰੀਤ ਕੌਰ, ਵਾਸੀ ਕੰਗਰੋੜ ਨੇ ਅੰਡਰ-17ਸਾਲ ਲਾਂਗ ਜੰਪ ਵਿਚ ਚਾਂਦ ਦਾ ਤਗਮਾ, ਗੌਰਵ ਕੈਂਥ ਪੁੱਤਰ ਸੁਰਿੰਦਰਪਾਲ ਸਿੰਘ-ਸੱਤਿਆ ਦੇਵੀ, ਵਾਸੀ ਢੰਡਵਾੜ ਨੇ ਅੰਡਰ 19 ਸਾਲ 800 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ, ਸਾਹਿਲਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ-ਕੁਲਜਿੰਦਰ ਕੌਰ, ਵਾਸੀ ਬੰਗਾ ਨੇ ਅੰਡਰ-17 ਸਾਲ ਜੈਵਲਿਨ ਥਰੋਅ ਵਿਚ ਚਾਂਦੀ ਦਾ ਤਗਮਾ, ਰਾਜਵੀਰ ਖਟਕੜ ਪੁੱਤਰ ਗੁਰਪ੍ਰੀਤ ਸਿੰਘ-ਪਿੰਕੀ ਵਾਸੀ ਮੰਗੂਵਾਲ ਨੇ ਅੰਡਰ-19 ਸਾਲ ਪੋਲ ਵਾਲਟ ਵਿਚ ਚਾਂਦੀ ਦਾ ਤਗਮਾ, ਅਭਿਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ-ਜਸਪ੍ਰੀਤ ਕੌਰ ਨੇ ਵਾਸੀ ਬਹਿਰਾਮ-ਅੰਡਰ-17ਸਾਲ ਪੋਲ ਵਾਲਟ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਅਗਮਜੋਤ ਕੌਰ ਪੁੱਤਰੀ ਅਤਿੰਦਰਪਾਲ ਸਿੰਘ-ਪਲਵਿੰਦਰ ਕੌਰ, ਵਾਸੀ ਹੱਪੋਵਾਲ ਅੰਡਰ-14 ਸਾਲ ਲਾਂਗ ਜੰਪ ਵਿਚ ਕਾਂਸੀ ਦਾ ਤਗਮਾ, ਹਰਮਨਜੋਤ ਸਿੰਘ ਬੀਸਲਾ ਪੁੱਤਰ ਤੀਰਥ ਸਿੰਘ ਬੀਸਲਾ ਪਿੰਡ ਬੀਸਲਾ ਨੇ ਅੰਡਰ 17 ਸਾਲ ਹੈਮਰ ਥਰੋ ਵਿਚ ਕਾਂਸੀ ਦਾ ਤਗਮਾ ਜਿੱਤਣ ਤੋਂ ਇਲਾਵਾ ਅੰਡਰ 19 ਸਾਲ ਰਿਲੇਅ ਦੌੜ ਵਿਚ ਹੇਮਾਂਤ ਪੁੱਤਰ ਵਿਜੈ ਕੁਮਾਰ-ਰਚਨਾ ਦੇਵੀ ਵਾਸੀ ਕੰਗਰੌੜ, ਅਰਜਨ ਸਿੰਘ ਪੁੱਤਰ ਰਣਜੀਤ ਸਿੰਘ-ਰਾਜਬੀਰ ਕੌਰ ਵਾਸੀ ਕੁਲਥਮ, ਯੁਗਰਾਜ ਸਿੰਘ ਪੁੱਤਰ ਕੁਲਦੀਪ ਸਿੰਘ-ਹਰਪ੍ਰੀਤ ਕੌਰ ਵਾਸੀ ਬਹਿਰਾਮ ਤੇ ਹਰਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ-ਸੁਖਵਿੰਦਰ ਸਿੰਘ ਪਿੰਡ ਜੱਬੋਵਾਲ ਨੇ ਕਾਂਸੀ ਦਾ ਤਗਮਾ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਇਸ ਮੌਕੇ ਸਕੂਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵਲੋਂ ਖਿਡਾਰੀਆਂ ਦੀ ਇਸ ਇਤਿਹਾਸਕ ਪ੍ਰਾਪਤੀ ’ਤੇ ਡੂੰਘੀ ਖ਼ੁਸ਼ੀ ਪ੍ਰਗਟ ਕੀਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਰਮਨ ਕੁਮਾਰ ਅਤੇ ਖੇਡ ਅਧਿਆਪਕ ਜਸਵੀਰ ਕੌਰ, ਕੋਮਲ ਤੇ ਕੁਲਜੀਤ ਸਿੰਘ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਨੇ ਲਸਾੜਾ ਵਿਖੇ ਕਰਾਇਆ ਮਹਾਨ ਗੁਰਮਤਿ ਸਮਾਗਮ ਅਗਲੀ ਖ਼ਬਰ ਬੀ. ਪੀ. ਈ. ਓ. ਦਫ਼ਤਰ ਸੜੋਆ ’ਚ ਸਟਾਫ਼ ਦੀ ਭਾਰੀ ਘਾਟ, 81 ਸਕੂਲਾਂ ਦਾ ਕੰਮ ਇਕ ਕਲਰਕ ਦੇ ਸਹਾਰੇ
Ad Position 24