ਪਿੰਡ ਰਾਏਪੁਰ ਡੱਬਾ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਔੜ/ਝਿੰਗੜਾਂ, 17 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪੂਰਨ ਬ੍ਰਹਮ ਗਿਆਨੀ ਸੰਤ ਬਾਪੂ ਇੰਦਰ ਸਿੰਘ ਦੇ ਤਪ ਅਸਥਾਨ ਬਾਉੜੀ ਸਾਹਿਬ ਰਾਏਪੁਰ ਡੱਬਾ ਤੇ ਲਾਲੋ ਮਜਾਰਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਤ ਬਾਪੂ ਇੰਦਰ ਸਿੰਘ ਦੀ ਸਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ। ਇਸ ਚੱਲੇ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਤੇ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ।
ਔੜ/ਝਿੰਗੜਾਂ, 17 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪੂਰਨ ਬ੍ਰਹਮ ਗਿਆਨੀ ਸੰਤ ਬਾਪੂ ਇੰਦਰ ਸਿੰਘ ਦੇ ਤਪ ਅਸਥਾਨ ਬਾਉੜੀ ਸਾਹਿਬ ਰਾਏਪੁਰ ਡੱਬਾ ਤੇ ਲਾਲੋ ਮਜਾਰਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਤ ਬਾਪੂ ਇੰਦਰ ਸਿੰਘ ਦੀ ਸਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ। ਇਸ ਚੱਲੇ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਤੇ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਦੂਜੇ ਦਿਨ ਦੇ ਰਾਤ ਤੇ ਦਿਨ ਦੇ ਦੀਵਾਨ ਸਜਾਏ ਗਏ। ਤੀਜੇ ਤੇ ਆਖ਼ਰੀ ਦਿਨ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਤੋਂ ਬਾਅਦ ਪੰਥ ਪ੍ਰਸਿੱਧ ਜਥਿਆਂ ਵਲੋਂ ਕੀਰਤਨ ਕੀਤਾ। ਉਪਰੰਤ ਇਸ ਮੌਕੇ ਸਜਾਏ ਖੁੱਲ੍ਹੇ ਪੰਡਾਲ ਵਿਚ ਨਾਮਵਰ ਗਾਇਕ ਜੋੜੀ ਹਰਿੰਦਰ ਸੰਧੂ ਤੇ ਗਾਇਕਾ ਅਮਨ ਧਾਲੀਵਾਲ ਵਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਸੋਹਣ ਸਿੰਘ ਸਾਬਕਾ ਸਰਪੰਚ ਲਾਲੋ ਮਜਾਰਾ ਵਲੋਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਉਨ੍ਹਾਂ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਰਾਏਪੁਰ ਡੱਬਾ ਤੇ ਸਾਥੀ ਪ੍ਰਬੰਧਕਾਂ ਦੀ ਤਰਫੋਂ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਅੰਤ ਵਿਚ ਵਾਈਸ ਪ੍ਰਧਾਨ ਹਰਮਨਪ੍ਰੀਤ ਸਿੰਘ ਮਨੀ ਰਾਏਪੁਰ ਡੱਬਾ, ਬਿਕਰਮਜੀਤ ਸਿੰਘ ਪ੍ਰਧਾਨ ਸਹਿਕਾਰੀ ਸਭਾ ਰਾਏਪੁਰ ਡੱਬਾ, ਬਾਬਾ ਸੁਖਵਿੰਦਰ ਸਿੰਘ ਮੰਗਾ ਝਿੰਗੜਾਂ, ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ. ਝਿੰਗੜਾਂ, ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ, ਸੋਹਣ ਸਿੰਘ ਸਾਬਕਾ ਸਰਪੰਚ ਆਦਿ ਸਾਥੀ ਪ੍ਰਬੰਧਕਾਂ ਵਲੋਂ ਦਾਨੀ ਸੱਜਣਾਂ ਤੇ ਕਲਾਕਾਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਸੰਤੋਖ ਸਿੰਘ ਰਾਏਪੁਰ ਡੱਬਾ, ਗਿਆਨ ਸਿੰਘ, ਵਰਿੰਦਰ ਸਿੰਘ ਪੰਚ, ਸਟੀਫਨ ਸਿੰਘ ਪੰਚ, ਸੰਦੀਪ ਸਿੰਘ ਰਾਏਪੁਰ ਡੱਬਾ, ਜਿੰਦਰ ਰਾਏਪੁਰ ਡੱਬਾ, ਇੰਦਰ ਸਿੰਘ, ਸੰਦੀਪ ਸਿੰਘ ਸਾਬਕਾ ਪੰਚ, ਸਰਪੰਚ ਜਸਵਿੰਦਰ ਕੌਰ ਲਾਲੋ ਮਜਾਰਾ, ਨੰਬਰਦਾਰ ਪਰਮਜੀਤ ਪੰਮੀ, ਗੁਰਦਿਆਲ ਸਿੰਘ, ਸਤਨਾਮ ਸਿੰਘ ਨੰਬਰਦਾਰ, ਬਾਬਾ ਇੰਦਰ ਸਿੰਘ, ਹਰਮੇਸ਼ ਕੁਮਾਰ ਬੰਗੜ, ਉਂਕਾਰ ਸਿੰਘ ਕੰਗ, ਅਮਰਜੀਤ ਸਿੰਘ, ਰਮੇਸ਼ ਸ਼ਰਮਾ, ਹਰਪਾਲ ਸਿੰਘ ਹੇੜੀਆਂ, ਸੰਤ ਸੇਵਾ ਸਿੰਘ ਨਵਾਂਸ਼ਹਿਰ, ਸਿੰਦਰਪਾਲ, ਮਹਿੰਦਰ ਰਾਮ, ਰਵੀ, ਨਾਥੂ ਰਾਮ, ਸਤਨਾਮ ਸਿੰਘ, ਬਲਰਾਜ ਸਿੰਘ, ਬਲਜੀਤ ਸਿੰਘ, ਹਰਦੀਪ ਸਿੰਘ, ਜਸਪਾਲ ਸਿੰਘ ਪਾਲੀ, ਕਸ਼ਮੀਰ ਭਾਟੀਆ, ਵਿਜੈ ਕੁਮਾਰ, ਸਤਨਾਮ ਸਿੰਘ, ਹੈੱਡ ਗ੍ਰੰਥੀ ਗੋਪਾਲ ਸਿੰਘ, ਦੇਵੀ ਦਿਆਲ, ਸੋਨੂੰ, ਹਰਭਜਨ ਰਾਮ, ਲਖਵੀਰ ਸਿੰਘ, ਹਰਬੰਸ ਸਿੰਘ ਖਾਲਸਾ ਮਹਿਮੂਦਪੁਰ, ਸਤਪਾਲ ਸਿੰਘ ਫੌਜੀ, ਰਘਵੀਰ ਸਿੰਘ, ਜਸਵੰਤ ਸਿੰਘ, ਨਛੱਤਰ ਸਿੰਘ, ਹਰਦੀਪ ਸਿੰਘ ਗਿੱਲ, ਬਲਦੇਵ ਰਾਜ, ਗਗਨਪ੍ਰੀਤ ਸਿੰਘ ਗਿੱਲ ਆਦਿ ਹਾਜ਼ਰ ਸਨ।