ਮੰਗੂਵਾਲ ਨਿਵਾਸੀਆਂ ਵਲੋਂ ਫੁੱਟਬਾਲ ਦੀ ਖੇਡ ਦੀ ਤਰੱਕੀ ਲਈ ਵੱਡੇ ਯਤਨ-ਸਰਬਜੀਤ ਮੰਗੂਵਾਲ
ਬੰਗਾ, 17 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਪਿੰਡ ਮੰਗੂਵਾਲ ਦੇ ਅਨੇਕਾਂ ਵਸਨੀਕ ਫੁੱਟਬਾਲ ਦੀ ਖੇਡ ਦੀ ਤਰੱਕੀ ਲਈ ਵੱਡੇ ਯਤਨ ਕਰ ਰਹੇ ਹਨ। ਖੇਡ ਸਟੇਡੀਅਮ ਮੰਗੂਵਾਲ ਵਿਖੇ ਇਸ ਲੜੀ ਤਹਿਤ ਖਿਡਾਰੀਆਂ ਦੇ ਅਭਿਆਸ ਸੈਸ਼ਨ ਦੌਰਾਨ ਖੇਡ ਕਿੱਟਾਂ ਵੰਡੀਆਂ ਗਈਆਂ।
ਬੰਗਾ, 17 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਪਿੰਡ ਮੰਗੂਵਾਲ ਦੇ ਅਨੇਕਾਂ ਵਸਨੀਕ ਫੁੱਟਬਾਲ ਦੀ ਖੇਡ ਦੀ ਤਰੱਕੀ ਲਈ ਵੱਡੇ ਯਤਨ ਕਰ ਰਹੇ ਹਨ। ਖੇਡ ਸਟੇਡੀਅਮ ਮੰਗੂਵਾਲ ਵਿਖੇ ਇਸ ਲੜੀ ਤਹਿਤ ਖਿਡਾਰੀਆਂ ਦੇ ਅਭਿਆਸ ਸੈਸ਼ਨ ਦੌਰਾਨ ਖੇਡ ਕਿੱਟਾਂ ਵੰਡੀਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਫੁੱਟਬਾਲ ਅਕੈਡਮੀ ਮੰਗੂਵਾਲ ਦੇ ਹੈੱਡ ਕੋਚ ਸਰਬਜੀਤ ਸਰਬਾ ਮੰਗੂਵਾਲ ਨੇ ਅੱਗੇ ਦੱਸਿਆ ਕਿ ਮੰਗੂਵਾਲ ਦੇ ਕੈਨੇਡਾ ਵਸਦੇ ਪਰਿਵਾਰ ਵਲੋਂ ਕੈਨੇਡਾ ਤੋਂ ਆ ਕੇ 14 ਮਾਰਚ 2018 ਨੂੰ ਪਿੰਡ ਦੇ ਬੱਚਿਆਂ ਦੇ ਦਿਲਾਂ ਅੰਦਰ ਫੁੱਟਬਾਲ ਖੇਡ ਦੀ ਰੁਚੀ ਪੈਦਾ ਕਰਨ ਲਈ ਫੁੱਟਬਾਲ ਅਕੈਡਮੀ ਦਾ ਆਗਾਜ਼ ਕੀਤਾ, ਜਿਸ ਨੂੰ ਬਲਜਿੰਦਰ ਨਰ ਦੇ ਸਹਿਯੋਗ ਨਾਲ ਪਿੰਡ ਦੇ ਸਾਬਕਾ ਫੁੱਟਬਾਲਰ ਲਖਵੀਰ ਜੁਗਲੀ ਸਪੇਨ ਦੁਆਰਾ ਲੰਬਾ ਸਮਾਂ ਚਲਾਇਆ। ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਸਿਖਲਾਈ ਦੇਣ ਦੀਆਂ ਗਤੀਵਿਧੀਆਂ ਨੂੰ ਮੁੱਖ ਰੱਖਦੇ ਹੋਏ ਮਾਰਚ 2026 ਦੇ ਪਹਿਲੇ ਹਫਤੇ ਨੈਸ਼ਨਲ ਚੈਂਪੀਅਨ ਫੁੱਟਬਾਲਰ ਵਰਿੰਦਰ ਸੰਨੀ ਪੁਰਤਗਾਲ ਵਲੋਂ ਖਿਡਾਰੀਆਂ ਲਈ 7 0 ਸੈੱਟ ਖੇਡ ਕਿੱਟਾਂ ਤੇ 12 ਫੁੱਟਬਾਲ ਦਿੱਤੇ। ਪਿੰਡ ਦੇ ਸਾਬਕਾ ਫੁੱਟਬਾਲਰ ਸਾਬੀ ਪੁੱਤਰ ਭੋਲਾਂ ਪੰਡਤਾਂ ਦੇ ਨੇ ਖਿਡਾਰੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ। ਨੌਜਵਾਨ ਫੁੱਟਬਾਲ ਪ੍ਰਸ਼ੰਸਕ ਗੁਰਪ੍ਰੀਤ ਸਿੰਘ ਖਟਕੜ ਵਲੋਂ ਖੇਡ ਮੈਦਾਨ ਦੀ ਸਫਾਈ ਹਿੱਤ ਅਨੇਕਾਂ ਵਾਰ ਰੀਪਰ ਫੇਰਿਆ। ਸਾਬਕਾ ਫੁੱਟਬਾਲਰ ਯੂ. ਕੇ. ਨਿਵਾਸੀ ਨਵਜੋਤ ਡਿੰਪੀ ਵਲੋਂ ਰੁੜਕਾ ਕਲਾਂ ਦੇ ਫੁੱਟਬਾਲ ਕੋਚ ਸਰਬਜੀਤ ਸਿੰਘ ਉਰਫ ਸਾਬੀ ਦੇ ਰਾਹੀਂ 25 ਫੁੱਟਬਾਲ ਅਕੈਡਮੀ ਲਈ ਭੇਜੇ ਹਨ। ਫੁੱਟਬਾਲ ਅਕੈਡਮੀ ਦੇ ਕੋਚ ਅਤਿੰਦਰ ਮਨੀ ਤੇ ਜਸਪ੍ਰੀਤ ਸਿੰਘ ਜੱਸੀ ਨੰਬਰਦਾਰ ਦੇ ਰਾਹੀਂ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਫੁੱਟਬਾਲ ਟੀਮ ਵਿਚ ਖੇਡ ਰਹੇ ਦੋ ਖਿਡਾਰੀਆਂ ਗੌਰਵ ਕੁਮਾਰ ਤੇ ਕਰਨ ਕੁਮਾਰ ਵਾਸਤੇ ਪ੍ਰੋਟੀਨ ਸਪਲੀਮੈਂਟ ਭੇਜਣ ਦੀ ਸੇਵਾ ਕੀਤੀ। ਮੰਗੂਵਾਲ ਦੇ ਸਾਬਕਾ ਫੁੱਟਬਾਲਰ ਸਪੇਨ ਨਿਵਾਸੀ ਲਖਵੀਰ ਜੁਗਲੀ ਵਲੋਂ ਬਲਜਿੰਦਰ ਨਰ ਦੇ ਰਾਹੀਂ 33 ਸੈੱਟ ਜਰਸੀਆਂ, ਨਿਕਰਾਂ, ਸੌਕਸਾਂ, ਫੁੱਟਬਾਲ ਸ਼ੂਜ, 22 ਬੈਬਜ ਤੇ 10 ਫੁੱਟਬਾਲ ਭੇਜੇ ਗਏ ਹਨ। ਠੀਕ ਇਸੇ ਤਰ੍ਹਾਂ ਪਿੰਡ ਦੇ ਐਨ. ਆਰ. ਆਈ ਫੁੱਟਬਾਲਰ ਤੇ ਫੁੱਟਬਾਲ ਪ੍ਰਸ਼ਾਸਕਾਂ ਵਲੋਂ ਅਕੈਡਮੀ ਦੇ ਵਾਸਤੇ ਜੋ ਵੀ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਪਹਿਲਾਂ ਐਨ. ਆਰ. ਆਈ ਸਭਾ ਦੇ ਜ਼ਿਲ੍ਹਾ ਪ੍ਰਧਾਨ ਤੇ ਪਿੰਡ ਦੇ ਸਾਬਕਾ ਸਰਪੰਚ ਕੇਵਲ ਸਿੰਘ ਖਟਕੜ ਤੇ ਸਮਾਜ ਸੇਵਕ ਸ: ਤਰਸੇਮ ਸਿੰਘ ਨੋਤਾ ਨੇ ਆਪਣੇ ਸ਼ੁਭ ਹੱਥਾਂ ਨਾਲ ਸਾਮਾਨ ਵੰਡ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਉਪਰੰਤ ਅਕੈਡਮੀ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪਿੰਡ ਦੇ ਸਾਬਕਾ ਫੁੱਟਬਾਲ ਖਿਡਾਰੀ ਮੁਹੰਮਦ ਸ਼ਰੀਫ ਸ਼ਾਹ ਨੇ ਵੀ ਸ਼ਿਰਕਤ ਕੀਤੀ।