19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮਿਲਾਵਟੀ ਦੁੱਧ ਤੋਂ ਤਿਆਰ ਕੀਤੀ ਮਠਿਆਈ ਲੋਕਾਂ ਦੀ ਸਿਹਤ ਨਾਲ ਖਿਲਵਾੜ-ਪਠਲਾਵਾ ਸੰਸਥਾ

ਬੰਗਾ, 18 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਤਿਉਹਾਰਾਂ ਦੀ ਆਮਦ ’ਤੇ ਵੱਧ ਤੋਂ ਵੱਧ ਮੁਨਾਫਾ ਲੈਣ ਦੀ ਹੋੜ ਤਹਿਤ ਅਕਸਰ ਤਿਆਰ ਕੀਤੀ ਜਾਣ ਵਾਲੀ ਮਠਿਆਈ ਤੇ ਹੋਰ ਪਕਵਾਨ ਕੈਮੀਕਲ ਪਾਊਡਰ ਨਾਲ ਬਣਾਏ ਨਕਲੀ ਦੁੱਧ ਤੋਂ ਤਿਆਰ ਕੀਤੀ ਜਾਂਦੀ ਹੈ। ਜੋ ਦੁਸਹਿਰੇ ਤੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਤੇ ਘਰਾਂ ਅਤੇ ਤੋਹਫਿਆਂ ਦੇ ਰੂਪ ਵਿਚ ਖਾਣ ਲਈ ਵਰਤੀ ਜਾਂਦੀ ਹੈ।

Ad Position 21
No active advertisement
ਅਜੀਤ ਡੈਸਕ 19-10-2026
ਬੰਗਾ, 18 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਤਿਉਹਾਰਾਂ ਦੀ ਆਮਦ ’ਤੇ ਵੱਧ ਤੋਂ ਵੱਧ ਮੁਨਾਫਾ ਲੈਣ ਦੀ ਹੋੜ ਤਹਿਤ ਅਕਸਰ ਤਿਆਰ ਕੀਤੀ ਜਾਣ ਵਾਲੀ ਮਠਿਆਈ ਤੇ ਹੋਰ ਪਕਵਾਨ ਕੈਮੀਕਲ ਪਾਊਡਰ ਨਾਲ ਬਣਾਏ ਨਕਲੀ ਦੁੱਧ ਤੋਂ ਤਿਆਰ ਕੀਤੀ ਜਾਂਦੀ ਹੈ। ਜੋ ਦੁਸਹਿਰੇ ਤੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਤੇ ਘਰਾਂ ਅਤੇ ਤੋਹਫਿਆਂ ਦੇ ਰੂਪ ਵਿਚ ਖਾਣ ਲਈ ਵਰਤੀ ਜਾਂਦੀ ਹੈ। ਇਸ ਸੰਦਰਭ ਵਿਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਚਿੰਤਾ ਜ਼ਾਹਿਰ ਕਰਦਿਆਂ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ ਅਤੇ ਸੰਦੀਪ ਕੁਮਾਰ ਗੌੜ ਨੇ ਆਖਿਆ ਕਿ ਦੁੱਧ ਨੂੰ ਇਕ ਸੰਤੁਲਿਤ ਆਹਾਰ ਮੰਨਿਆ ਗਿਆ ਹੈ। ਪੰਜਾਬ ’ਚ ਕੀਤੇ ਸਰਵੇਖਣ ਤੋਂ ਬਾਅਦ ਆਈਆਂ ਰਿਪੋਰਟਾਂ ਜੋ ਬਹੁਤ ਹੀ ਹੈਰਾਨ ਵਾਲੀਆਂ ਹਨ ਕਿ ਜਿੰਨਾ ਦੁੱਧ ਸਾਨੂੰ ਦੁਧਾਰੂ ਪਸ਼ੂਆਂ ਤੋਂ ਪ੍ਰਾਪਤ ਹੁੰਦਾ ਹੈ ਉਸ ਨਾਲੋਂ ਕਿਤੇ ਜ਼ਿਆਦਾ ਇਸ ਦੀ ਖਪਤ ਲੋਕਾਂ ਵਲੋਂ ਕੀਤੀ ਜਾਂਦੀ ਹੈ। ਇਹ ਨਕਲੀ ਦੁੱਧ ਕਿਥੇ ਤਿਆਰ ਕੀਤਾ ਜਾਂਦਾ ਹੈ। ਭਾਵੇਂ ਸਰਕਾਰ ਮਿਲਾਵਟ ਨੂੰ ਰੋਕਣ ਲਈ ਛਾਪੇਮਾਰੀ ਵੀ ਕਰਦੀ ਹੈ ਪਰ ਮਿਲਾਵਟ ਦੀ ਸਮੱਸਿਆਂ ਅਜੇ ਵੀ ਬਰਕਰਾਰ ਖੜ੍ਹੀ ਹੈ। ਭਾਰਤ ਸਰਕਾਰ ਦੇ ਫੂਡ ਸੇਫਟੀ ਐਂਡ ਸਟੈਂਡਰਡਜ ਅਥਾਰਟੀ ਆਫ਼ ਇੰਡੀਆ ਵਲੋਂ ਸਾਲ 2022-23 ਦੇ ਪੰਜਾਬ ਵਿਚੋਂ ਦੁੱਧ ਦੇ ਜਾਂਚੇ ਗਏ 8179 ਨਮੂਨਿਆਂ ’ਚੋਂ 1724 ਨਮੂਨੇ ਮਿਲਾਵਟੀ ਪਾਏ ਗਏ। ਸੰਸਥਾ ਵਲੋਂ ਇਸਤਰੀ ਵਿੰਗ ਦੇ ਚੇਅਰਪਰਸਨ ਸ੍ਰੀਮਤੀ ਕੁਲਵਿੰਦਰ ਕੌਰ ਵਾਰੀਆ, ਸੀਨੀਅਰ ਉਪ ਚੇਅਰਪਰਸਨ ਸ੍ਰੀਮਤੀ ਜਸਵੀਰ ਕੌਰ ਵਾਰੀਆ, ਸੀਨੀਅਰ ਅਹੁਦੇਦਾਰ ਮੈਡਮ ਲਖਵਿੰਦਰ ਕੌਰ ਯੂ. ਕੇ., ਮੈਡਮ ਸਰਬਜੀਤ ਕੌਰ ਪਠਲਾਵਾ ਤੇ ਮੈਡਮ ਰਮਨਜੀਤ ਕੌਰ ਪਠਲਾਵਾ ਨੇ ਇਸਤਰੀ ਸਮਾਜ ਨੂੰ ਅਪੀਲ ਕਰਦਿਆਂ ਆਖਿਆ ਕਿ ਆਉਣ ਵਾਲੇ ਤਿਉਹਾਰਾਂ ਦੇ ਮੌਕੇ ਆਪਣੇ-ਆਪਣੇ ਪਰਿਵਾਰ ਤੇ ਬੱਚਿਆਂ ਲਈ ਘਰਾਂ ਵਿਚ ਹੀ ਪਕਵਾਨ ਤਿਆਰ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਬੰਗਾ ਸ਼ਹਿਰ ਦੀ ਸੁੱਖ-ਸ਼ਾਂਤੀ ਅਤੇ ਲੋਕਾਂ ਦੀ ਭਲਾਈ ਲਈ ਕੀਤੀ ਪ੍ਰਾਰਥਨਾ ਅਗਲੀ ਖ਼ਬਰ ‘ ਆਪ’ ਸੀਨੀਅਰ ਆਗੂ ਅਸ਼ੋਕ ਕਟਾਰੀਆ ਦਾ ਪਿੰਡ ਕਮਾਲਪੁਰ ’ਚ ਦੌਰਾ
Ad Position 24