ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਖੇ 23ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ
ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਨਜ਼ਦੀਕੀ ਪਿੰਡ ਬਾਹੜ ਮਜਾਰਾ ਵਿਖੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵੈਲਫੇਅਰ ਕਮੇਟੀ ਵਲੋਂ ਐਨ. ਆਰ.
ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਨਜ਼ਦੀਕੀ ਪਿੰਡ ਬਾਹੜ ਮਜਾਰਾ ਵਿਖੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵੈਲਫੇਅਰ ਕਮੇਟੀ ਵਲੋਂ ਐਨ. ਆਰ. ਆਈ. ਵੀਰਾਂ, ਇਲਾਕਾ ਵਾਸੀਆਂ ਤੇ ਪਿੰਡ ਬਾਹੜਮਜਾਰਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ 23ਵਾਂ ਵਿਸ਼ਾਲ ਭਗਵਤੀ ਜਾਗਰਣ 19 ਅਕਤੂਬਰ ਨੂੰ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਬਾਹੜਮਜਾਰਾ ਵਿਖੇ ਕਰਵਾਇਆ ਜਾਵੇਗਾ। ਇਸ ਸੰਬੰਧੀ ਪ੍ਰਧਾਨ ਬਲਵੀਰ ਸਿੰਘ ਨੇ ਦੱਸਿਆ ਕਿ ਜਾਗਰਣ ਵਿਚ ਯੂਸੁਫ਼ ਖਾਨ, ਨਿਰਮਲਜੀਤ, ਸੋਨੂੰ ਜੰਡਿਆਲੀ, ਅਨਿਲ ਸ਼ਰਮਾ (ਤਾਰਾ ਰਾਣੀ ਕਥਾ), ਮਨਦੀਪ ਮਹਾਂਦੇਵ ਆਦਿਭਜਨ ਗਾਇਕ ਪਾਰਟੀਆਂ ਪਹੁੰਚ ਕੇ ਮਹਾਂ ਮਾਈ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸੱਦੇ ਹੋਏ ਕਲਾਕਾਰਾਂ ਨੂੰ ਹੀ ਸਮਾਂ ਦਿੱਤਾ ਜਾਵੇਗਾ ਤੇ ਮਹਾਂਮਾਈ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਸੋਹਨ ਪਾਲ, ਬਲਵੀਰ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਸੈਕਟਰੀ, ਇਕਬਾਲ ਸਿੰਘ ਵਾਈਸ ਪ੍ਰਧਾਨ, ਹਰਜੀਤ ਸਿੰਘ ਹੀਰਾ ਖਜ਼ਾਨਚੀ, ਪਰਮਜੀਤ ਸਿੰਘ ਲੰਗਰ ਪ੍ਰਧਾਨ, ਸੁਖਵਿੰਦਰ ਸਿੰਘ ਲੰਗਰ ਵਾਈਸ ਪ੍ਰਧਾਨ, ਅਜੇ ਰੋਹਿਤ ਸੇਵਾਦਾਰ ਅਤੇ ਸਮੂਹ ਸੰਗਤਾਂ ਹਾਜ਼ਰ ਸਨ।