18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਸ਼ਾ ਮੁਕਤੀ ਕੇਂਦਰ ਵਿਖੇ ਸੈਮੀਨਾਰ ਕਰਵਾਇਆ

ਨਵਾਂਸ਼ਹਿਰ, 18 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਇਥੇ ਨਸ਼ਾ ਛੁਡਾਊ ਕੇਂਦਰ ਵਿਖੇ ‘ਨਸ਼ਾ ਮੁਕਤੀ ਦੀ ਸਮਾਜਿਕ ਚੇਤਨਾ’ ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ। ਇਸ ਮੌਕੇ ਬਾਬਾ ਹਰਮੇਲ ਸਿੰਘ ਗੁਰਦੁਆਰਾ ਸਾਹਿਬ ਵਾਲਿਆਂ ਵਲੋਂ ਗੁਰਬਾਣੀ ਦੇ ਹਵਾਲੇ ਦੇ ਕੇ ਮਨੁੱਖੀ ਜੀਵਨ ਵਿਚ ਇਸ ਗਰਿਮਾ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਵਿਚਾਰ ਸਾਂਝੇ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 19-10-2026
ਨਵਾਂਸ਼ਹਿਰ, 18 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਇਥੇ ਨਸ਼ਾ ਛੁਡਾਊ ਕੇਂਦਰ ਵਿਖੇ ‘ਨਸ਼ਾ ਮੁਕਤੀ ਦੀ ਸਮਾਜਿਕ ਚੇਤਨਾ’ ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ। ਇਸ ਮੌਕੇ ਬਾਬਾ ਹਰਮੇਲ ਸਿੰਘ ਗੁਰਦੁਆਰਾ ਸਾਹਿਬ ਵਾਲਿਆਂ ਵਲੋਂ ਗੁਰਬਾਣੀ ਦੇ ਹਵਾਲੇ ਦੇ ਕੇ ਮਨੁੱਖੀ ਜੀਵਨ ਵਿਚ ਇਸ ਗਰਿਮਾ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਵਿਚਾਰ ਸਾਂਝੇ ਕੀਤੇ ਗਏ। ਦੱਸਿਆ ਗਿਆ ਕਿ ਨਸ਼ਿਆਂ ਨੂੰ ਜੀਵਨ ਵਿਚ ਕਿਵੇਂ ਰੋਕਣਾ ਹੈ ਅਤੇ ਜ਼ਿੰਦਗੀ ਵਿਚ ਚੰਗੇ ਕਰਮ ਕਰਨ ਨਾਲ ਹੀ ਕਾਮਯਾਬੀ ਮਿਲਦੀ ਹੈ ਅਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਜਿਹੜੇ ਜੀਵਨ ਵਿਚ ਸਤਿਸੰਗ ਕਰਦੇ ਹਨ ਉਹ ਬੁਰੇ ਕਰਮਾਂ ਤੋਂ ਬਚੇ ਰਹਿੰਦੇ ਹਨ। ਇਸ ਮੌਕੇ ਪ੍ਰਾਜੈਕਟ ਦੇ ਡਾਇਰੈਕਟਰ ਸ. ਚਮਨ ਸਿੰਘ ਨੇ ਮਨੁੱਖੀ ਚਰਿੱਤਰ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਅੱਖਾਂ, ਹੱਥਾਂ, ਪੈਰਾਂ, ਜੀਭ ਆਦਿ ਤੋਂ ਚੰਗੇ ਕੰਮ ਲੈਣੇ ਜ਼ਰੂਰੀ ਹਨ। ਇਨ੍ਹਾਂ ਦੀ ਸਹੀ ਵਰਤੋਂ ਇੱਜ਼ਤ ਪ੍ਰਦਾਨ ਕਰੇਗੀ। ਸ. ਜਸਪਾਲ ਸਿੰਘ ਨੇ ਨੌਜਵਾਨਾਂ ਵਿਚ ਆ ਰਹੀਆਂ ਬੁਰਾਈਆਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਇਸ ਮੌਕੇ ਮਲੇਰੀਏ ਦੇ ਮਾਹਿਰ ਡਾ. ਰਾਜਨ ਗਰਗ ਨੇ ਆਪਣੀ ਗੱਲਬਾਤ ਰਾਹੀਂ ਸਮਝਾਇਆ ਕਿ ਮਾਦਕ ਨੂੰ ਕਿਸ ਰੂਪ ਵਿਚ ਅਸਰਦਾਰ ਹੋਣ ’ਤੇ ਛੱਡਣਾ ਨਾ ਕਰਕੇ ਸਗੋਂ ਇਲਾਜ ਕਰਨਾ ਚਾਹੀਦਾ ਹੈ। ਇਸ ਮੌਕੇ ਭਾਈ ਸਾਹਿਬ ਨੇ ‘ਆਨੰਦ ਸਾਹਿਬ’ ਜੀ ਦੀਆਂ ਕੁੱਝ ਪਉੜੀਆਂ ਦਾ ਜਾਪ ਕਰਨ ਉਪਰੰਤ ਸਾਰਿਆਂ ਦੀ ਸੁੱਖ-ਸ਼ਾਂਤੀ, ਸਮਰੱਥਾ, ਸੋਝੀ, ਮਸਤਕ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਸਭ ਸੰਗਤ ਵਿਚ ਪ੍ਰਸਾਦਿ ਵਰਤਾਇਆ। ਇਸ ਮੌਕੇ ਪ੍ਰਵੇਸ਼ ਕੁਮਾਰ, ਦੀਪ ਬਾਂਗੜ, ਮਨਜੀਤ ਸਿੰਘ, ਕੁਲਵੰਤ ਸਿੰਘ, ਕਮਲਜੀਤ ਕੌਰ, ਕਮਲਾ ਰਾਣੀ, ਲਛਮਣ ਕੌਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੰਗਤ ਰੂਪ ਵਿਚ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਨਵਰਾਤਰੀ ਦਾ ਤਿਉਹਾਰ ਡਾਂਡੀਆ ਨਾਚ ਨਾਲ ਮਨਾਇਆ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਯੂਥ ਕਾਂਗਰਸ ਵਲੋਂ ਬਲਾਚੌਰ ਵਿਖੇ ਮੋਮਬੱਤੀ ਮਾਰਚ
Ad Position 24