ਮੇਹਲੀਆਣਾ ’ਚ ਭਗਵਤੀ ਜਾਗਰਣ ਕਰਵਾਇਆ
ਘੁੰਮਣਾਂ, 19 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ’ਚ ਸ਼ਿਵ ਸ਼ਕਤੀ ਮੰਦਰ ਮਾਤਾ ਜਵਾਲਾ ਦੇਵੀ ’ਚ 21ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ, ਜਿਸ ਵਿਚ ਗ੍ਰਾਮ ਪੰਚਾਇਤ, ਨਗਰ ਨਿਵਾਸੀ ਤੇ ਪ੍ਰਬੰਧਕ ਕਮੇਟੀ ਦਾ ਖਾਸ ਸਹਿਯੋਗ ਰਿਹਾ। ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਰਾਤ ਗਾਇਕਾਂ ਸੰਜਨਾ ਭੋਲਾ, ਅਨਮੋਲ ਰਾਜਾ ਤੇ ਸ਼ਿੰਦੂ ਭਗਤ ਨੇ ਮਹਾਂਮਾਈ ਦੀਆਂ ਭੇਟਾਂ ਗਾਇਨ ਕੀਤੀਆਂ।
ਘੁੰਮਣਾਂ, 19 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ’ਚ ਸ਼ਿਵ ਸ਼ਕਤੀ ਮੰਦਰ ਮਾਤਾ ਜਵਾਲਾ ਦੇਵੀ ’ਚ 21ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ, ਜਿਸ ਵਿਚ ਗ੍ਰਾਮ ਪੰਚਾਇਤ, ਨਗਰ ਨਿਵਾਸੀ ਤੇ ਪ੍ਰਬੰਧਕ ਕਮੇਟੀ ਦਾ ਖਾਸ ਸਹਿਯੋਗ ਰਿਹਾ। ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਰਾਤ ਗਾਇਕਾਂ ਸੰਜਨਾ ਭੋਲਾ, ਅਨਮੋਲ ਰਾਜਾ ਤੇ ਸ਼ਿੰਦੂ ਭਗਤ ਨੇ ਮਹਾਂਮਾਈ ਦੀਆਂ ਭੇਟਾਂ ਗਾਇਨ ਕੀਤੀਆਂ। ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ। ਇਸ ਮੌਕੇ ਸਤਨਾਮ ਸਿੰਘ ਗਾਡੇ, ਹਰਦੀਪ ਸਿੰਘ, ਵਿਨੋਦ ਕੁਮਾਰ, ਕੇਵਲ ਸਿੰਘ, ਜਸਕਰਨ ਸਿੰਘ, ਸੰਜੀਵ ਕੁਮਾਰ, ਤਰਸੇਮ ਸਿੰਘ, ਮੋਹਣ ਸਿੰਘ, ਕਮਲ ਸਿੰਘ ਗਾਡੇ, ਰੇਸ਼ਮ ਸਿੰਘ ਕੈਨੇਡਾ, ਜੋਗਿੰਦਰ ਸਿੰਘ ਜੋਗਾ, ਤੀਰਥ ਸਿੰਘ, ਸਰਪੰਚ ਰਾਜ ਕੁਮਾਰ, ਕੁਲਵਿੰਦਰ ਸਿੰਘ ਕਾਕਾ, ਸੁੱਖੀ ਮਹਿਰਾ, ਮੱਖਣ ਸਿੰਘ ਤੇ ਹੋਰ ਹਾਜ਼ਰ ਸਨ।