20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਲਈ ਵੋਟਾਂ 25 ਨੂੰ

ਬੰਗਾ, 19 ਅਕਤੂਬਰ (ਪ. ਪ.)

Ad Position 21
No active advertisement
ਅਜੀਤ ਡੈਸਕ 20-10-2026
ਬੰਗਾ, 19 ਅਕਤੂਬਰ (ਪ. ਪ.)-ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਪੰਜਾਬੀ ਲੇਖਕਾਂ ਦੀ ਸਾਂਝੀ ਆਵਾਜ਼ ਵਜੋਂ ਜਾਣੀ ਜਾਂਦੀ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੀ ਟੀਮ ਦੀ ਚੋਣ ਹਰ ਤਿੰਨ ਸਾਲ ਬਾਅਦ ਹੁੰਦੀ ਆ ਰਹੀ ਹੈ। ਇਸ ਵਾਰ ਚੋਣ ਲਈ ਵੋਟਾਂ 25 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ਼ ਜਲੰਧਰ ਵਿਖੇ ਪੈਣਗੀਆਂ। ਸਭਾ ਦੇ ਮੌਜੂਦਾ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਨੁਸਾਰ ਇਸ ਵੋਟ ਪ੍ਰਕਿਰਿਆ ਸਭਾ ਦੇ ਹੁਣ ਤੱਕ ਬਣ ਚੁੱਕੇ ਮੈਂਬਰ ਹੀ ਭਾਗ ਲੈ ਸਕਣਗੇ ਜਿਨ੍ਹਾਂ ਦੀ ਸੂਚੀ ਪੰਜਾਬੀ ਲੇਖਕ ਨਾਂ ਦੀ ਬੁੱਕਲਿਟ ਵਿਚ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਸਭਾ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਚੋਣ ਲਈ ਉਤਸ਼ਾਹਿਤ ਲੇਖਕਾਂ ਨੂੰ ਬੇਨਤੀ ਕੀਤੀ ਕਿ ਉਹ ਚੋਣ ਕਮਿਸ਼ਨਰ ਵਲੋਂ ਜਾਰੀ ਵੋਟਰ ਕਾਰਡ, ਲੇਖਕਾਂ ਦੀ ਸੂਚੀ ਵਿਚ ਦਰਜ ਆਪਣਾ ਵੋਟਰ ਨੰਬਰ ਤੇ ਕੋਈ ਫੋਟੋ ਵਾਲਾ ਪਹਿਚਾਣ ਪੱਤਰ ਆਪਣੇ ਨਾਲ ਜ਼ਰੂਰ ਲੈ ਕੇ ਆਉਣ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਸਭਾ ਦੇ ਮੈਂਬਰ ਤੇ ਪੰਜਾਬੀ ਲੇਖਕ ਰਾਜ ਹੀਉਂ ਅਤੇ ਪੱਤਰਕਾਰ ਸੁਰਿੰਦਰ ਕਰਮ ਲਧਾਣਾ ਨੇ ਦੱਸਿਆ ਕਿ ਇਸ ਚੋਣ ਲਈ ਪੰਜਾਬੀ ਲੇਖਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ਼ ਰਿਹਾ ਹੈ। ਸਭਾ ਦੇ ਪ੍ਰਧਾਨਗੀ ਦੇ ਅਹੁਦੇ ਲਈ ਜਨਵਾਦੀ ਲੇਖਕ ਸਮੂਹ ਵਲੋਂ ਸੁਸ਼ੀਲ ਦੁਸਾਂਝ ਤੇ ਪ੍ਰਗਤੀਸ਼ੀਲ ਧਿਰ ਵਲੋਂ ਸੁਰਜੀਤ ਜੱਜ ਆਹਮੋ ਸਾਹਮਣੇ ਹਨ। ਇਸ ਤਰ੍ਹਾਂ ਨਵੀਂ ਚੁਣੀ ਗਈ ਟੀਮ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ .) ਨੂੰ ਆਉਣ ਵਾਲ਼ੇ ਤਿੰਨ ਸਾਲ ਚਲਾਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਚੀਮਾ ਨਾਲ ਹੋਈ ਪੰਜਾਬ ਸ਼ੂਗਰ ਮਿੱਲ ਪੰਜਾਬ ਫੈਡਰੇਸ਼ਨ ਦੀ ਮੀਟਿੰਗ ਅਗਲੀ ਖ਼ਬਰ ਭਾਰਤੀ ਮਿਆਰ ਬਿਊਰੋ ਨੇ ਵਿਦਿਆਰਥੀਆਂ ਨੂੰ ਵਸਤੂਆਂ ਦੀ ਗੁਣਵੱਤਾ ਤੇ ਮਿਆਰਾਂ ਬਾਰੇ ਸਮਝਾਇਆ
Ad Position 24