ਸੁਰਿੰਦਰ ਸਿੰਘ ਸ਼ੀਂਹਮਾਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ
ਬਲਾਚੌਰ, 19 ਅਕਤੂਬਰ (ਨਰੇਸ਼ ਧੌਲ)-‘ਆਪ’ ਹਾਈਕਮਾਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ‘ਆਪ’ ਆਗੂ ਸੁਰਿੰਦਰ ਸਿੰਘ ਸੀਂਹਮਾਰ ਨੂੰ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਸੀਨੀਅਰ ਆਪ ਆਗੂ ਚੌਧਰੀ ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਵਿੰਦਰ ਸਿੰਘ ਸਿਆਣ ਆਦਿ ਬਹੁ ਗਿਣਤੀ ਆਗੂਆਂ ਨੇ ਸੁਰਿੰਦਰ ਸਿੰਘ ਸੀਂਹਮਾਰ ਨੂੰ ਵਧਾਈ ਦਿੰਦਿਆਂ ਹੋਇਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ।
ਬਲਾਚੌਰ, 19 ਅਕਤੂਬਰ (ਨਰੇਸ਼ ਧੌਲ)-‘ਆਪ’ ਹਾਈਕਮਾਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ‘ਆਪ’ ਆਗੂ ਸੁਰਿੰਦਰ ਸਿੰਘ ਸੀਂਹਮਾਰ ਨੂੰ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਸੀਨੀਅਰ ਆਪ ਆਗੂ ਚੌਧਰੀ ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਵਿੰਦਰ ਸਿੰਘ ਸਿਆਣ ਆਦਿ ਬਹੁ ਗਿਣਤੀ ਆਗੂਆਂ ਨੇ ਸੁਰਿੰਦਰ ਸਿੰਘ ਸੀਂਹਮਾਰ ਨੂੰ ਵਧਾਈ ਦਿੰਦਿਆਂ ਹੋਇਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਇਸ ਸੰਬੰਧੀ ਨਵ ਨਿਯੁਕਤ ਜ਼ਿਲ੍ਹਾ ਜੁਆਇੰਟ ਸਕੱਤਰ ਸੁਰਿੰਦਰ ਸਿੰਘ ਸੀਂਹਮਾਰ ਨੇ ਸਮੁੱਚੀ ਹਾਈਕਮਾਨ ਤੇ ਵਿਧਾਇਕਾ ਸੰਤੋਸ਼ ਕਟਾਰੀਆ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ।