20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਹੈਲਥ ਹੱਬ ਫਿਟਨੈੱਸ ਜਿੰਮ ਕਾਠਗੜ੍ਹ ਦੀ ਪਹਿਲੀ ਵਰ੍ਹੇਗੰਢ ਮੌਕੇ ਕਰਵਾਇਆ ਬਾਡੀ ਬਿਲਡਿੰਗ ਮੁਕਾਬਲਾ

ਕਾਠਗੜ੍ਹ, 19 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਡੀ. ਏ.

Ad Position 21
No active advertisement
ਅਜੀਤ ਡੈਸਕ 20-10-2026
ਕਾਠਗੜ੍ਹ, 19 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਕਾਠਗੜ੍ਹ ਨੇੜੇ ਸਥਿਤ ਹੈਲਥ ਹੱਬ ਫਿਟਨੈੱਸ ਜਿੰਮ ਕਾਠਗੜ੍ਹ ਵਲੋਂ ਆਪਣੀ ਪਹਿਲੀ ਵਰ੍ਹੇਗੰਢ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਜਿੰਮ ਦੇ ਮਾਲਕ ਗੁਰਮੋਹਨ ਸਿੰਘ ਸੈਣੀ ਤੇ ਵਿਪਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਰ੍ਹੇਗੰਢ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਜਿੰਮ ਵਲੋਂ ਵਿਸ਼ੇਸ਼ ਫਿਟਨੈੱਸ ਕੰਪੀਟੀਸ਼ਨ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਕੰਪੀਟੀਸ਼ਨ ਵਿਚ ਇਲਾਕੇ ਦੇ ਨੌਜਵਾਨਾਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ। ਮੁਕਾਬਲੇ ਵਿਚ 65 ਕਿੱਲੋ ਵੇਟ, 75 ਕਿੱਲੋ ਵੇਟ ਤੇ 85 ਕਿੱਲੋ ਵੇਟ ਦੀਆਂ ਤਿੰਨ ਵੱਖ-ਵੱਖ ਕੈਟਾਗਰੀਆਂ ਰੱਖੀਆਂ ਗਈਆਂ ਸਨ। ਹਰੇਕ ਕੈਟਾਗਰੀ ਵਿਚ ਪਹਿਲਾ, ਦੂਜਾ ਤੇ ਤੀਜਾ ਇਨਾਮ ਰੱਖਿਆ ਗਿਆ ਸੀ। ਮੁਕਾਬਲੇ ਵਿਚ ਮੁੱਖ ਤੌਰ ’ਤੇ ਲੋਕਲ ਜਿੰਮ ਦੇ ਨੌਜਵਾਨਾਂ ਵਲੋਂ ਭਾਗ ਲਿਆ ਅਤੇ ਆਪਣੀ ਮਿਹਨਤ ਸਦਕਾ ਇਨਾਮ ਹਾਸਿਲ ਕੀਤੇ। ਇਸ ਮੌਕੇ ਹੈਲਥ ਹੱਬ ਫਿਟਨੈੱਸ ਦੇ ਓਨਰ ਗੁਰਮੋਹਨ ਸਿੰਘ ਸੈਣੀ ਤੇ ਵਿਪਨ ਕੁਮਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੀ ਸਿਹਤ ਵੱਲ ਵੱਧ ਤੋਂ ਵੱਧ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲ-ਦਲ ਵਿਚ ਫਸ ਰਹੀ ਹੈ, ਜਿਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਆਪਣੇ ਆਪ ਨੂੰ ਫਿਟਨੈੱਸ ਅਤੇ ਖੇਡਾਂ ਨਾਲ ਜੋੜਨਾ ਹੈ। ਜਿੰਮ ਵਿਚ ਆ ਕੇ ਨੌਜਵਾਨ ਨਾ ਸਿਰਫ ਆਪਣੀ ਸਰੀਰਕ ਸਿਹਤ ਨੂੰ ਤੰਦਰੁਸਤ ਬਣਾ ਸਕਦੇ ਹਨ, ਸਗੋਂ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਹੁੰਦੇ ਹਨ। ਗੁਰਮੋਹਨ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਕਾਠਗੜ੍ਹ ਤੇ ਆਸ-ਪਾਸ ਦੇ ਇਲਾਕੇ ਦੇ ਨੌਜਵਾਨਾਂ ਨੂੰ ਇਕ ਵਧੀਆ ਫਿਟਨੈੱਸ ਪਲੇਟਫਾਰਮ ਦੇਣਾ ਹੈ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਵਿਚ ਇਲਾਕੇ ਦੇ ਕਈ ਪਤਵੰਤੇ ਸੱਜਣ ਤੇ ਫਿਟਨੈੱਸ ਪ੍ਰੇਮੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਾਈਟੈਕ ਨਾਕਾ ਆਂਸਰੋਂ ਦਾ ਐਸ. ਐਸ. ਪੀ. ਤੁਸ਼ਾਰ ਗੁਪਤਾ ਵਲੋਂ ਅਚਨਚੇਤ ਨਿਰੀਖਣ ਅਗਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਖਾਦ, ਬੀਜ ਤੇ ਕੀਟਨਾਸ਼ਕ ਡੀਲਰਾਂ ਦੀ ਅਚਾਨਕ ਚੈਕਿੰਗ
Ad Position 24