20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਾਹਲੋਂ ਸਕੂਲ ’ਚ ‘ਇਲੈਕਟ੍ਰਾਨਿਕ ਕੂੜੇ’ ਸੰਬੰਧੀ ਜਾਗਰੂਕਤਾ ਸਮਾਗਮ

ਸਾਹਲੋਂ, 20 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਖੇ ਇਲੈਕਟ੍ਰਾਨਿਕ ਕੂੜੇ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ। ਪ੍ਰਿੰਸੀਪਲ ਸ਼੍ਰੀਮਤੀ ਅਲਕਾ ਰਾਣੀ ਦੀ ਅਗਵਾਈ ਵਿੱਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਲਈ ਇਲੈਕਟ੍ਰਾਨਿਕ ਕੂੜੇ (ਈ-ਵੇਸਟ) ਸਬੰਧੀ ਪੇਂਟਿੰਗ, ਲੇਖ ਮੁਕਾਬਲੇ ਕਰਵਾਏ ਗਏ।

Ad Position 21
No active advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਵਿਖੇ ਕਰਵਾਏ ‘ਇਲੈਕਟ੍ਰਾਨਿਕ ਕੂੜੇ’ ਸਬੰਧੀ ਜਾਗਰੂਕਤਾ ਸਮਾਗਮ ਦੌਰਾਨ ਵਿਦਿਆਰਥੀ ਤੇ ਅਧਿਆਪਕ ਆਪਣੇ-ਆਪਣੇ ਵਿਚਾਰ ਪੇਸ਼ ਕਰਨ ਸਮੇਂ। ਤਸਵੀਰ : ਜਰਨੈਲ ਸਿੰਘ ਨਿੱਘ੍ਹਾ 21-10-2026
ਸਾਹਲੋਂ, 20 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਖੇ ਇਲੈਕਟ੍ਰਾਨਿਕ ਕੂੜੇ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ। ਪ੍ਰਿੰਸੀਪਲ ਸ਼੍ਰੀਮਤੀ ਅਲਕਾ ਰਾਣੀ ਦੀ ਅਗਵਾਈ ਵਿੱਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਲਈ ਇਲੈਕਟ੍ਰਾਨਿਕ ਕੂੜੇ (ਈ-ਵੇਸਟ) ਸਬੰਧੀ ਪੇਂਟਿੰਗ, ਲੇਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੈਡਮ ਅਮਰਜੀਤ ਕੌਰ ਅਤੇ ਰਾਜਵਿੰਦਰ ਲਾਖਾ ਵੱਲੋਂ ਵਿਦਿਆਰਥੀਆਂ ਨੂੰ ਅੱਜ ਦੀ ਆਧੁਨਿਕ ਜ਼ਿੰਦਗੀ ਵਿੱਚ ਵੱਧ ਰਹੇ ਇਲੈਕਟ੍ਰਾਨਿਕ ਕੂੜੇ (ਈ-ਵੇਸਟ) ਦੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਸਹੀ ਨਿਪਟਾਰੇ ਸਬੰਧੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੀਆਂ ਰਚਨਾਤਮਕ ਪੇਂਟਿੰਗਾਂ ਰਾਹੀਂ ਇਲੈਕਟ੍ਰਾਨਿਕ ਕੂੜੇ ਦੇ ਘਟਾਉ ਅਤੇ ਮੁੜ ਵਰਤੋਂ ਦਾ ਸੁਨੇਹਾ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ’ਤੇ ਲੈਕਚਰਾਰ ਜਸਵਿੰਦਰ ਸਿੰਘ ਅਤੇ ਕੈਂਪਸ ਮੈਨੇਜਰ ਸ਼ੁਸੀਲ ਕੁਮਾਰ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ, ਉਤਸ਼ਾਹ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਕਾਬਿਲ-ਏ-ਤਾਰੀਫ਼ ਦੱਸਿਆ। ਇਸ ਮੌਕੇ ਸਮੂਹ ਸਕੂਲ ਅਧਿਆਪਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਤ ਸ਼੍ਰੀਮਦ ਭਾਗਵਤ ਕਥਾ ਦਾ ਲਾਭ ਉਠਾ ਕੇ ਜੀਵਨ ਸਫਲਾ ਕਰਨ-ਚਰਨਜੀਤ ਭਾਟੀਆ ਅਗਲੀ ਖ਼ਬਰ ਡਾ. ਬਿੱਟੂ ਤੇ ਮਨਜਿੰਦਰ ਸਿੰਘ ਕਲਸੀ, ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਨ ਸਮੇਂ। ਡਾ. ਬਿੱਟੂ ਤੇ ਕਲਸੀ ਭਰਾ ਬਾਦਲ ਨੂ...
Ad Position 24