20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਹਾਜੀਪੁਰ ਪੁਲਿਸ ਵਲੋਂ ਰਵਿਦਾਸ ਮੰਦਰ ’ਚ ਚੋਰੀ ਦੇ ਸਬੰਧ ਵਿਚ ਦੋ ਗ੍ਰਿਫ਼ਤਾਰ ਮਾਮਲਾ ਦਰਜ

ਹਾਜੀਪੁਰ, 20 ਅਕਤੂਬਰ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਦੇ ਮੁਹੱਲਾ ਪੜਾਅ ’ਚ ਗੁਰੂ ਰਵਿਦਾਸ ਮੰਦਰ ਚੋਂ ਹੋਈ ਚੋਰੀ ਦੇ ਸਬੰਧ ਵਿਚੋਂ ਪੁਲਿਸ ਵਲੋਂ ਦੋ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਹਾਜੀਪੁਰ ਪੁਲਿਸ ਨੂੰ ਦਿੱਤੇ ਬਿਆਨ ’ਚ ਰੌਸ਼ਨ ਲਾਲ ਪੁੱਤਰ ਹਰੀ ਰਾਮ ਵਾਸੀ ਮੁਹੱਲਾ ਪੜਾਅ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ 16 ਅਕਤੂਬਰ 2026 ਨੂੰ ਕਰੀਬ 8 ਵਜੇ ਉਹ ਗੁਰੂ ਰਵਿਦਾਸ ਮੰਦਰ ਨੂੰ ਤਾਲੇ ਲਗਾ ਕੇ ਘਰ ਨੂੰ ਚਲਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 21-10-2026
ਹਾਜੀਪੁਰ, 20 ਅਕਤੂਬਰ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਦੇ ਮੁਹੱਲਾ ਪੜਾਅ ’ਚ ਗੁਰੂ ਰਵਿਦਾਸ ਮੰਦਰ ਚੋਂ ਹੋਈ ਚੋਰੀ ਦੇ ਸਬੰਧ ਵਿਚੋਂ ਪੁਲਿਸ ਵਲੋਂ ਦੋ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਹਾਜੀਪੁਰ ਪੁਲਿਸ ਨੂੰ ਦਿੱਤੇ ਬਿਆਨ ’ਚ ਰੌਸ਼ਨ ਲਾਲ ਪੁੱਤਰ ਹਰੀ ਰਾਮ ਵਾਸੀ ਮੁਹੱਲਾ ਪੜਾਅ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ 16 ਅਕਤੂਬਰ 2026 ਨੂੰ ਕਰੀਬ 8 ਵਜੇ ਉਹ ਗੁਰੂ ਰਵਿਦਾਸ ਮੰਦਰ ਨੂੰ ਤਾਲੇ ਲਗਾ ਕੇ ਘਰ ਨੂੰ ਚਲਾ ਗਿਆ ਸੀ। ਉਸ ਨੇ ਦੱਸਿਆ ਕਿ 17 ਅਕਤੂਬਰ ਸਵੇਰੇ 5 ਵਜੇ ਮੰਦਰ ਦੇ ਗੇਟ ਦਾ ਤਾਲਾ ਖ਼ੋਲ ਕੇ ਜਦੋਂ ਉਹ ਅੰਦਰ ਗਿਆ ਤਾਂ ਅੰਦਰ ਵਾਲੇ ਕੈਂਚੀ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਮੰਦਰ ਦੇ ਅੰਦਰ ਰੱਖੀ ਗੋਲਕ ਦਾ ਤਾਲੀ ਵੀ ਟੁੱਟਿਆ ਹੋਇਆ ਸੀ ਜਿਸ ਵਿਚ ਪੈਸੇ ਨਹੀਂ ਸਨ ਜਿਸ ਸਬੰਧੀ ਉਸ ਨੂੰ ਮੁਹੱਲੇ ਦੇ ਹੋਰ ਬੰਦਿਆਂ ਨੂੰ ਦੱਸਿਆ ਤੇ ਪਤਾ ਜੋਈ ਕਰਨ ਤੇ ਪਤਾ ਲੱਗਿਆ ਕਿ ਇਹ ਚੋਰੀ ਅਜੇ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਰੇਪੁਰ ਥਾਣਾ ਤਲਵਾੜਾ ਅਤੇ ਸਰਬਜੀਤ ਸਿੰਘ ਪੁੱਤਰ ਸੋਮ ਰਾਜ ਵਾਸੀ ਦੇਪੁਰ ਥਾਣਾ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਕੀਤੀ ਹੈ। ਹਾਜੀਪੁਰ ਪੁਲਿਸ ਵਲੋਂ ਉਕਤ ਬਿਆਨ ਤੇ ਅਜੇ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਰੇਪੁਰ ਤੇ ਸਰਬਜੀਤ ਸਿੰਘ ਪੁੱਤਰ ਸੋਮ ਰਾਜ ਵਾਸੀ ਦੇਪੁਰ ਥਾਣਾ ਤਲਵਾੜਾ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਚੌਹੜ ਸੁੱਜੋ ਨੂੰ ਬੀ. ਸੀ ਵਿੰਗ ਦਾ ਨਿਯੁਕਤੀ ਪੱਤਰ ਸੌਂਪਦੇ ਹੋਏ ਜਥੇਦਾਰ ਹੀਰਾ ਸਿੰ...
Ad Position 24