ਡਾ. ਉਂਕਾਰ ਸਿੰਘ ਤੇ ਚੇਅਰਪਰਸਨ ਮੈਡਮ ਦਲਜੀਤ ਕੌਰ
ਜ਼ਿੰਦਗੀ ’ਚ ਤਰੱਕੀ ਦੀਆਂ ਪੌੜੀਆਂ ਚੜ੍ਹਨ ਲਈ ਉਚੇਰੀ ਸਿੱਖਿਆ ਗ੍ਰਹਿਣ ਕਰਨੀ ਬਹੁਤ ਜ਼ਰੂਰੀ-ਡਾ. ਉਂਕਾਰ ਸਿੰਘ, ਦਲਜੀਤ ਕੌਰ
ਕਟਾਰੀਆਂ, 24 ਅਕਤੂਬਰ (ਪ੍ਰੇਮੀ ਸੰਧਵਾਂ)-ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਸੰਚਾਲਕ ਡਾ. ਉਂਕਾਰ ਸਿੰਘ ਤੇ ਚੇਅਰਪਰਸਨ ਦਲਜੀਤ ਕੌਰ ਬੰਗਾ ਨੇ ਕਿਹਾ ਹਰ ਬੱਚਿਆਂ ਦੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਗ੍ਰਹਿਣ ਜ਼ਰੂਰ ਕਰਵਾਉਣ।
ਕਟਾਰੀਆਂ, 24 ਅਕਤੂਬਰ (ਪ੍ਰੇਮੀ ਸੰਧਵਾਂ)-ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਸੰਚਾਲਕ ਡਾ. ਉਂਕਾਰ ਸਿੰਘ ਤੇ ਚੇਅਰਪਰਸਨ ਦਲਜੀਤ ਕੌਰ ਬੰਗਾ ਨੇ ਕਿਹਾ ਹਰ ਬੱਚਿਆਂ ਦੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਗ੍ਰਹਿਣ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਜਿੰਦਗੀ ਵਿਚ ਸਫਲ ਹੋਣ ਲਈ ਜਿਥੇ ਉਚੇਰੀ ਸਿੱਖਿਆ ਗ੍ਰਹਿਣ ਕਰਨੀ ਬਹੁਤ ਹੀ ਜ਼ਰੂਰੀ ਹੈ ਉਥੇ ਹੀ ਆਰਥਿਕ ਪੱਖੋਂ ਪੱਛੜੇ ਗਰੀਬ ਲੋਕਾਂ ਦੀ ਮਦਦ ਵੀ ਕਰਨੀ ਪ੍ਰਮਾਤਮਾ ਦੇ ਨਾਮ ਜਪਣ ਦੇ ਸਾਮਾਨ ਹੈ। ਡਾ. ਉਂਕਾਰ ਸਿੰਘ ਤੇ ਸਮਾਜ ਸੇਵਕਾ ਮੈਡਮ ਦਲਜੀਤ ਕੌਰ ਨੇ ਕਿਹਾ ਕਿ ਜਿਹੜੇ ਲੋਕ ਨਸ਼ਿਆਂ ਵਰਗੀਆਂ ਅਲਾਮਤਾਂ ਵਿਚ ਫਸ ਕੇ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਦਵਾਉਣ ਤੋਂ ਗਰੇਜ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਤਾਂ ਸਿੱਖਿਆ ਤੋਂ ਬਿਨਾਂ ਆਪਣਾ ਜੀਵਨ ਨਸ਼ਿਆਂ ਦੇ ਲੜ ਲੱਗ ਕੇ ਤਾਂ ਖਤਮ ਕਰ ਲਿਆ ਪਰ ਸਾਨੂੰ ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਕਾਮਯਾਬ ਕਰਨ ਲਈ ਨਸ਼ਿਆਂ ਦੀ ਕੋਹੜ ਰੂਪੀ ਬਿਮਾਰੀ ਤੋਂ ਦੂਰ ਰੱਖਣ ਲਈ ਵਧੀਆ ਕਾਰਜ ਕਰਨੇ ਚਾਹੀਦੇ ਹਨ। ਡਾ. ਉਂਕਾਰ ਸਿੰਘ ਤੇ ਮੈਡਮ ਦਲਜੀਤ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਨਿਤ ਦੇ ਘਰਾਂ ਦੇ ਖਰਚਿਆਂ ਤੋਂ ਇਲਾਵਾ ਆਪਣਾ ਹੱਥ ਘੁਟ ਕੇ ਉਹ ਜੋੜਿਆ ਪੈਸਾ ਗਰੀਬ ਬੱਚਿਆਂ ਤੇ ਲੋੜਵੰਦ ਧੀਆਂ ਦੇ ਵਿਆਹ ’ਤੇ ਖਰਚ ਕਰਨਾ ਚਾਹੀਦਾ ਹੈ। ਇਸ ਮੌਕੇ ਫਾਰਮਾਸਿਸਟ ਰਾਕੇਸ਼ ਕੁਮਾਰ, ਜਸਵਿੰਦਰ ਭੱਟੀ, ਮੈਡਮ ਜੋਤੀ ਆਦਿ ਹਾਜ਼ਰ ਸਨ।