ਸੇਠੀ ਸਰਪੰਚ ਥੋਪੀਆ ਦੀ ਅਗਵਾਈ ਹੇਠ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਬਲਾਚੌਰ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਗਿਆ 16 ਨੁਕਾਤੀ ਮੰਗ ਪੱਤਰ
ਬਲਾਚੌਰ, 30 ਅਕਤੂਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਨੌਜਵਾਨ ਆਗੂ ਸੇਠੀ ਸਰਪੰਚ ਥੋਪੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਬਲਾਚੌਰ ਤੇ ਇਲਾਕਾ ਵਾਸੀਆਂ ਵਲੋਂ ਬਲਾਚੌਰ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਕ 16 ਨੁਕਾਤੀ ਮੰਗ ਪੱਤਰ ਭੇਜਿਆ ਗਿਆ। ਸੇਠੀ ਥੋਪੀਆ ਵਲੋਂ ਇਸ ਮੰਗ ਪੱਤਰ ਰਾਹੀਂ ਇਲਾਕੇ ਦੀਆਂ ਚਿਰਾਂ ਤੋਂ ਲਟਕ ਰਹੀਆਂ ਅਹਿਮ ਸਮੱਸਿਆਵਾਂ ਤੇ ਵਿਕਾਸ ਕਾਰਜਾਂ ਵੱਲ ਸਰਕਾਰ ਦਾ ਧਿਆਨ ਦਿਵਾਇਆ।
ਬਲਾਚੌਰ, 30 ਅਕਤੂਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਨੌਜਵਾਨ ਆਗੂ ਸੇਠੀ ਸਰਪੰਚ ਥੋਪੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਬਲਾਚੌਰ ਤੇ ਇਲਾਕਾ ਵਾਸੀਆਂ ਵਲੋਂ ਬਲਾਚੌਰ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਕ 16 ਨੁਕਾਤੀ ਮੰਗ ਪੱਤਰ ਭੇਜਿਆ ਗਿਆ। ਸੇਠੀ ਥੋਪੀਆ ਵਲੋਂ ਇਸ ਮੰਗ ਪੱਤਰ ਰਾਹੀਂ ਇਲਾਕੇ ਦੀਆਂ ਚਿਰਾਂ ਤੋਂ ਲਟਕ ਰਹੀਆਂ ਅਹਿਮ ਸਮੱਸਿਆਵਾਂ ਤੇ ਵਿਕਾਸ ਕਾਰਜਾਂ ਵੱਲ ਸਰਕਾਰ ਦਾ ਧਿਆਨ ਦਿਵਾਇਆ। ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲ ਕਾਰਜਕਾਲ ਪੂਰੇ ਹੋਣ ਉਪਰੰਤ ਵੀ ਇਲਾਕਾ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਕੇ ਰਹਿ ਗਿਆ। ਉਨ੍ਹਾਂ ਮੰਗ ਕੀਤੀ ਕਿ ਬਲਾਚੌਰ ਵਿਖੇ 400 ਮੀਟਰ ਦਾ ਖੇਡ ਟਰੈਕ ਬਣਾਇਆ ਜਾਵੇ ਤੇ ਇਲਾਕੇ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇ। ਬਲਾਚੌਰ ਸ਼ਹਿਰ ਦੀਆਂ ਟੁੱਟੀਆਂ ਤੇ ਖਸਤਾ ਹਾਲਤ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇ। ਬਲਾਚੌਰ ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਰੇਹੜੀਆਂ/ਫੜ੍ਹੀਆਂ ਵਾਲਿਆਂ ਵਲੋਂ ਸੁੱਟੇ ਜਾਂਦੇ ਕੂੜੇ ਦਾ ਉਚਿਤ ਪ੍ਰਬੰਧ ਕੀਤਾ ਜਾਵੇ। ਸ਼ਹਿਰ ਅੰਦਰ ਟ੍ਰੈਫਿਕ ਜਾਮ, ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ ਤੇ ਬੰਦ ਪਈਆਂ ਸਟ੍ਰੀਟ ਲਾਈਟਾਂ ਨੂੰ ਚਾਲੂ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਕਾਠਗੜ੍ਹ ਦਾ ਸਿਵਲ ਹਸਪਤਾਲ, ਜੋ ਕਿ ਬੰਦ ਪਿਆ ਹੈ, ਉਸ ਨੂੰ ਮੁੜ ਚਾਲੂ ਕਰਵਾ ਕੇ ਡਾਕਟਰਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ। ਕਾਠਗੜ੍ਹ ਮੋੜ ’ਤੇ ਕੰਗਣਾ ਪੁਲ ਬਾਈਪਾਸ (ਰੋਪੜ ਤੋਂ ਜਲੰਧਰ ਸੜਕ) ਅਤੇ ਜੀ. ਟੀ. ਰੋਡ ਹਾਈਵੇਅ ਦੇ ਗੜ੍ਹੀ ਕਾਨੂੰਗੋਆਂ ਚੌਕ (ਭੁਲੇਖਾ ਚੌਕ) ਵਿਖੇ ਫਲਾਈਓਵਰ ਪੁਲ ਬਣਾਏ ਜਾਣ। ਨਸ਼ਿਆਂ ਨੂੰ ਰੋਕਣ ਲਈ ਸ਼ਹੀਦ ਹੋਏ ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਤੇ ਪਰਿਵਾਰ ਵਲੋਂ ਬਣਾਈ ਕਮੇਟੀ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ। ਇਸ ਮੌਕੇ ਹਲਕਾ ਇੰਚਾਰਜ ਸੇਠੀ ਸਰਪੰਚ (ਥੋਪੀਆ) ਨੇ ਕਿਹਾ ਕਿ ਇਹ ਮੰਗਾਂ ਇਲਾਕੇ ਦੇ ਆਮ ਲੋਕਾਂ ਦੀਆਂ ਬਹੁਤ ਜ਼ਰੂਰੀ ਲੋੜਾਂ ਨਾਲ ਜੁੜੀਆਂ ਹੋਈਆਂ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਮੂਹ ਅਹੁਦੇਦਾਰ, ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ।