ਸਮਾਜ ਸੇਵੀ ਅੱਛਰਜੀਤ ਸਿੰਘ ਪਰਮਾਰ ਗੱਲਬਾਤ ਕਰਦੇ ਹੋਏ ਨਾਲ ਹੋਰ।
ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵੀ ਤੇ ਧਾਰਮਿਕ ਕੰਮਾਂ ’ਚ ਯੋਗਦਾਨ ਪਾਉਣ-ਪਰਮਾਰ
ਕਟਾਰੀਆਂ, 30 ਅਕਤੂਬਰ (ਪ੍ਰੇਮੀ ਸੰਧਵਾਂ)-ਸਮਾਜ ਸੇਵੀ ਤੇ ਪਰਮਾਰ ਇਲੈਕਟਰੋਨਿਕ ਸਟੋਰ ਤੇ ਗਿਫਟ ਸੈਂਟਰ ਅੱਡਾ ਕੋਟ ਫਤੂਹੀ ਦੇ ਸੀਨੀਅਰ ਮੈਨੇਜਰ ਡਾਇਰੈਕਟਰ ਅੱਛਰਜੀਤ ਸਿੰਘ ਪਰਮਾਰ ਨੇ ਨਸ਼ਿਆਂ ’ਚ ਪੰਜਾਬ ਦੀ ਫਸਦੀ ਜਾ ਰਹੀ ਜਵਾਨੀ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਸ਼ੇ ਮੌਤ ਦਾ ਦੂਜਾ ਰੂਪ ਹਨ ਕਿਉਂਕਿ ਆਏ ਦਿਨ ਨਸ਼ਿਆਂ ਦੀ ਲਪੇਟ ਵਿਚ ਆ ਕੇ ਨੌਜਵਾਨ ਮੌਤ ਦੇ ਰਾਹ ਤੁਰਦੇ ਜਾ ਰਹੇ ਹਨ ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਪਰ ਫੇਰ ਵੀ ਕੁਝ ਕੁ ਨਸ਼ੇ ਦੇ ਸੌਦਾਗਰਾਂ ਵਲੋਂ ਚੋਰ ਮੋਰੀਆ ਰਾਹੀਂ ਨਸ਼ਿਆਂ ਦਾ ਧੰਦਾ ਕਰਕੇ ਪੰਜਾਬ ਦੀਆਂ ਜਵਾਨੀ ਦੀਆਂ ਜੜ੍ਹਾ ਖੋਖਲੀਆਂ ਕੀਤੀਆਂ ਜਾ ਰਹੀਆਂ ਹਨ।
ਕਟਾਰੀਆਂ, 30 ਅਕਤੂਬਰ (ਪ੍ਰੇਮੀ ਸੰਧਵਾਂ)-ਸਮਾਜ ਸੇਵੀ ਤੇ ਪਰਮਾਰ ਇਲੈਕਟਰੋਨਿਕ ਸਟੋਰ ਤੇ ਗਿਫਟ ਸੈਂਟਰ ਅੱਡਾ ਕੋਟ ਫਤੂਹੀ ਦੇ ਸੀਨੀਅਰ ਮੈਨੇਜਰ ਡਾਇਰੈਕਟਰ ਅੱਛਰਜੀਤ ਸਿੰਘ ਪਰਮਾਰ ਨੇ ਨਸ਼ਿਆਂ ’ਚ ਪੰਜਾਬ ਦੀ ਫਸਦੀ ਜਾ ਰਹੀ ਜਵਾਨੀ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਸ਼ੇ ਮੌਤ ਦਾ ਦੂਜਾ ਰੂਪ ਹਨ ਕਿਉਂਕਿ ਆਏ ਦਿਨ ਨਸ਼ਿਆਂ ਦੀ ਲਪੇਟ ਵਿਚ ਆ ਕੇ ਨੌਜਵਾਨ ਮੌਤ ਦੇ ਰਾਹ ਤੁਰਦੇ ਜਾ ਰਹੇ ਹਨ ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਪਰ ਫੇਰ ਵੀ ਕੁਝ ਕੁ ਨਸ਼ੇ ਦੇ ਸੌਦਾਗਰਾਂ ਵਲੋਂ ਚੋਰ ਮੋਰੀਆ ਰਾਹੀਂ ਨਸ਼ਿਆਂ ਦਾ ਧੰਦਾ ਕਰਕੇ ਪੰਜਾਬ ਦੀਆਂ ਜਵਾਨੀ ਦੀਆਂ ਜੜ੍ਹਾ ਖੋਖਲੀਆਂ ਕੀਤੀਆਂ ਜਾ ਰਹੀਆਂ ਹਨ। ਅੱਛਰਜੀਤ ਸਿੰਘ ਪਰਮਾਰ ਨੇ ਕਿਹਾ ਕਿ ਨੌਜਵਾਨਾਂ ਦਾ ਆਪਣਾ ਵੀ ਫਰਜ਼ ਬਣਦਾ ਹੈ ਕਿ ਉਹ ਨਸ਼ਿਆਂ ਦੀ ਮੌਤ ਰੂਪੀ ਬਿਮਾਰੀ ਤੋਂ ਦੂਰ ਰਹਿਣ ਕਿਉਂਕਿ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ। ਅੱਛਰਜੀਤ ਸਿੰਘ ਪਰਮਾਰ ਅੱਡਾ ਕੋਟ ਫਤੂਹੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦੀ ਕੋਹੜ ਰੂਪੀ ਬਿਮਾਰੀ ਤੋਂ ਦੂਰ ਰਹਿ ਕੇ ਖੇਡਾਂ ਵੱਲ ਰੁਚੀ ਰੱਖਣ। ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸਣ ਦੀ ਬਜਾਏ ਧਾਰਮਿਕ ਅਤੇ ਸਮਾਜ ਸੇਵੀ ਕੰਮਾਂ ਵਿਚ ਆਪਣਾ ਯੋਗਦਾਨ ਪਾਉਣ ਤਾਂ ਜੋ ਉਨ੍ਹਾਂ ਦਾ ਨਰਕ ਬਣਿਆ ਜੀਵਨ ਮੁੜ ਸਵਰਗ ਬਣ ਸਕੇ। ਇਸ ਮੌਕੇ ਮਨਿੰਦਰ, ਰਾਹੁਲ, ਅੱਛਰਜੀਤ ਸਿੰਘ ਪਰਮਾਰ ਆਦਿ ਹਾਜ਼ਰ ਸਨ।