30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਤੇਜਵਿੰਦਰ ਸਿੰਘ ਤੇਜੀ ਮਾਂਗਟ ਮਿਸਲ ਸਤਲੁਜ ਪਾਰਟੀ ਵਲੋਂ ਲੜ ਸਕਦੇ ਹਨ ਚੋਣ

ਕਾਠਗੜ੍ਹ, 30 ਅਕਤੂਬਰ (ਕਲੇਰ)-ਨੌਜਵਾਨ ਆਗੂ ਤੇਜਵਿੰਦਰ ਸਿੰਘ ਤੇਜੀ ਮਾਂਗਟ ਰੈਲਮਾਜਰਾ ਦੀ ਬਲਾਚੌਰ ਇਲਾਕੇ ਵਿਚ ਪਕੜ ਕਾਫ਼ੀ ਜ਼ਿਆਦਾ ਮੰਨੀ ਜਾਂਦੀ ਹੈ। ਇਲਾਕੇ ਵਿਚ ਮਿਸਲ ਸਤਲੁਜ ਦੇ ਨਾਂਅ ਦੀ ਕਾਫ਼ੀ ਵੱਡੀ ਗੂੰਜ ਹੈ।

Ad Position 21
No active advertisement
ਅਜੀਤ ਡੈਸਕ 31-10-2026
ਕਾਠਗੜ੍ਹ, 30 ਅਕਤੂਬਰ (ਕਲੇਰ)-ਨੌਜਵਾਨ ਆਗੂ ਤੇਜਵਿੰਦਰ ਸਿੰਘ ਤੇਜੀ ਮਾਂਗਟ ਰੈਲਮਾਜਰਾ ਦੀ ਬਲਾਚੌਰ ਇਲਾਕੇ ਵਿਚ ਪਕੜ ਕਾਫ਼ੀ ਜ਼ਿਆਦਾ ਮੰਨੀ ਜਾਂਦੀ ਹੈ। ਇਲਾਕੇ ਵਿਚ ਮਿਸਲ ਸਤਲੁਜ ਦੇ ਨਾਂਅ ਦੀ ਕਾਫ਼ੀ ਵੱਡੀ ਗੂੰਜ ਹੈ। ਇਹ ਆਪਣੀ ਪਾਰਟੀ ਇਨ੍ਹਾਂ ਨੇ ਆਪ ਬਣਾਈ ਹੈ। ਤੇਜੀ ਮਾਂਗਟ ਕਿਸੇ ਵੇਲੇ ਵੀ ਸਿਆਸਤ ਵਿਚ ਧਮਾਕਾ ਕਰ ਸਕਦੇ ਹਨ। ਬੀਤੇ ਦਿਨੀਂ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੇ ਸਪੁੱਤਰ ਕੁੰਵਰ ਜਗਵੀਰ ਸਿੰਘ ਤੇ ਤੇਜੀ ਮਾਂਗਟ ਦੀ ਅਚਾਨਕ ਹੋਈ ਮੁਲਾਕਾਤ ਨੇ ਸਿਆਸੀ ਗਲਿਆਰਿਆਂ ਵਿਚ ਹਲਚਲ ਮਚਾ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਮੁਲਾਕਾਤ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਤੇਜੀ ਮਾਂਗਟ ਮਿਸਲ ਸਤਲੁਜ ਪਾਰਟੀ ਵਲੋਂ ਬਲਾਚੌਰ ਹਲਕੇ ਤੋਂ ਵਿਧਾਇਕ ਦੀ ਚੋਣ ਲੜ ਸਕਦੇ ਹਨ। ਇਸ ਮੌਕੇ ਤੇਜੀ ਮਾਂਗਟ ਰੈਲਮਾਜਰਾ ਨੇ ਕਿਹਾ ਕਿ ਜੇ ਬਲਾਚੌਰ ਇਲਾਕੇ ਦੇ ਲੋਕ ਸਾਥ ਦੇਣ ਤਾਂ ਬਦਲ ਦਿਆਂਗੇ ਬਲਾਚੌਰ ਦੀ ਸਿਆਸਤ।
Ad Position 22
No active advertisement
ਪਿਛਲੀ ਖ਼ਬਰ ਸੜੋਆ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਨਾਲ ਡਾ. ਨਿਤਿਨ ਬਲਦੀਪ ਸਿੰਘ। ਹਸਪਤਾਲ ਢਾਹਾਂ ਕਲੇਰਾਂ...
Ad Position 24