ਜੱਖੇਵਾਲ ਬੀਟਣ ਵਿਖੇ 37ਵਾਂ ਵਿਸ਼ਾਲ ਇਨਾਮੀ ਦੰਗਲ 11 ਤੋਂ-ਠੇਕੇਦਾਰ ਰੋਸ਼ਨ ਲਾਲ ਕਰੀਮਪੁਰ ਚਾਹਵਾਲਾ
ਟੱਪਰੀਆਂ ਖੁਰਦ, 30 ਅਕਤੂਬਰ (ਬੂਥਗੜ੍ਹੀਆ)-ਸਤਿਗੁਰੂ ਢਾਂਗੂ ਵਾਲੇ ਸੰਤ ਬਾਬਾ ਅਨੂਪ ਮਹਾਰਾਜ ਦੀ ਅਗਵਾਈ ਵਿਚ ਵਿਸ਼ਾਲ 37ਵਾਂ ਇਨਾਮੀ ਕੁਸ਼ਤੀ ਦੰਗਲ 11 ਤੇ 12 ਨਵੰਬਰ ਨੂੰ ਪਿੰਡ ਜੱਖੇਵਾਲ ਬੀਟਣ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਸਦਕਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਹਲਕਾ ਬਲਾਚੌਰ ਦੇ ਨਾਮਵਾਰ ਠੇਕੇਦਾਰ ਰੋਸ਼ਨ ਲਾਲ ਕਰੀਮਪੁਰ ਚਾਹਵਾਲਾ ਨੇ ਦਿੱਤੀ।
ਟੱਪਰੀਆਂ ਖੁਰਦ, 30 ਅਕਤੂਬਰ (ਬੂਥਗੜ੍ਹੀਆ)-ਸਤਿਗੁਰੂ ਢਾਂਗੂ ਵਾਲੇ ਸੰਤ ਬਾਬਾ ਅਨੂਪ ਮਹਾਰਾਜ ਦੀ ਅਗਵਾਈ ਵਿਚ ਵਿਸ਼ਾਲ 37ਵਾਂ ਇਨਾਮੀ ਕੁਸ਼ਤੀ ਦੰਗਲ 11 ਤੇ 12 ਨਵੰਬਰ ਨੂੰ ਪਿੰਡ ਜੱਖੇਵਾਲ ਬੀਟਣ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਸਦਕਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਹਲਕਾ ਬਲਾਚੌਰ ਦੇ ਨਾਮਵਾਰ ਠੇਕੇਦਾਰ ਰੋਸ਼ਨ ਲਾਲ ਕਰੀਮਪੁਰ ਚਾਹਵਾਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਲਾਨਾ ਇਨਾਮੀ ਕੁਸ਼ਤੀ ਦੰਗਲ ਦਾ ਉਦਘਾਟਨ ਚੌਧਰੀ ਬਲੀ ਰਾਮ ਲੁਧਿਆਣਾ ਨਿਵਾਸੀ ਪਿੰਡ ਹਾਜੀਪੁਰ ਵਾਲੇ 11 ਨਵੰਬਰ ਨੂੰ ਕਰਨਗੇ। ਅੰਤਿਮ ਦਿਨ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਕਰਨਗੇ। ਇਸ ਇਨਾਮੀ ਦੰਗਲ ਮੇਲੇ ਦੌਰਾਨ ਪਹਿਲੇ ਸਥਾਨ ’ਤੇ ਮਾਲੀ ਦੀ ਕੁਸ਼ਤੀ ਜਿੱਤਣ ਵਾਲੇ ਪਹਿਲਵਾਨ ਨੂੰ ਤਿੰਨ ਲੱਖ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨਾਮੀ ਦੰਗਲ ਮੇਲੇ ਦੌਰਾਨ ਪੰਜਾਬ ਭਰ ਦੇ ਵੱਖ-ਵੱਖ ਸੂਬਿਆਂ ਤੇ ਦੇਸ਼ ਵਿਦੇਸ਼ਾਂ ਤੋਂ ਪਹੁੰਚਣ ਵਾਲੇ ਪਹਿਲਵਾਨ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਇਨਾਮੀ ਦੰਗਲ ਦੇ ਦੂਜੇ ਦਿਨ ਸਿਰਫ ਘੋਸ਼ਿਤ ਕੀਤੇ ਗਏ ਕੁਸ਼ਤੀ ਮੁਕਾਬਲੇ ਹੀ ਹੋਣਗੇ।