01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭੋਗ ’ਤੇ ਵਿਸ਼ੇਸ਼- ਗੁਰਬਖ਼ਸ਼ ਸਿੰਘ ਬੈਂਸ ਪਠਲਾਵਾ

ਬੰਗਾ-ਸਵ: ਗੁਰਬਖਸ਼ ਸਿੰਘ ਬੈਂਸ ਨੇ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਅਜੀਤ ਕੌਰ ਦੇ ਘਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਵਿਖੇ 15 ਅਪ੍ਰੈਲ 1956 ਨੂੰ ਜਨਮ ਲਿਆ। ਆਪ ਮਾ.

Ad Position 21
No active advertisement
ਅਜੀਤ ਡੈਸਕ 01-11-2026
ਬੰਗਾ-ਸਵ: ਗੁਰਬਖਸ਼ ਸਿੰਘ ਬੈਂਸ ਨੇ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਅਜੀਤ ਕੌਰ ਦੇ ਘਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਵਿਖੇ 15 ਅਪ੍ਰੈਲ 1956 ਨੂੰ ਜਨਮ ਲਿਆ। ਆਪ ਮਾ. ਜਗਤ ਸਿੰਘ ਬੈਂਸ ਸਾਬਕਾ ਸਰਪੰਚ, ਸਵ: ਸ. ਬਗੀਚਾ ਸਿੰਘ ਐਫ. ਸੀ. ਆਈ, ਸਵ: ਡਾ. ਬਚਨ ਸਿੰਘ ਬੈਂਸ ਤੇ ਸ. ਮਲਕੀਤ ਸਿੰਘ ਜੇ. ਈ. ਦੇ ਭਰਾਤਾ ਸਨ। ਸਵ: ਗੁਰਬਖਸ਼ ਸਿੰਘ ਬੈਂਸ ਨੇ ਸਕੂਲੀ ਵਿੱਦਿਆ ਪ੍ਰਾਪਤੀ ਉਪਰੰਤ ਆਪਣੇ ਪਿਤਾ ਦੇ ਕਿੱਤੇ ਕਰਿਆਨਾ ਦੁਕਾਨਦਾਰੀ ਨੂੰ ਸਾਂਭਿਆ ਤੇ ਅੰਤ ਤੱਕ ਬੜੀ ਇਮਾਨਦਾਰੀ ਅਤੇ ਨਿਹਚਾ ਨਾਲ ਇਹ ਕਿੱਤਾ ਨਿਭਾਉਂਦੇ ਰਹੇ। ਦੁਕਾਨਦਾਰੀ ਦੇ ਨਾਲ-ਨਾਲ ਉਨ੍ਹਾਂ 35 ਸਾਲ ਦੇ ਕਰੀਬ ਪਠਲਾਵਾ ਵਿਖੇ ਬ੍ਰਾਂਚ ਪੋਸਟ ਮਾਸਟਰ ਦੀ ਸੇਵਾ ਨਿਭਾਈ। ਤਮਾਮ ਇਨਸਾਨੀ ਗੁਣਾਂ ਦੇ ਧਾਰਨੀ ਸਵ: ਬੈਂਸ ਧਾਰਮਿਕ ਵਿਚਾਰਾਂ ਵਾਲੇ ਸਨ। ਉਨ੍ਹਾਂ ਦਾ ਬੇਟਾ ਸਤਵਿੰਦਰ ਸਿੰਘ ਬੈਂਸ, ਵੱਡੀ ਬੇਟੀ ਗੁਰਿੰਦਰ ਕੌਰ ਤੇ ਛੋਟੀ ਬੇਟੀ ਹਰਪ੍ਰੀਤ ਕੌਰ ਵਿਦੇਸ਼ਾਂ ’ਚ ਸੈਟਲ ਹਨ। ਉਨ੍ਹਾਂ ਨੇ ਆਪਣੀ ਧਰਮ ਪਤਨੀ ਸੁਰਿੰਦਰ ਕੌਰ ਨਾਲ ਸਫਲ ਵਿਆਹੁਤਾ ਜੀਵਨ ਜੀਵਿਆ ਤੇ ਇਕ ਸਫਲ ਇਨਸਾਨ ਵਜੋਂ ਦੁਨੀਆ ਤੋਂ ਰੁਖਸਤ ਹੋਏ। -ਸੁਰਿੰਦਰ ਸਿੰਘ ਕਰਮ ਲਧਾਣਾ
Ad Position 22
No active advertisement
ਪਿਛਲੀ ਖ਼ਬਰ ਫੱਕਰ ਗਿਆਨ ਨਾਥ ਦਾ ਜਨਮ ਦਿਹਾੜਾ ਗੋਰਖ ਟਿੱਲਾ ਮੋਹਣ ਮਾਜਰਾ ਵਿਖੇ ਅੱਜ ਅਗਲੀ ਖ਼ਬਰ ਨਵਾਂਸ਼ਹਿਰ ’ਚ ਕੰਨਾਂ ਦੇ ਮੁਫ਼ਤ ਟੈਸਟ ਤੇ 50 ਫੀਸਦੀ ਛੋਟ ’ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ
Ad Position 24