02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੰਜਾਬ ਦੀ ਜਵਾਨੀ ਖੇਡਾਂ ਵੱਲ ਰੁਚੀ ਰੱਖੇ- ਬੰਗਾ

ਕਟਾਰੀਆਂ, 1 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਗਰੀਬਾਂ ਦੇ ਸੱਚੇ ਹਮਦਰਦ ਕਮਲਜੀਤ ਬੰਗਾ ਤੇ ਸਮਾਜ ਸੇਵਿਕਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਬਿਮਲਾ ਦੇਵੀ ਬੰਗਾ ਨੇ ਨਸ਼ਿਆਂ ਨਾਲ ਮਾਵਾਂ ਦੇ ਗੱਭਰੂ ਪੁੱਤਾਂ ਦੀਆਂ ਆਏ ਦਿਨ ਹੋ ਰਹੀਆਂ ਮੌਤਾਂ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਸਰੂੰ ਵਰਗੀ ਜਵਾਨੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਹੀ ਰੁਚੀ ਰੱਖਣੀ ਚਾਹੀਦੀ ਹੈ। ਕਿਉਂਕਿ ਜਿਸ ਘਰ ਦੀ ਦਹਿਲੀਜ਼ ’ਤੇ ਨਸ਼ਿਆਂ ਨੇ ਪੈਰ ਪਾ ਲਿਆ ਉਹ ਘਰ ਆਖਰ ਉਜੜਦਾ ਉਜੜ ਹੀ ਗਿਆ।

Ad Position 21
No active advertisement
ਸਮਾਜ ਸੇਵੀ ਕਮਲਜੀਤ ਬੰਗਾ ਤੇ ਸਰਪੰਚ ਬਿਮਲਾ ਦੇਵੀ ਬੰਗਾ। 02-11-2026
ਕਟਾਰੀਆਂ, 1 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਗਰੀਬਾਂ ਦੇ ਸੱਚੇ ਹਮਦਰਦ ਕਮਲਜੀਤ ਬੰਗਾ ਤੇ ਸਮਾਜ ਸੇਵਿਕਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਬਿਮਲਾ ਦੇਵੀ ਬੰਗਾ ਨੇ ਨਸ਼ਿਆਂ ਨਾਲ ਮਾਵਾਂ ਦੇ ਗੱਭਰੂ ਪੁੱਤਾਂ ਦੀਆਂ ਆਏ ਦਿਨ ਹੋ ਰਹੀਆਂ ਮੌਤਾਂ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਸਰੂੰ ਵਰਗੀ ਜਵਾਨੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਹੀ ਰੁਚੀ ਰੱਖਣੀ ਚਾਹੀਦੀ ਹੈ। ਕਿਉਂਕਿ ਜਿਸ ਘਰ ਦੀ ਦਹਿਲੀਜ਼ ’ਤੇ ਨਸ਼ਿਆਂ ਨੇ ਪੈਰ ਪਾ ਲਿਆ ਉਹ ਘਰ ਆਖਰ ਉਜੜਦਾ ਉਜੜ ਹੀ ਗਿਆ। ਕਿਉਂਕਿ ਨਸ਼ੇ ਮੌਤ ਦਾ ਦੂਜਾ ਨਾਂਅ ਹਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮੌਤ ਰੂਪੀ ਖੂਹ ਵੱਲ ਜਾਣ ਤੋਂ ਆਪ ਹੀ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਨਸ਼ਿਆਂ ਦੀ ਕੋਹੜ ਰੂਪੀ ਬਿਮਾਰੀ ਨੇ ਹੱਸਦੇ ਵੱਸਦੇ ਘਰਾਂ ਨੂੰ ਪਲ ਵਿੱਚ ਉਜਾੜ ਕੇ ਰੱਖ ਦਿੱਤਾ ਤੇ ਬਿਰਧ ਮਾਪਿਆਂ ਦਾ ਵਿਰਲਾਪ ਝੱਲਣਾ ਬਹੁਤ ਹੀ ਔਖਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਵਾਨੀ ਨੂੰ ਨਸ਼ਿਆਂ ਦੀ ਮਿੱਟੀ ਵਿੱਚ ਨਾ ਰੋਲਣ, ਸਗੋਂ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵੀ ਅਤੇ ਧਾਰਮਿਕ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜੋ ਉਨ੍ਹਾਂ ਦਾ ਸਾਡੇ ਸਮਾਜ ਅੰਦਰ ਸਤਿਕਾਰ ਵੱਧ ਜਾਵੇ। ਇਸ ਮੌਕੇ ਅਸ਼ੀਸ਼ ਬੰਗਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਸੁਰੱਖਿਅਤ ਬਚਪਨ ਅਭਿਆਨ’ ਪੋਕਸੋ ਐਕਟ ਤਹਿਤ ਰਾਹੋਂ ਵਿਖੇ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਬਾਬੂ ਮੰਗੂ ਰਾਮ ਮੁੱਗੋਵਾਲ ਦੇ ਸੰਘਰਸ਼ ਨੂੰ ਜ਼ਿੰਦਾ ਰੱਖਣ ਲਈ ਲੋਕ ਲਹਿਰ ਉਸਾਰਨ ਦੀ ਲੋੜ- ਸੰਤ ਸੁਰਿੰਦਰ ਦਾਸ
Ad Position 24