01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਵਾਮੀ ਗਿਆਨ ਨਾਥ ਫੱਕਰ ਦਾ ਜਨਮ ਦਿਨ ਮਨਾਇਆ

ਰੱਤੇਵਾਲ, 1 ਨਵੰਬਰ (ਅਸ਼ੋਕ ਕੁਮਾਰ ਲੀਲ)- ਗੋਰਖ ਟਿੱਲਾ ਮੋਹਣ ਮਾਜਰਾ ਦੇ ਮੁੱਖ ਸੰਚਾਲਕ ਸਵਾਮੀ ਗਿਆਨ ਨਾਥ ਫੱਕਰ ਦਾ ਜਨਮ ਦਿਨ ਇਲਾਕੇ ਭਰ ਤੋਂ ਸੰਗਤਾਂ ਨੇ ਰਲ ਮਿਲ ਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਸੇਵਾਦਾਰ ਤੇਲੂ ਰਾਮ ਰਿਟਾਇਰਡ ਐਸ.

Ad Position 21
No active advertisement
ਅਜੀਤ ਡੈਸਕ 02-11-2026
ਰੱਤੇਵਾਲ, 1 ਨਵੰਬਰ (ਅਸ਼ੋਕ ਕੁਮਾਰ ਲੀਲ)- ਗੋਰਖ ਟਿੱਲਾ ਮੋਹਣ ਮਾਜਰਾ ਦੇ ਮੁੱਖ ਸੰਚਾਲਕ ਸਵਾਮੀ ਗਿਆਨ ਨਾਥ ਫੱਕਰ ਦਾ ਜਨਮ ਦਿਨ ਇਲਾਕੇ ਭਰ ਤੋਂ ਸੰਗਤਾਂ ਨੇ ਰਲ ਮਿਲ ਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਸੇਵਾਦਾਰ ਤੇਲੂ ਰਾਮ ਰਿਟਾਇਰਡ ਐਸ. ਆਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਅਚਾਰੀਆ ਗਰੀਬ ਦਾਸ ਮਹਾਰਾਜ ਭੂਰੀ ਵਾਲੇ ਸੰਪਰਦਾਇ ਦੀ ਕਬੀਰ ਸਾਹਿਬ ਜੀ ਦੀ ਅੰਮ੍ਰਿਤ ਮਈ ਬਾਣੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਬਾਬਾ ਹਰਨੇਕ ਸਿੰਘ ਕੱਦੋਂ ਨੇੜੇ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਉਨ੍ਹਾਂ ਤੋਂ ਬਾਅਦ ਬਾਬਾ ਮਨਜੀਤ ਸਿੰਘ ਲੱਲ੍ਹ ਕਲਾਂ ਵਾਲੇ ਤੇ ਬਾਬਾ ਜਸਵਿੰਦਰ ਸਿੰਘ ਬਿਲਾਸਪੁਰ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮੈਂਬਰ ਪਾਰਲੀਮੈਂਟ ਸ. ਮਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ, ਆਪ ਆਗੂ ਅਸ਼ੋਕ ਕਟਾਰੀਆ, ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ, ਰਾਸ਼ਟਰੀ ਚੇਅਰਮੈਨ ਰੁਸਤਮ ਏ ਹਿੰਦ ਕੁਸ਼ਤੀ ਸੰਸਥਾ ਭਾਰਤ ਸਰਕਾਰ ਭੁਪਿੰਦਰ ਸਿੰਘ ਜਾਡਲਾ, ਰਵੀ ਇੰਦਰ ਸਿੰਘ ਬਾਗੋਵਾਲ ਬੀ.ਜੇ.ਪੀ ਆਗੂ ਪੰਜਾਬ ਚੇਅਰਮੈਨ ਰੁਸਤਮੇ ਹਿੰਦ ਕੁਸ਼ਤੀ ਸੰਸਥਾ ਭਾਰਤ ਸਰਕਾਰ, ਗਿਆਨੀ ਮੋਹਨ ਸਿੰਘ ਮੋਹਣ ਮਾਜਰਾ, ਗੁਰਸਕਤੀ ਬਾਗੜੀ, ਨੰਬਰਦਾਰ ਅਵਤਾਰ ਸਿੰਘ ਕਟਾਰੀਆ, ਮਾਸਟਰ ਗਿਆਨ ਕਟਾਰੀਆ, ਮਨਜੀਤ ਚੌਹਾਨ ਕੁਲਾਰ , ਸੇਠੀ ਮਾਜਰਾ ਜੱਟਾਂ ਨੇ ਵੀ ਹਾਜ਼ਰੀ ਭਰੀ ਅਤੇ ਸਵਾਮੀ ਗਿਆਨ ਨਾਥ ਫੱਕਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਸਵਾਮੀ ਗਿਆਨ ਨਾਥ ਫੱਕਰ ਵੱਲੋਂ ਇਹਨਾਂ ਰਾਜਨੀਤਕ ਆਗੂਆਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਦੂਰੋਂ ਨੇੜਿਓਂ ਆਏ ਸੰਤ ਮਹਾਂਪੁਰਸ਼ਾਂ ਨੂੰ ਵੀ ਸਨਮਾਨਿਤ ਕੀਤਾ ਬਾਅਦ ਦੁਪਹਿਰ ਕੁਸ਼ਤੀ ਛਿੰਝ ਮੇਲਾ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਐਮ. ਪੀ. ਮਲਵਿੰਦਰ ਸਿੰਘ ਕੰਗ ਵਲੋਂ ਪਿੰਡ ਰਾਮਗੜ੍ਹ ਨੂੰ ਪਾਣੀ ਦਾ ਟੈਂਕਰ ਸੌਂਪਿਆ ਅਗਲੀ ਖ਼ਬਰ ਤਿਉਹਾਰ ਪਿਆਰ ਦੀਆਂ ਤੰਦਾਂ ਨਾਲ ਸਮਾਜ ਤੇ ਭਾਈਚਾਰੇ ਨੂੰ ਜੋੜਦੇ ਹਨ-ਨੰਬਰਦਾਰ ਮਨਦੀਪ ਸਿੰਘ
Ad Position 24