ਬਹਿਰਾਮ ’ਚ ਭਗਵਾਨ ਮਹਾਂਰਿਸ਼ੀ ਵਾਲਮੀਕਿ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ
ਬਹਿਰਾਮ, 1 ਨਵੰਬਰ (ਨਛੱਤਰ ਸਿੰਘ ਬਹਿਰਾਮ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਾਲਮੀਕਿ ਮੰਦਰ ਬਹਿਰਾਮ ਤੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਸਜਾਈ ਗਈ। ਉਕਤ ਸ਼ੋਭਾ ਯਾਤਰਾ ਦਾ ਸ਼ੁੱਭ ਅਰੰਭ ਮੋਹਣ ਲਾਲ ਭੁੱਟਾ ਸਰਪੰਚ ਬਹਿਰਾਮ ਨੇ ਕੀਤਾ ਉਪਰੰਤ ਉਨ੍ਹਾਂ ਉਕਤ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਨਾਉਣਾ ਚਾਹੀਦਾ ਹੈ।
ਬਹਿਰਾਮ, 1 ਨਵੰਬਰ (ਨਛੱਤਰ ਸਿੰਘ ਬਹਿਰਾਮ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਾਲਮੀਕਿ ਮੰਦਰ ਬਹਿਰਾਮ ਤੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਸਜਾਈ ਗਈ। ਉਕਤ ਸ਼ੋਭਾ ਯਾਤਰਾ ਦਾ ਸ਼ੁੱਭ ਅਰੰਭ ਮੋਹਣ ਲਾਲ ਭੁੱਟਾ ਸਰਪੰਚ ਬਹਿਰਾਮ ਨੇ ਕੀਤਾ ਉਪਰੰਤ ਉਨ੍ਹਾਂ ਉਕਤ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਨਾਉਣਾ ਚਾਹੀਦਾ ਹੈ। ਉਕਤ ਸ਼ੋਭਾ ਯਾਤਰਾ ਦਾ ਨਗਰ ਦੇ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਅਤੇ ਪ੍ਰਮੁੱਖ ਸ਼ਖਸ਼ੀਅਤਾ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਮੋਹਣ ਲਾਲ ਭੁੱਟਾ, ਕੁਲਦੀਪ ਰਾਏ ਪੰਚ, ਹੁਸਨ ਲਾਲ ਪ੍ਰਧਾਨ ਵਾਲਮੀਕਿ ਸਭਾ ਬਹਿਰਾਮ, ਸੰਦੀਪ ਕੁਮਾਰ ਥਾਪਰ, ਸੁਰਿੰਦਰ ਪਾਲ, ਗੁਰਪਾਲ ਸਿੰਘ ਪੰਚ, ਬਲਵੀਰ ਰਾਮ ਪੰਚ, ਦਰਸ਼ਨ ਰਾਮ, ਗਿਆਨ ਚੰਦ ਚੁੰਬਰ, ਰਾਮ ਕ੍ਰਿਸ਼ਨ, ਸੋਢੀ ਰਾਮ, ਮਹਿੰਦਰਪਾਲ ਸੰਮਤੀ ਮੈਂਬਰ, ਹਰਪ੍ਰੀਤ ਕਾਹਲੋਂ, ਵਿਜੇ ਕੁਮਾਰ, ਵਿਨੇ ਕੁਮਾਰ ਬਿੰਨੀ, ਕੁਲਵੰਤ ਰਾਮ, ਨਵ ਥਾਪਰ, ਸੁਖਦੇਵ ਰਾਮ, ਬੱਬੂ ਥਾਪਰ, ਭੀਮਾ ਰਾਮ, ਪਰਵੀਨ ਕੁਮਾਰ, ਓਮ ਪ੍ਰਕਾਸ਼, ਨਵੀ ਕੁਮਾਰ, ਰਿੱਕੀ ਥਾਪਰ, ਬਲਵੀਰ ਕੁਮਾਰ, ਸੁਖਦੇਵ ਰਾਮ, ਜਸਕਰਨ, ਅਜੇ ਕੁਮਾਰ, ਬੌਬੀ ਥਾਪਰ, ਜੀਵਨ ਕੁਮਾਰ, ਰਾਜ ਕੁਮਾਰ ਰਾਜੂ, ਹਰਪ੍ਰੀਤ ਡਾਹਰੀ ਆਦਿ ਸੰਗਤਾਂ ਹਾਜਰ ਸਨ।