ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਕੋ ਦੀ ਮੀਟਿੰਗ ਹੋਈ
ਨਵਾਂਸ਼ਹਿਰ, 1 ਨਵੰਬਰ (ਜਸਬੀਰ ਸਿੰਘ ਨੂਰਪੁਰ)- ਪੈਂਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਕੋ ਡਵੀਜਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਹੇਠ ਡਵੀਜਨ ਅਹਾਤੇ ਵਿਚ ਕੀਤੀ ਗਈ। ਮੀਟਿੰਗ ਵਿੱਚ ਪੈਂਨਸ਼ਨਰਜ਼ ਤੇ ਫੈਮਿਲੀ ਪੈਂਨਸ਼ਨਰਜ਼ ਦੇ ਪੈਂਡਿੰਗ ਕੰਮਾਂ/ ਮੱਸਲਿਆਂ ਨੂੰ ਹੱਲ ਕਰਵਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਨਵਾਂਸ਼ਹਿਰ, 1 ਨਵੰਬਰ (ਜਸਬੀਰ ਸਿੰਘ ਨੂਰਪੁਰ)- ਪੈਂਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਕੋ ਡਵੀਜਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਹੇਠ ਡਵੀਜਨ ਅਹਾਤੇ ਵਿਚ ਕੀਤੀ ਗਈ। ਮੀਟਿੰਗ ਵਿੱਚ ਪੈਂਨਸ਼ਨਰਜ਼ ਤੇ ਫੈਮਿਲੀ ਪੈਂਨਸ਼ਨਰਜ਼ ਦੇ ਪੈਂਡਿੰਗ ਕੰਮਾਂ/ ਮੱਸਲਿਆਂ ਨੂੰ ਹੱਲ ਕਰਵਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਉਪਰੰਤ, ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ,ਦੀ ਸਾਂਝੀ ਤਾਲਮੇਲ ਕਮੇਟੀ ਪੰਜਾਬ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ ਤੇ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਖਿਲਾਫ ਲੜੇ ਜਾ ਰਹੇ ਸ਼ੰਘਰਸ਼ ਤਹਿਤ 13 ਨਵੰਬਰ ਤੋਂ 19 ਨਵੰਬਰ 20 26 ਤੱਕ ਚੰਡੀਗੜ੍ਹ ਦੇ ਸੈਕਟਰ 34 ਵਿੱਚ ਲਗਾਏ ਜਾ ਰਹੇ ਪੱਕੇ ਮੋਰਚੇ ਦੇ ਸ਼ੁਰੂਆਤੀ ਦਿਨ 13 ਨਵੰਬਰ ਨੂੰ ਆਪਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੀ ਵਾਰੀ ਅਨੁਸਾਰ ਸ਼ਮੂਲੀਅਤ ਕਰਨ ਦੀ ਤਿਆਰੀ ਲਈ ਸਲਾਹ ਮਸ਼ਵਰਾ ਕੀਤਾ ਗਿਆ। ਮੀਟਿੰਗ ’ਚ ਆਏ ਪੈਂਨਸ਼ਨਰਾਂ ਨੇ ਸੂਬੇ ਵਲੋਂ ਲਗਾਏ ਕੋਟੇ ਤੋਂ ਵੀ ਵੱਧ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ, ਸਰਕਲ ਆਗੂ ਵਿਜੇ ਕੁਮਾਰ ਬਾਲੀ, ਨਰੰਜਨ ਸਿੰਘ ਕੰਗਾਂ, ਜਗਦੀਸ਼ ਚੰਦਰ ਬਲਾਚੌਰ, ਡਵੀਜਨਲ ਆਗੂ ਸ਼ੰਭੂ ਨਰਾਇਣ ਸਿੰਘ ਰਾਹੋਂ, ਪ੍ਰੇਮ ਚਣਕੋਆ, ਪ੍ਰੇਮ ਸਹਾਬਪੁਰ, ਸਤਪਾਲ ਭਾਟੀਆ ਰਾਹੋਂ, ਸ਼ਿਵਰਾਜ, ਇੰਦਰਜੀਤ ਸਿੰਘ ਸਕੋਹਪੁਰ, ਬਲਦੇਵ ਤਾਜੋਵਾਲ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਜ਼ ਵਿਰੋਧੀ ਨੀਤੀਆਂ ਖਿਲਾਫ਼ ਚੱਲ ਰਹੇ ਸੰਘਰਸ਼ਾਂ ਵਿਚ ਕੋਈ ਅਣਗਹਿਲੀ ਜਾਂ ਢਿੱਲ ਬਿੱਲਕੁਲ ਨਾਂਹ ਵਰਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੁਕਮ ਚੰਦ, ਦੇਵ ਰਾਜ ਸੁੱਜੋਂ, ਅਜੀਤ ਸਿੰਘ, ਕਰਨੈਲ ਸਿੰਘ, ਮਦਨ ਸਿੰਘ ਬਿਛੌੜੀ, ਇਕਬਾਲ ਸਿੰਘ, ਜਰਨੈਲ ਭਾਰਟਾ, ਕਸ਼ਮੀਰ ਸਿੰਘ, ਕਸ਼ਮੀਰੀ ਲਾਲ, ਜੈਪਾਲ ਸ਼ਰਮਾ, ਸ਼ਿੰਗਾਰਾ ਰਾਮ, ਸੁਖਦੇਵ ਸਿੰਘ, ਸੁਰਿੰਦਰ, ਅਮਰੀਕ ਸਿੰਘ ਆਦਿ ਹਾਜਰ ਸਨ। ਇਸ ਮੌਕੇ ਮੰਚ ਸੰਚਾਲਨ ਦੀ ਕਾਰਵਾਈ ਡਵੀਜਨਲ ਸਕੱਤਰ ਮਦਨ ਲਾਲ ਵੱਲੋਂ ਨਿਭਾਈ ਗਈ।