253 ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਵਿਰੋਧ ’ਚ ਸਰਕਾਰ ਦੀ ਅਰਥੀ ਫੂਕੀ
ਨਵਾਂਸ਼ਹਿਰ, 3 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵੱਲੋਂ 4161 ਭਰਤੀ ਤਹਿਤ ਬਜ਼ੁਰਗ 253 ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਅਧਿਆਪਕ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਨਵਾਂਸ਼ਹਿਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜਾਰਾ ਕੀਤਾ ਗਿਆ। ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਨਿਖੇਦੀ ਕਰਦਿਆਂ ਰਾਮ ਕ੍ਰਿਸ਼ਨ ਪਲੀ ਝਿੱਕੀ ਐਸੀ.
ਨਵਾਂਸ਼ਹਿਰ, 3 ਨਵੰਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵੱਲੋਂ 4161 ਭਰਤੀ ਤਹਿਤ ਬਜ਼ੁਰਗ 253 ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਅਧਿਆਪਕ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਨਵਾਂਸ਼ਹਿਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜਾਰਾ ਕੀਤਾ ਗਿਆ। ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਨਿਖੇਦੀ ਕਰਦਿਆਂ ਰਾਮ ਕ੍ਰਿਸ਼ਨ ਪਲੀ ਝਿੱਕੀ ਐਸੀ.ਬੀ.ਸੀ ਜੂਨੀਅਰ, ਅਜੇ ਕੁਮਾਰ ਚਾਹੜ ਮੁਜਾਰਾ, ਚੰਦਰ ਸ਼ੇਖਰ ਡੀ.ਟੀ.ਐਫ, ਸਤਨਾਮ ਮੀਰਪੁਰੀ, ਬਿਕਰਮਜੀਤ ਸਿੰਘ ਰਾਹੋਂ ਜੀ.ਟੀ.ਜੂ ਹਰਮਿੰਦਰ ਸਿੰਘ ਉਪਲ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਪੁਰਸ਼ੋਤਮ ਲਾਲ ਜੀ.ਟੀ.ਜੂ ਬਲਵੀਰ ਭੁੱਲਰ ਨੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਇਸ ਸਰਕਾਰ ਦੇ ਤਾਨਾਸ਼ਾਹੀ ਵਤੀਰੇ ਕਾਰਨ ਅਧਿਆਪਕਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਉਹਨਾਂ ਦੋਸ਼ ਲਗਾਇਆ ਕਿ ਅਧਿਆਪਕਾਂ ਦੀਆਂ ਮੰਗਾਂ ਖਤਮ ਕਰਨ ਦਾ ਫੈਸਲਾ ਅਧਿਆਪਕ ਵਰਗ ਦੇ ਭਵਿੱਖ ਨਾਲ ਖਲਵਾੜ ਹੈ। ਉਹਨਾਂ ਕਿਹਾ ਕਿ ਇੱਕ ਅਧਿਆਪਕ ਲੰਬੀ ਪ੍ਰਕਿਰਿਆ ਚੋਂ ਬਾਅਦ ਭਰਤੀ ਹੋ ਕੇ ਨੌਕਰੀ ਵਿੱਚ ਆਉਂਦਾ ਹੈ ਪਰ ਹੁਣ ਉਸ ਦੀ ਨੌਕਰੀ ‘ਤੇ ਖਤਰੇ ਦੇ ਬੱਦਲ ਮੰਡਰਾਉਂਦੇ ਹਨ, ਜਿਸ ਕਰਕੇ ਉਹਨਾਂ ਦੇ ਪਰਿਵਾਰਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇੱਕ ਪ੍ਰਾਈਵੇਟ ਕੰਪਨੀ ਦੀ ਗਲਤੀ ਦਾ ਖਵਿਆਜਾ ਅਧਿਆਪਕ ਤੇ ਉਸਦੇ ਪਰਿਵਾਰ ਭੁਗਤ ਰਹੇ ਹਨ ਜਦਕਿ ਟੈਸਟ ਵਿੱਚ 83 ਸਵਾਲ ਹੀ ਗਲਤ ਸਨ। ਆਗੂਆਂ ਨੇ ਕਿਹਾ ਕਿ ਸਿੱਖਿਆ ਨੂੰ ਉੱਪਰ ਚੁੱਕਣ ਦੇ ਦਾਵੇ ਖੋਖਲੇ ਸਾਬਤ ਹੋ ਰਹੇ ਹਨ। ਇਸ ਮੌਕੇ ‘ਤੇ ਸਰਬਜੀਤ ਸਿੰਘ ਹਿਆਲਾ, ਪ੍ਰੀਤਮ ਸਿੰਘ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਮਨਜੀਤ ਸਾਹਲੋ, ਸੰਦੀਪ ਕੁਮਾਰ, ਲਖਵੀਰ ਰਾਮ, ਸ਼ੰਕਰ ਦਾਸ ਬੰਗਾ, ਗੁਰਦੀਸ਼ ਸਿੰਘ, ਸੁਰਿੰਦਰ ਨਾਈ ਮਜਾਰਾ, ਬਲਵੀਰ ਭੁੱਲਰ, ਪਰਸ਼ੋਤਮ ਲਾਲ ਆਦਿ ਹਾਜ਼ਰ ਸਨ।