04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਆਲ ਇੰਡੀਆ ਬੀਚ ਰੈਸਲਿੰਗ ਚੈਂਪੀਅਨਪਸ਼ਿਪ-2026 ’ਚ ਅਰਸ਼ਦੀਪ ਜੰਡੀ ਨੇ ਜਿੱਤਿਆ ਚਾਂਦੀ ਦਾ ਤਗਮਾ

ਕਾਠਗੜ੍ਹ, 3 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਇਲਾਕੇ ਦੇ ਹੋਣਹਾਰ ਨੌਜਵਾਨ ਪਹਿਲਵਾਨ ਅਰਸ਼ਦੀਪ ਜੰਡੀ ਨੇ ਉੱਤਰਾਖੰਡ ਵਿਖੇ ਕਰਵਾਈ ਗਈ ਆਲ ਇੰਡੀਆ ਬੀਚ ਰੈਸਲਿੰਗ ਚੈਂਪੀਅਨਸ਼ਿਪ- 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ। ਅਰਸ਼ਦੀਪ ਜੰਡੀ ਪੰਜਾਬ ਪੁਲਿਸ ਦੇ ਇੰਸਪੈਕਟਰ ਬਲਬੀਰ ਸਿੰਘ ਜੰਡੀ ਦੇ ਸਪੁੱਤਰ ਹਨ।

Ad Position 21
No active advertisement
ਅਜੀਤ ਡੈਸਕ 04-11-2026
ਕਾਠਗੜ੍ਹ, 3 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਇਲਾਕੇ ਦੇ ਹੋਣਹਾਰ ਨੌਜਵਾਨ ਪਹਿਲਵਾਨ ਅਰਸ਼ਦੀਪ ਜੰਡੀ ਨੇ ਉੱਤਰਾਖੰਡ ਵਿਖੇ ਕਰਵਾਈ ਗਈ ਆਲ ਇੰਡੀਆ ਬੀਚ ਰੈਸਲਿੰਗ ਚੈਂਪੀਅਨਸ਼ਿਪ- 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ। ਅਰਸ਼ਦੀਪ ਜੰਡੀ ਪੰਜਾਬ ਪੁਲਿਸ ਦੇ ਇੰਸਪੈਕਟਰ ਬਲਬੀਰ ਸਿੰਘ ਜੰਡੀ ਦੇ ਸਪੁੱਤਰ ਹਨ। ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਨਾਮੀ ਪਹਿਲਵਾਨਾਂ ਨੇ ਭਾਗ ਲਿਆ ਸੀ। ਸਖ਼ਤ ਮੁਕਾਬਲਿਆਂ ਵਿੱਚ ਅਰਸ਼ਦੀਪ ਨੇ ਆਪਣੀ ਤਾਕਤ, ਤਕਨੀਕ ਅਤੇ ਹੌਂਸਲੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਅਤੇ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਅਰਸ਼ਦੀਪ ਦੀ ਇਸ ਪ੍ਰਾਪਤੀ ਪਿੱਛੇ ਉਸਦੀ ਸਖ਼ਤ ਮਿਹਨਤ, ਲਗਨ ਅਤੇ ਅਨੁਸ਼ਾਸਨ ਹੈ। ਉਸਨੇ ਕਿਹਾ ਕਿ ਉਹ ਇਸ ਤਗਮੇ ਨੂੰ ਆਪਣੇ ਮਾਤਾ-ਪਿਤਾ ਅਤੇ ਆਪਣੇ ਕੋਚਾਂ ਨੂੰ ਸਮਰਪਿਤ ਕਰਦਾ ਹੈ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਉਹ ਇਸ ਮੁਕਾਮ ਤੱਕ ਪਹੁੰਚ ਸਕਿਆ ਹੈ । ਉਸਦੇ ਪਿਤਾ ਇੰਸਪੈਕਟਰ ਬਲਬੀਰ ਸਿੰਘ ਜੰਡੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ ਤੇ ਮਾਣ ਹੈ। ਅਰਸ਼ਦੀਪ ਜੰਡੀ ਦੀ ਇਸ ਜਿੱਤ ਨਾਲ ਇਲਾਕੇ ਦੇ ਨੌਜਵਾਨਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਜਿੱਤ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇਗੀ ਜੋ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਉਣਾ ਚਾਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ 8 ਆਰਜ਼ੀ ਲਾਇਸੈਂਸਾਂ ਦੇ ਡਰਾਅ ਕੱਢੇ ਅਗਲੀ ਖ਼ਬਰ ਮਾਲਵਿੰਦਰ ਸਿੰਘ ਕੰਗ ਵਲੋਂ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਸਮੀਖਿਆ
Ad Position 24