ਗੁਰਿੰਦਰ ਜੀਤ ਰੈਸਲਿੰਗ ਅਕੈਡਮੀ ਮੇਹਲੀ ਲਈ ਹਾਲ ਬਣਾਉਣ ਦਾ ਡਾ. ਸੁੱਖੀ ਨੇ ਕੀਤਾ ਐਲਾਨ
ਬਹਿਰਾਮ, 3 ਨਵੰਬਰ (ਨਛੱਤਰ ਸਿੰਘ ਬਹਿਰਾਮ)-ਖੇਡਾਂ ਇਨਸਾਨ ਨੂੰ ਜਿਥੇ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਉਥੇ ਲੰਮੀ ਉਮਰ ਭੋਗਣ ਵਿੱਚ ਵੀ ਸਹਾਈ ਹੁੰਦੀਆਂ ਹਨ। ਇਹ ਸ਼ਬਦ ਹਲਕਾ ਵਿਧਾਇਕ ਡਾ.
ਬਹਿਰਾਮ, 3 ਨਵੰਬਰ (ਨਛੱਤਰ ਸਿੰਘ ਬਹਿਰਾਮ)-ਖੇਡਾਂ ਇਨਸਾਨ ਨੂੰ ਜਿਥੇ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਉਥੇ ਲੰਮੀ ਉਮਰ ਭੋਗਣ ਵਿੱਚ ਵੀ ਸਹਾਈ ਹੁੰਦੀਆਂ ਹਨ। ਇਹ ਸ਼ਬਦ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਗੁਰਿੰਦਰਜੀਤ ਰੈਸਲਿੰਗ ਅਕੈਡਮੀ ਮੇਹਲੀ ਵਿਖੇ ਖਿਡਾਰੀਆਂ ਨਾਲ ਵਿਸ਼ੇਸ਼ ਮਿਲਣੀ ਮੌਕੇ ਆਖੇ। ਉਪਰੰਤ ਉਨ੍ਹਾ ਜੇਤੂ ਖਿਡਾਰੀਆਂ ਦੀਆਂ ਉਪਲਬਦੀਆਂ ਨੂੰ ਦੇਖਦੇ ਹੋਏ ਹੋਰ ਪ੍ਰਫੁੱਲਤ ਕਰਨ ਲਈ ਅਕੈਡਮੀ ਲਈ ਹਾਲ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਆਪ ਆਗੂ ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਤਨਾਮ ਸਿੰਘ ਸਰਪੰਚ ਮੇਹਲੀ, ਕਮਲਜੀਤ ਸਿੰਘ ਬਸਰਾ ਮੇਹਲੀ, ਨੰਬਰਦਾਰ ਇੰਦਰਜੀਤ ਸਿੰਘ, ਅਕੈਡਮੀ ਸੰਚਾਲਕ ਅਮਰੀਕ ਸਿੰਘ ਪੂਨੀਆਂ, ਪਰਵਿੰਦਰ ਸਿੰਘ, ਰਵਿੰਦਰ ਸਿੰਘ ਬਿੰਦਾ, ਕੇਵਲ ਰਾਮ ਪੰਚ, ਹਰਮੇਲ ਸਿੰਘ ਸਾਬਕਾ ਸਰਪੰਚ ਜੱਸੋਮਜਾਰਾ, ਸੁਖਵਿੰਦਰ ਲੈਬੋਰਟਰੀ, ਗੋਰਵ ਸਵੀਟ ਸ਼ਾਪ, ਲਾਡੀ ਕਾਕਾ ਨਿਊਜੀਲੈਂਡ, ਸੁਰਿੰਦਰ ਪਾਲ ਬਿਜਲੀ ਬੋਰਡ, ਸਾਬਾ ਸਿੰਘ, ਸ਼ੂਰਮੂ ਖਲਵਾੜਾ, ਗੁਰਪ੍ਰੀਤ ਸਿੰਘ ਤੂਰਾਂ, ਹਰਵਿੰਦਰ ਸਿੰਘ ਰਾਣਾ ਜੱਸੋਮਜਾਰਾ, ਹਨੀ, ਰਣਜੀਤ ਸਿੰਘ ਝੰਡੇਰਕਲਾਂ ਆਦਿ ਹਾਜ਼ਰ ਸਨ।