08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਕੋਹਲੀ ਗੋਤਰ ਦਾ ਸਾਲਾਨਾ ਸਤੀ ਮਾਤਾ ਪੂਜਨ ਮੇਲਾ ਮਨਾਇਆ

ਕਾਠਗੜ੍ਹ, 9 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜ਼ਿਲ੍ਹਾ ਰੋਪੜ ਦੇ ਪਿੰਡ ਖੀਣ ਮਾਜਰਾ ਵਿਖੇ ਕੋਹਲੀ ਗੋਤਰ ਵਲੋਂ ਸਤੀ ਮਾਤਾ ਜੀ ਦਾ ਪੂਜਨ ਮੇਲਾ ਮਨਾਇਆ ਗਿਆ। ਇਸ ਮੌਕੇ ਕੋਹਲੀ ਗੋਤਰ ਨਾਲ ਸਬੰਧਤ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਸਤੀ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 10-11-2026
ਕਾਠਗੜ੍ਹ, 9 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜ਼ਿਲ੍ਹਾ ਰੋਪੜ ਦੇ ਪਿੰਡ ਖੀਣ ਮਾਜਰਾ ਵਿਖੇ ਕੋਹਲੀ ਗੋਤਰ ਵਲੋਂ ਸਤੀ ਮਾਤਾ ਜੀ ਦਾ ਪੂਜਨ ਮੇਲਾ ਮਨਾਇਆ ਗਿਆ। ਇਸ ਮੌਕੇ ਕੋਹਲੀ ਗੋਤਰ ਨਾਲ ਸਬੰਧਤ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਸਤੀ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੇ ਮੱਦੇਨਜ਼ਰ ਸਵੇਰੇ 11 ਵਜੇ ਤੋਂ ਹੀ ਸੰਗਤ ਦੀ ਆਮਦ ਸ਼ੁਰੂ ਹੋ ਗਈ। ਸੰਗਤ ਨੇ ਪੂਰੀ ਸ਼ਰਧਾ ਭਾਵਨਾ ਨਾਲ ਸਤੀ ਮਾਤਾ ਦੀ ਪੂਜਾ-ਅਰਚਨਾ ਕੀਤੀ ਅਤੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਪੂਰੇ ਮੇਲਾ ਸਥਾਨ ’ਤੇ ਧਾਰਮਿਕ ਮਾਹੌਲ ਦੇ ਨਾਲ-ਨਾਲ ਮੇਲੇ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਕੋਹਲੀ ਗੋਤਰ ਦੇ ਪਰਿਵਾਰਾਂ ਦਾ ਇਕੱਠ ਆਪਸੀ ਪਿਆਰ, ਸਾਂਝ ਅਤੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੰਦਾ ਨਜ਼ਰ ਆਇਆ। ਸੰਗਤ ਨੇ ਇਸ ਧਾਰਮਿਕ ਪ੍ਰੰਪਰਾ ਨੂੰ ਅੱਗੇ ਵੀ ਇਸੇ ਤਰਾਂ ਸ਼ਰਧਾ ਅਤੇ ਉਤਸ਼ਾਹ ਨਾਲ ਜਾਰੀ ਰੱਖਣ ਦਾ ਸੰਕਲਪ ਪ੍ਰਗਟਾਇਆ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਨਿਰਾਸ਼-ਕਰਮਜੀਤ ਬਿੱਟੂ ਅਗਲੀ ਖ਼ਬਰ ਹਿਆਤਪੁਰ ਜੱਟਾਂ ਵਿਖੇ ਮਹੇ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ ਕਰਵਾਇਆ
Ad Position 24