‘ ਆਪ’ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਨਿਰਾਸ਼-ਕਰਮਜੀਤ ਬਿੱਟੂ
ਬਹਿਰਾਮ, 9 ਨਵੰਬਰ (ਨਛੱਤਰ ਸਿੰਘ ਬਹਿਰਾਮ)-ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਨਿਰਾਸ਼ ਹੈ। ਜੋ ਉਕਤ ਸਰਕਾਰ ਨੇ ਲੋਕਾਂ ਨਾਲ ਵਾਇਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਇਸ ਲਈ ਇਨ੍ਹਾਂ ਤੋਂ ਲੋਕਾਂ ਦਾ ਮੌਹ ਭੰਗ ਹੋ ਚੁੱਕਾ ਹੈ।
ਬਹਿਰਾਮ, 9 ਨਵੰਬਰ (ਨਛੱਤਰ ਸਿੰਘ ਬਹਿਰਾਮ)-ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਨਿਰਾਸ਼ ਹੈ। ਜੋ ਉਕਤ ਸਰਕਾਰ ਨੇ ਲੋਕਾਂ ਨਾਲ ਵਾਇਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਇਸ ਲਈ ਇਨ੍ਹਾਂ ਤੋਂ ਲੋਕਾਂ ਦਾ ਮੌਹ ਭੰਗ ਹੋ ਚੁੱਕਾ ਹੈ। ਇਹ ਸ਼ਬਦ ਕਰਮਜੀਤ ਸਿੰਘ ਬਿੱਟੂ ਸਕੱਤਰ ਐਸ. ਸੀ ਸੈੱਲ ਪੰਜਾਬ ਕਾਂਗਰਸ ਸੰਭਾਵੀ ਉਮੀਦਵਾਰ ਵਿਧਾਨ ਸਭਾ ਹਲਕਾ ਬੰਗਾ ਨੇ ਬਹਿਰਾਮ ਵਿਖੇ ਇੱਕ ਮੀਟਿੰਗ ਦੌਰਾਨ ਆਖੇ। ਉਨ੍ਹਾਂ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ 2027 ਵਿੱਚ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਨਾਉਣਗੇ। ਇਸ ਮੌਕੇ ਸਤਪਾਲ ਅਰੋੜਾ ਸੀਨੀਅਰ ਕਾਂਗਰਸ ਆਗੂ, ਲਾਲ ਸਿੰਘ ਪ੍ਰੋਪਰਟੀ ਅਡਵਾਇਜਰ ਬਹਿਰਾਮ, ਪਰਮਜੀਤ ਸੂੰਢ, ਨਰੇਸ਼ ਕੁਮਾਰ, ਕਸ਼ਮੀਰ ਰਾਮ ਆਦਿ ਹਾਜ਼ਰ ਸਨ।