ਮਨਰੇਗਾ ਮਜ਼ਦੂਰ ਬੀਬੀਆਂ ਦੀ ਕਨਵੈਨਸ਼ਨ 15 ਨੂੰ -ਝਿੰਗੜ, ਮਾਂਗਟ
ਬੰਗਾ, 12 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਕੁਲਦੀਪ ਝਿੰਗੜ ਅਤੇ ਸਕੱਤਰ ਹੁਸਨ ਸਿੰਘ ਮਾਂਗਟ ਨੇ ਬਿਆਨ ਜਾਰੀ ਕ ਰਦਿਆਂ ਕਿਹਾ ਕਿ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਮਨਰੇਗਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਜ਼ਿਲ੍ਹਾ ਪੱਧਰੀ ਕੰਨਵੈਨਸ਼ਨ 15 ਨਵੰਬਰ ਨੂੰ ਪਿੰਡ ਕੰਗਰੌੜ ਵਿਖੇ 11 ਵਜੇ ਕੀਤੀ ਜਾ ਰਹੀ ਹੈ। ਜਿਸ ਵਿਚ ਜ਼ਿਲ੍ਹਾ ਭਰ ਚੋਂ 100 ਤੋਂ ਵੱਧ ਔਰਤਾਂ ਭਾਗ ਲੈਣਗੀਆਂ।
ਬੰਗਾ, 12 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਕੁਲਦੀਪ ਝਿੰਗੜ ਅਤੇ ਸਕੱਤਰ ਹੁਸਨ ਸਿੰਘ ਮਾਂਗਟ ਨੇ ਬਿਆਨ ਜਾਰੀ ਕ ਰਦਿਆਂ ਕਿਹਾ ਕਿ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਮਨਰੇਗਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਜ਼ਿਲ੍ਹਾ ਪੱਧਰੀ ਕੰਨਵੈਨਸ਼ਨ 15 ਨਵੰਬਰ ਨੂੰ ਪਿੰਡ ਕੰਗਰੌੜ ਵਿਖੇ 11 ਵਜੇ ਕੀਤੀ ਜਾ ਰਹੀ ਹੈ। ਜਿਸ ਵਿਚ ਜ਼ਿਲ੍ਹਾ ਭਰ ਚੋਂ 100 ਤੋਂ ਵੱਧ ਔਰਤਾਂ ਭਾਗ ਲੈਣਗੀਆਂ। ਕੰਨਵੈਨਸ਼ਨ ਦਾ ਉਦਘਾਟਨ ਸੂਬਾ ਮੀਤ ਪ੍ਰਧਾਨ ਰਾਮ ਸਿੰਘ ਨੂਰਪੁਰੀ ਕਰਨਗੇ ਅਤੇ ਕੰਨਵੈਨਸ਼ਨ ਨੂੰ ਵਿਸੇਸ਼ ਤੌਰ ’ਤੇ ਭੈਣ ਕ੍ਰਿਸ਼ਨਾ ਕੁਮਾਰੀ ਸੰਬੋਧਨ ਕਰਨਗੇ। ਕੰਨਵੈਨਸ਼ਨ ਵਿੱਚ ਮਨਰੇਗਾ ਔਰਤਾਂ ਦੇ ਕੰਮ ਕਰਨ ਸਬੰਧੀ ਆ ਰਹੀਆਂ ਸਮੱਸਿਆਵਾਂ ’ਤੇ ਵਿਚਾਰ ਚਰਚਾ ਹੋਵੇਗੀ ।