12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਕਾਂਗਰਸ ਪਾਰਟੀ ਦੀ ਟਿਕਟ ਦਾ ਸਹੀ ਹੱਕਦਾਰ ਸਿਰਫ ਕਮਲਜੀਤ ਬੰਗਾ - ਵਿਕਾਸ ਸੰਗਰ

ਬਹਿਰਾਮ, 12 ਨਵੰਬਰ (ਨਛੱਤਰ ਸਿੰਘ ਬਹਿਰਾਮ)-2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬੰਗਾ ਤੋਂ ਜੇ ਕਾਂਗਰਸ ਪਾਰਟੀ ਜਿੱਤ ਚਾਹੁੰਦੀ ਹੈ ਤਾਂ ਲੋਕਲ ਉਸ ਉਮੀਦਵਾਰ ਨੂੰ ਟਿਕਟ ਦੇਵੇ ਜੋ ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਵਿਚਰਿਆ ਹੋਵੇ। ਇਹ ਸ਼ਬਦ ਕਾਂਗਰਸ ਪਾਰਟੀ ਡੈਲੀਗੇਟ ਵਿਕਾਸ ਸੰਗਰ ਜ਼ਿਲ੍ਹਾ ਇੰਚਾਰਜ ਐਸ.

Ad Position 21
No active advertisement
ਵਿਕਾਸ ਸੰਗਰ ਜ਼ਿਲ੍ਹਾ ਇੰਚਾਰਜ ਐਸ. ਆਈ. ਆਰ ਗੱਲਬਾਤ ਕਰਦੇ ਹੋਏ। 13-11-2026
ਬਹਿਰਾਮ, 12 ਨਵੰਬਰ (ਨਛੱਤਰ ਸਿੰਘ ਬਹਿਰਾਮ)-2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬੰਗਾ ਤੋਂ ਜੇ ਕਾਂਗਰਸ ਪਾਰਟੀ ਜਿੱਤ ਚਾਹੁੰਦੀ ਹੈ ਤਾਂ ਲੋਕਲ ਉਸ ਉਮੀਦਵਾਰ ਨੂੰ ਟਿਕਟ ਦੇਵੇ ਜੋ ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਵਿਚਰਿਆ ਹੋਵੇ। ਇਹ ਸ਼ਬਦ ਕਾਂਗਰਸ ਪਾਰਟੀ ਡੈਲੀਗੇਟ ਵਿਕਾਸ ਸੰਗਰ ਜ਼ਿਲ੍ਹਾ ਇੰਚਾਰਜ ਐਸ.ਆਈ.ਆਰ ਨੇ ਇੱਥੇ ਗੱਲਬਾਤ ਕਰਦਿਆ ਆਖੇ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ, ਉਨ੍ਹਾਂ ਦੀ ਪਤਨੀ ਸਰਪੰਚ ਸ੍ਰੀਮਤੀ ਬਿਮਲਾ ਦੇਵੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪਾਰਟੀ ਵਿੱਚ ਵਧੀਆ ਸੇਵਾਵਾ ਨਿਭਾਅ ਰਹੇ ਹਨ। ਰਲਾ ਮਿਲਾ ਕੇ ਦੇਖਿਆ ਜਾਵੇ ਤਾਂ ਹਲਕੇ ਦੇ ਲੋਕ ਸਿਰਫ ਤੇ ਸਿਰਫ ਹਲਕੇ ਦਾ ਹੀ ਉਮੀਦਵਾਰ ਚਾਹੁੰਦੇ ਹਨ। ਜੋ ਮਜ਼ਬੂਤ ਉਮੀਦਵਾਰ ਕਮਲਜੀਤ ਬੰਗਾ ਹੈ। ਇਸ ਮੌਕੇ ਵਿਕਾਸ ਸੰਗਰ ਜ਼ਿਲ੍ਹਾ ਇੰਚਾਰਜ ਐਸ.ਆਈ.ਆਰ, ਸੁਰਿੰਦਰ ਪਾਲ ਸਰਪੰਚ ਜੰਡਿਆਲੀ, ਸਾਬਕਾ ਸਰਪੰਚ ਪਰਮਜੀਤ ਬਹੂਆ, ਬੀਰਾ ਗੋਸਲ, ਅਮਨਦੀਪ ਲੱਕੀ ਪੰਚ ਜੰਡਿਆਲੀ, ਪਵਨ ਕੁਮਾਰ, ਰੇਸ਼ਮ ਲਾਲ ਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ’ ਚ ਰੈਲਮਾਜਰਾ ਦੀ ਧੀ ਦਿਲਜੋਤ ਕੌਰ ਨੇ ਗੋਲਾ ਸੁੱਟਣ ’ ਚ ਮਾਰੀ ਬਾਜ਼ੀ ਪਹਿਲਾ ਸਥਾਨ ਹਾਸਿਲ... ਅਗਲੀ ਖ਼ਬਰ ਸੰਘਰਸ਼ਸ਼ੀਲ ਜਥੇਬੰਦੀਆਂ ਪੂਰੀ ਏਕਤਾ ਬਣਾ ਕੇ ਚੋਣਾਂ ’ ਚ ਹਿੱਸਾ ਲੈਣ ਤਾਂ ਲੋਕ ਸੰਘਰਸ਼ ਹੋਰ ਮਜ਼ਬੂਤ ਹੋਣਗੇ - ਕਰਨ ਸਿੰਘ...
Ad Position 24