ਚੌਧਰੀ ਜਗਦੀਸ਼ ਭੂੰਬਲਾ ਬਿੱਟੂ ਕੁੱਕੜਸੂਹਾ ਗੁੱਜਰ ਵੈੱਲਫੇਅਰ ਬੋਰਡ ਦੇ ਸਟੇਟ ਮੈਂਬਰ ਨਿਯੁਕਤ
ਟੱਪਰੀਆਂ ਖੁਰਦ, 12 ਨਵੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਕੁੱਕੜਸੂਹਾ ਦੇ ਭੂੰਬਲਾ ਪਰਿਵਾਰ ਦੇ ਜੰਮਪਲ ਲੰਬੇ ਸਮੇਂ ਤੋਂ ਲੁਧਿਆਣਾ ਵਿਖੇ ਰਹਿ ਰਹੇ ਚੌਧਰੀ ਜਗਦੀਸ਼ ਭੂੰਬਲਾ ਬਿੱਟੂ ਕੁੱਕੜਸੂਹਾ ਗੁੱਜਰ ਵੈੱਲਫੇਅਰ ਬੋਰਡ ਦੇ ਸਟੇਟ ਮੈਂਬਰ ਨਿਯੁਕਤ ਕੀਤੇ ਗਏ। ਜਗਦੀਸ਼ ਭੂੰਬਲਾ ਨੂੰ ਨਿਯੁਕਤੀ ਪੱਤਰ ਵਿਸ਼ੇਸ਼ ਮੁੱਖ ਸਕੱਤਰ ਪੰਜਾਬ ਸਰਕਾਰ ਸਮਾਜਿਕ ਤੇ ਨਿਆਂ ਅਧਿਕਾਰਤ ਤੇ ਘੱਟ ਗਿਣਤੀ ਕਮਿਸ਼ਨ ਰਾਜੀ ਪੀ.
ਟੱਪਰੀਆਂ ਖੁਰਦ, 12 ਨਵੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਕੁੱਕੜਸੂਹਾ ਦੇ ਭੂੰਬਲਾ ਪਰਿਵਾਰ ਦੇ ਜੰਮਪਲ ਲੰਬੇ ਸਮੇਂ ਤੋਂ ਲੁਧਿਆਣਾ ਵਿਖੇ ਰਹਿ ਰਹੇ ਚੌਧਰੀ ਜਗਦੀਸ਼ ਭੂੰਬਲਾ ਬਿੱਟੂ ਕੁੱਕੜਸੂਹਾ ਗੁੱਜਰ ਵੈੱਲਫੇਅਰ ਬੋਰਡ ਦੇ ਸਟੇਟ ਮੈਂਬਰ ਨਿਯੁਕਤ ਕੀਤੇ ਗਏ। ਜਗਦੀਸ਼ ਭੂੰਬਲਾ ਨੂੰ ਨਿਯੁਕਤੀ ਪੱਤਰ ਵਿਸ਼ੇਸ਼ ਮੁੱਖ ਸਕੱਤਰ ਪੰਜਾਬ ਸਰਕਾਰ ਸਮਾਜਿਕ ਤੇ ਨਿਆਂ ਅਧਿਕਾਰਤ ਤੇ ਘੱਟ ਗਿਣਤੀ ਕਮਿਸ਼ਨ ਰਾਜੀ ਪੀ. ਗ੍ਰੀਵਾਸਡਵ ਆਈ. ਏ. ਐਸ ਦੇ ਵਲੋਂ ਸੌਂਪਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜਗਦੀਸ਼ ਭੂੰਬਲਾ ਨੇ ਪੰਜਾਬ ਸਰਕਾਰ ਤੇ ਗੁੱਜਰ ਵੈੱਲਫੇਅਰ ਬੋਰਡ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹੀ ਗੁੱਜਰ ਭਾਈਚਾਰੇ ਦੇ ਲਈ ਸਮਾਜ ਦੇ ਅੰਦਰ ਕੀਤੇ ਜਾਣ ਵਾਲੇ ਸਾਰੇ ਕਾਰਜਾਂ ਨੂੰ ਪੂਰਾ ਕਰਵਾਉਣ ਵਿੱਚ ਹਮੇਸ਼ਾ ਭਾਈਚਾਰੇ ਦੀ ਅਵਾਜ ਨੂੰ ਹਮੇਸ਼ਾ ਬੁਲੰਦ ਕਰਾਂਗਾ। ਜ਼ਿਕਰਯੋਗ ਹੈ ਕਿ ਜਗਦੀਸ਼ ਭੂੰਬਲਾ ਬਿੱਟੂ ਕੁੱਕੜਸੂਹਾ ਲੁਧਿਆਣਾ ਗੁੱਜਰ ਸਮਾਜ ਸੁਧਾਰ ਸਭਾ ਦੇ ਬਤੌਰ ਜਰਨਲ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।