ਪ੍ਰਕਾਸ਼ ਪੁਰਬ ਨੂੰ ਸਮਰਪਿਤ ਢਾਹਾਂ ਕਲੇਰਾਂ ਹਸਪਤਾਲ ਵਿਖੇ 15 ਦਿਨਾ ਆਪ੍ਰੇਸ਼ਨ ਤੇ ਜਾਂਚ ਕੈਂਪ 16 ਤੋਂ
ਬੰਗਾ, 12 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 15 ਦਿਨਾਂ ਔਰਤਾਂ ਦੀ ਮੁਫ਼ਤ ਕੋਲਪੋਸਕੋਪੀ ਜਾਂਚ ਅਤੇ ਪੇਟ ਦੇ ਆਪ੍ਰੇਸ਼ਨਾਂ ਦਾ ਰਿਆਇਤੀ ਆਪ੍ਰੇਸ਼ਨ ਕੈਂਪ 16 ਨਵੰਬਰ ਤੋਂ 30 ਨਵੰਬਰ ਤੱਕ ਲੱਗ ਰਿਹਾ ਹੈ। ਇਹ ਜਾਣਕਾਰੀ ਡਾ.
ਬੰਗਾ, 12 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 15 ਦਿਨਾਂ ਔਰਤਾਂ ਦੀ ਮੁਫ਼ਤ ਕੋਲਪੋਸਕੋਪੀ ਜਾਂਚ ਅਤੇ ਪੇਟ ਦੇ ਆਪ੍ਰੇਸ਼ਨਾਂ ਦਾ ਰਿਆਇਤੀ ਆਪ੍ਰੇਸ਼ਨ ਕੈਂਪ 16 ਨਵੰਬਰ ਤੋਂ 30 ਨਵੰਬਰ ਤੱਕ ਲੱਗ ਰਿਹਾ ਹੈ। ਇਹ ਜਾਣਕਾਰੀ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਦਿੱਤੀ। ਉੁਨ੍ਹਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਹਸਪਤਾਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਦੇ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਪੇਟ ਦੇ ਰੋਗਾਂ ਨਾਲ ਸਬੰਧਤ ਬਿਮਾਰੀਆਂ ਦੇ ਆਪ੍ਰੇਸ਼ਨ ਰਿਆਇਤੀ ਪੈਕਜ ਦਰਾਂ ’ਤੇ ਕਰਨ ਅਤੇ ਔਰਤਾਂ ਦੀ ਮੁਫ਼ਤ ਕੋਲਪੋਸਕੋਪੀ ਜਾਂਚ ਕਰਨ ਦੀ ਸਹੂਲਤ 16 ਨਵੰਬਰ ਤੋਂ 30 ਨਵੰਬਰ ਤੱਕ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਔਰਤਾਂ ਦੇ ਵਿਭਾਗ ਵਿਚ ਮਾਹਿਰ ਡਾ. ਸ਼ਵੇਤਾ ਬਾਗਰੀਆ ਵੱਲੋਂ ਲਕੋਰੀਆ, ਅਸਧਾਰਨ ਖੂਨ, ਪੇਟ ਦਰਦ ਤੇ ਬੱਚੇਦਾਨੀ ਦੇ ਮੂੰਹ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਗਰਭਵਤੀ ਔਰਤਾਂ ਤੇ ਪੀ.ਸੀ. ਉ.ਡੀ. ਅਤੇ ਪੀ.ਸੀ.ਉ. ਐਸ ਦੇ ਮਰੀਜ਼ਾਂ ਦੀ ਮੁਫ਼ਤ ਅਲਟਰਾਸਾਊਂਡ ਸਕੈਨ ਕੀਤੀ ਜਾਵੇਗੀ। ਜਦ ਕਿ ਬੱਚੇਦਾਨੀ ਦੀਆਂ ਰਸੌਲੀਆਂ ਅਤੇ ਪੈਪ-ਸਮੀਅਰ ਟੈਸਟ ’ਤੇ 50 ਫੀਸਦੀ ਛੋਟ ਅਤੇ ਗਰਭਵਤੀ ਔਰਤਾਂ ਤੇ ਪੀ. ਸੀ. ਉ. ਡੀ. ਅਤੇ ਪੀ. ਸੀ. ਉ. ਐਸ. ਟੈਸਟਾਂ ’ਤੇ 50 ਫੀਸਦੀ ਛੋਟ ਦਿੱਤੀ ਜਾਵੇਗੀ। ਇਸੇ ਤਰ੍ਹਾਂ ਹਸਪਤਾਲ ਦੇ ਸਰਜਰੀ ਵਿਭਾਗ ਵਿਚ ਵੀ 16 ਤੋਂ 30 ਨਵੰਬਰ ਤੱਕ ਪੇਟ ਦੀਆਂ ਸਮੱਸਿਆਵਾਂ ਦੇ ਆਪ੍ਰੇਸ਼ਨਾਂ’ ਤੇ ਵਿਸ਼ੇਸ਼ ਰਿਆਇਤੀ ਦਰਾਂ ’ਤੇ ਕੀਤੇ ਜਾਣਗੇ। ਜਿਸ ਵਿਚ ਹਸਪਤਾਲ ਦੇ ਮਾਹਿਰ ਲੈਪਰੋਸਕੋਪਿਕ ਅਤੇ ਜਨਰਲ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਪਿੱਤੇ ਦੀ ਪੱਥਰੀ, ਹਰਨੀਆ, ਬਵਾਸੀਰ, ਭਗੰਦਰ, ਫਿਸ਼ਰ, ਅਪੈਂਡਿਕਸ, ਹਾਈਡਰੋਸੀਲ ਤੇ ਫੁੱਲੀਆਂ ਨਸਾਂ ਦੇ ਆਪਰੇਸ਼ਨ ਕੀਤੇ ਜਾਣਗੇ। ਇਸ ਮੌਕੇ ਡਾ. ਮਾਨਵਦੀਪ ਸਿੰਘ ਐਮ. ਐਸ. ਅਤੇ ਡਾ. ਸ਼ਵੇਤਾ ਬਗੜੀਆ ਐਮ.ਐਸ.ਵੀ ਹਾਜ਼ਰ ਸਨ।