ਸਾਬਕਾ ਵਿਧਾਇਕ ਅੰਗਦ ਸਿੰਘ ਦੀ ਅਗਵਾਈ ਹੇਠ ਸ. ਦਿਲਬਾਗ ਸਿੰਘ ਦੀ ਯਾਦ ’ਚ ਕਰਵਾਏ ਗਏ ਖੇਡ ਟੂਰਨਾਮੈਂਟ
ਨਵਾਂਸ਼ਹਿਰ, 14 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸਾਬਕਾ ਵਿਧਾਇਕ ਅੰਗਦ ਸਿੰਘ ਦੀ ਅਗਵਾਈ ਹੇਠ ਸ. ਦਿਲਬਾਗ ਸਿੰਘ ਮੈਮੋਰੀਅਲ ਵੱਲੋਂ ਪਿੰਡ ਭੰਗਲ ਕਲਾਂ ਅਤੇ ਸਹਿਬਾਜਪੁਰ ਵਿਖੇ ਕ੍ਰਿਕਟ, ਜਦਕਿ ਪਿੰਡ ਕਾਹਮਾ ਅਤੇ ਦੌਲਤਪੁਰ ਵਿਖੇ ਫੁੱਟਬਾਲ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ।
ਨਵਾਂਸ਼ਹਿਰ, 14 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸਾਬਕਾ ਵਿਧਾਇਕ ਅੰਗਦ ਸਿੰਘ ਦੀ ਅਗਵਾਈ ਹੇਠ ਸ. ਦਿਲਬਾਗ ਸਿੰਘ ਮੈਮੋਰੀਅਲ ਵੱਲੋਂ ਪਿੰਡ ਭੰਗਲ ਕਲਾਂ ਅਤੇ ਸਹਿਬਾਜਪੁਰ ਵਿਖੇ ਕ੍ਰਿਕਟ, ਜਦਕਿ ਪਿੰਡ ਕਾਹਮਾ ਅਤੇ ਦੌਲਤਪੁਰ ਵਿਖੇ ਫੁੱਟਬਾਲ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਨ੍ਹਾਂ ਟੂਰਨਾਮੈਂਟਾਂ ਨੂੰ ਲੈ ਕੇ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਹਿਬਾਜਪੁਰ ਵਿਖੇ ਹੋਏ ਕ੍ਰਿਕਟ ਮੁਕਾਬਲਿਆਂ ਦੌਰਾਨ ਜੇਠੂ ਮਜਾਰਾ ਅਤੇ ਰਾਹੋਂ ਦੀਆਂ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲਾ ਹੋਇਆ, ਜਿਸ ਵਿੱਚ ਜੇਠੂ ਮਜ਼ਾਰਾ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਧੈਂਗੜਪੁਰ ਅਤੇ ਬੁਰਜ ਟਹਿਲ ਦਾਸ ਵਿਚਕਾਰ ਹੋਏ ਮੁਕਾਬਲੇ ਵਿੱਚ ਬੁਰਜ ਟਹਿਲ ਦਾਸ ਦੀ ਟੀਮ ਨੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਕਰੀਮਪੁਰ ਅਤੇ ਬਹਿਲੂਰ ਕਲਾਂ ਵਿਚਕਾਰ ਹੋਏ ਮੁਕਾਬਲੇ ਵਿੱਚ ਕਰੀਮਪੁਰ ਦੀ ਟੀਮ ਨੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਮੁਜ਼ੱਫਰਪੁਰ ਅਤੇ ਸੋਇਤਾ ਵਿਚਕਾਰ ਹੋਏ ਮੁਕਾਬਲੇ ਵਿੱਚ ਸੋਇਤਾ ਦੀ ਟੀਮ ਨੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਪਿੰਡ ਭੰਗਲ ਕਲਾਂ ਵਿਖੇ ਹੋਏ ਮੈਚਾਂ ਵਿੱਚ ਕਰੀਹਾ (ਬੀ) ਅਤੇ ਸਲੋਹ (ਬੀ) ਟੀਮ ਵਿਚਕਾਰ ਹੋਏ ਮੈਚ ਵਿੱਚ ਸਲੋਹ ਟੀਮ ਜੇਤੂ ਰਹੀ, ਕਰੀਹਾ (ਏ) ਅਤੇ ਮੱਲ੍ਹਪੁਰ ਅੜਕਾਂ ਟੀਮ ਵਿਚਕਾਰ ਹੋਏ ਮੈਚ ਵਿੱਚ ਕਰੀਹਾ (ਬੀ) ਟੀਮ ਜੇਤੂ ਰਹੀ, ਸਲੋਹ (ਏ) ਅਤੇ ਬੇਗਮਪੁਰ (ਬੀ) ਟੀਮ ਵਿਚਕਾਰ ਹੋਏ ਮੈਚ ਵਿੱਚ ਸਲੋਹ (ਏ) ਟੀਮ ਜੇਤੂ ਰਹੀ, ਅਲਾਚੌਰ ਅਤੇ ਮੁਬਾਰਕਪੁਰ ਟੀਮ ਵਿਚਕਾਰ ਹੋਏ ਮੈਚ ਵਿੱਚ ਮੁਬਾਰਕਪੁਰ ਟੀਮ ਜੇਤੂ ਰਹੀ। ਟੂਰਨਾਮੈਂਟ ਦੌਰਾਨ ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਦਰਸ਼ਕਾਂ ਨੇ ਵੀ ਖਿਡਾਰੀਆਂ ਦਾ ਹੌਸਲਾ ਵਧਾਇਆ।