16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮਾਤਾ ਦੀਆਂ ਭੇਟਾਂ ਨਾਲ ਦੇਰ ਰਾਤ ਤੱਕ ਗੂੰਜਿਆ ਰਘੂਨਾਥ ਮੰਦਰ

ਰਾਹੋਂ, 16 ਨਵੰਬਰ (ਉਂਕਾਰ ਸਿੰਘ ਰਾਠੌਰ)-ਇਤਿਹਾਸਕ ਸ਼ਹਿਰ ਰਾਹੋਂ ਦੇ ਦਿੱਲੀ ਗੇਟ ਵਿਖੇ ਸਥਿਤ ਪ੍ਰਾਚੀਨ ਮਾਤਾ ਭੁਵਨੇਸ਼ਵਰੀ ਮੰਦਰ ਵਲੋਂ 24ਵਾਂ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰਾ ਰਘੂਨਾਥ ਮੰਦਰ ਨੇੜੇ ਦਿੱਲੀ ਗੇਟ ਰਾਹੋਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 17-11-2026
ਰਾਹੋਂ, 16 ਨਵੰਬਰ (ਉਂਕਾਰ ਸਿੰਘ ਰਾਠੌਰ)-ਇਤਿਹਾਸਕ ਸ਼ਹਿਰ ਰਾਹੋਂ ਦੇ ਦਿੱਲੀ ਗੇਟ ਵਿਖੇ ਸਥਿਤ ਪ੍ਰਾਚੀਨ ਮਾਤਾ ਭੁਵਨੇਸ਼ਵਰੀ ਮੰਦਰ ਵਲੋਂ 24ਵਾਂ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰਾ ਰਘੂਨਾਥ ਮੰਦਰ ਨੇੜੇ ਦਿੱਲੀ ਗੇਟ ਰਾਹੋਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਜਾਗਰਣ ਦੀ ਵਿਸ਼ੇਸ਼ ਖਿੱਚ ਮਾਤਾ ਜਵਾਲਾ ਜੀ ਤੋਂ ਲਿਆਂਦੀ ਗਈ ਪਵਿੱਤਰ ਜੋਤ ਰਹੀ, ਜਿਸ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸ਼ਰਧਾਲੂਆਂ ਨੇ ਪਵਿੱਤਰ ਜੋਤ ਦੇ ਦਰਸ਼ਨ ਕੀਤੇ। ਸਮਾਗਮ ਦੀ ਸ਼ੁਰੂਆਤ ਸ਼ਾਮ 7 ਵਜੇ ਵਿਸ਼ਾਲ ਭੰਡਾਰੇ ਨਾਲ ਹੋਈ, ਜਿਸ ਵਿੱਚ ਸੰਗਤਾਂ ਨੇ ਲੰਗਰ ਛਕਿਆ। ਇਸ ਉਪਰੰਤ ਰਾਤ 8 ਵਜੇ ਪੂਜਾ-ਅਰਚਨਾ ਕੀਤੀ ਗਈ ਅਤੇ ਰਾਤ 9 ਵਜੇ ਭਗਵਤੀ ਜਾਗਰਣ ਦਾ ਸ਼ੁਭ ਆਰੰਭ ਹੋਇਆ। ਇਸ ਮੌਕੇ ਚੰਡੀਗੜ੍ਹ ਤੋਂ ਪਹੁੰਚੇ ਪ੍ਰਸਿੱਧ ਗਾਇਕ ਦੀਪਕ ਗੋਗਨਾ ਨੇ ਮਨਮੋਹਕ ਭੇਟਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਰਸ ਵਿੱਚ ਰੰਗ ਦਿੱਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਆਈਆਂ ਹੋਈਆਂ ਵੱਖ-ਵੱਖ ਸਖਸ਼ੀਅਤਾਂ ਦਾ ਮਾਣ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਲਲਤੀਸ਼ ਚੋਪੜਾ, ਕੌਂਸਲਰ ਦਵਿੰਦਰ ਜਾਂਗੜਾ, ਅਜੇ ਵਸ਼ਿਸ਼ਟ, ਵਿਨੋਦ ਜੋਸ਼ੀ, ਹਰਸ਼ ਜੋਸ਼ੀ, ਧਰਮਵੀਰ ਚੋਪੜਾ, ਸਾਬਕਾ ਵਾਈਸ ਪ੍ਰਧਾਨ ਮਹਿੰਦਰਪਾਲ, ਬੰਟੀ ਗਾਬਾ, ਡਾ. ਕਮਲਜੀਤ ਸਾਬਕਾ ਚੇਅਰਮੈਨ, ਕਨਵ ਚੋਪੜਾ, ਡਾ. ਸੁਨੀਲ ਸੱਭਰਵਾਲ, ਅਮਰਜੀਤ ਵਰਮਾ, ਸਾਬਕਾ ਕੌਂਸਲਰ ਸਤੀਸ਼ ਚੋਪੜਾ, ਕੈਲਾਸ਼ ਭੰਬੀ, ਐੱਮ.ਸੀ ਦਵਿੰਦਰ ਜਾਂਗੜਾ, ਮਨਦੀਪ ਰਾਣਾ, ਅਰੁਣ ਦੁੱਗਲ, ਵਿੱਕੀ ਚੋਪੜਾ, ਕਾਲਾ ਚੋਪੜਾ, ਟੋਨੀ ਖੰਨਾ, ਜੱਜੀ ਸੁਨਿਆਰਾ, ਰਵਿੰਦਰ ਕੁਮਾਰ, ਗੌਰਵ ਗਾਬਾ, ਸਤਦੇਵ ਜੋਸ਼ੀ, ਰਜਿੰਦਰ ਕੁਮਾਰ ਟੋਨੀ, ਸੰਜੇ ਭਾਰਦਵਾਜ, ਵਿਨੋਦ ਸਹਿਗਲ, ਰੋਹਿਤ ਸ਼ਰਮਾ, ਵਿਸ਼ਾਲ ਜੋਸ਼ੀ, ਭਾਰਤ ਸ਼ਰਮਾ, ਪ੍ਰਮੋਦ ਸ਼ਰਮਾ, ਅਸ਼ੋਕ ਸ਼ਰਮਾ, ਲਾਲੂ ਹਲਵਾਈ, ਸਰਬਜੀਤ ਪਾਹਵਾ, ਹੈਪੀ ਭੰਬੀ, ਰਮਨ ਕੁਮਾਰ, ਏਵਨ ਕੁਮਾਰ ਅਤੇ ਵਿੱਕੀ ਸ਼ਰਮਾ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਕੁਟੀਆ ਚੱਕ ਰਾਮੂੰ ਵਿਖੇ ਸਾਲਾਨਾ ਸੰਤ ਸਮਾਗਮ ਸਮਾਪਤ ਅਗਲੀ ਖ਼ਬਰ ਵਿਰਸਾ ਸੰਭਾਲ ਗੁਰਮਤਿ ਮੁਕਾਬਲੇ ’ਚ ਪਹੁੰਚੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ
Ad Position 24