16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜਾਗਰਣ ਸਮਰਾਟ ਫਿਰੋਜ਼ ਖਾਨ ਤੇ ਸ਼ਾਲੂ ਨਾਰੰਗ ਦੀਆਂ ਭੇਟਾਂ ’ਤੇ ਝੂਮੇ ਸ਼ਰਧਾਲੂ

ਕਾਠਗੜ੍ਹ, 16 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਉਦਯੋਗਿਕ ਖੇਤਰ ਦੇ ਪਿੰਡ ਟੌਂਸਾ ਦੀ ਅਨਾਜ ਮੰਡੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੈ ਮਾਤਾ ਨੈਣਾ ਦੇਵੀ ਜਾਗਰਣ ਵੈੱਲਫੇਅਰ ਕਮੇਟੀ ਵਲੋਂ 25ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਮਾਤਾ ਦੀ ਪਵਿੱਤਰ ਜੋਤ ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਗਈ।

Ad Position 21
No active advertisement
ਅਜੀਤ ਡੈਸਕ 17-11-2026
ਕਾਠਗੜ੍ਹ, 16 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਉਦਯੋਗਿਕ ਖੇਤਰ ਦੇ ਪਿੰਡ ਟੌਂਸਾ ਦੀ ਅਨਾਜ ਮੰਡੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੈ ਮਾਤਾ ਨੈਣਾ ਦੇਵੀ ਜਾਗਰਣ ਵੈੱਲਫੇਅਰ ਕਮੇਟੀ ਵਲੋਂ 25ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਮਾਤਾ ਦੀ ਪਵਿੱਤਰ ਜੋਤ ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਗਈ। ਜੋਤ ਨੂੰ ਸ਼ੋਭਾ ਯਾਤਰਾ ਦੇ ਰੂਪ ਵਿੱਚ ਸਾਰੇ ਨਗਰ ਵਿੱਚ ਲਿਜਾਇਆ ਗਿਆ। ਨਗਰ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਨਾਲ ਜੋਤ ਦਾ ਸਵਾਗਤ ਕੀਤਾ। ਜਾਗਰਣ ਦੀ ਸ਼ੁਰੂਆਤ ਸੰਦੀਪ ਉਧਨੋਵਾਲ ਪਾਰਟੀ ਵਲੋਂ ਗਣੇਸ਼ ਦੀ ਵੰਦਨਾ ਕਰਕੇ ਕੀਤੀ ਗਈ। ਉਨ੍ਹਾਂ ਵਲੋਂ ਲਗਾਤਾਰ ਭੇਟਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਰਾਤ 11 ਵਜੇ ਸ਼ਾਲੂ ਨਾਰੰਗ ਨੇ ਮੰਚ ਸੰਭਾਲਿਆ, ਉਨ੍ਹਾਂ ਵਲੋਂ ਸੁਣਾਈਆਂ ਭੇਟਾਂ ਨੇ ਸਾਰੇ ਪੰਡਾਲ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਰਾਤ 12 ਵਜੇ ਤੋਂ ਬਾਅਦ ਆਵਾਜ਼ ਦੇ ਬਾਦਸ਼ਾਹ ਜਾਗਰਣ ਸਮਰਾਟ ਫਿਰੋਜ਼ ਖਾਨ ਨੇ ਸਟੇਜ ਸੰਭਾਲੀ, ਉਨ੍ਹਾਂ ਵਲੋਂ ਗਾਈ ਇੱਕ ਤੋਂ ਵੱਧ ਕੇ ਇੱਕ ਭੇਟ ਨੇ ਖੂਬ ਰੰਗ ਬੰਨ੍ਹਿਆ। ਸਵੇਰੇ 4 ਵਜੇ ਤਾਰਾ ਰਾਣੀ ਦੀ ਕਥਾ ਸੁਣਾ ਕੇ ਮਾਤਾ ਦੀ ਆਰਤੀ ਨਾਲ ਜਾਗਰਣ ਸਮਾਪਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਠੇਕੇਦਾਰ ਵਨੀਤ ਕੁਸ਼ਨ ਚੌਧਰੀ ਨੇ ਅਦਾ ਕੀਤੀ। ਜਾਗਰਣ ਕਮੇਟੀ ਦੇ ਪ੍ਰਧਾਨ ਮਾਸਟਰ ਬਲਦੇਵ ਕ੍ਰਿਸ਼ਨ ਕੁਸ਼ਨ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਦੀਪ ਹਨੀ ਟੌਂਸਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਜੀਵ ਚੇਚੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਰਨਵੀਰ ਕਟਾਰੀਆ, ਸੰਦੀਪ ਸ਼ਰਮਾ ਮੈਨੇਜਰ ਸੀ.ਐਸ.ਆਰ ਸਨਫਾਰਮਾ ਕੰਪਨੀ, ਮਹਿਲਾ ਸਰਪੰਚ ਟੌਂਸਾ ਕੁਲਵੰਤ ਕੌਰ, ਸੁਖਦੇਵ ਸੋਨੂੰ, ਧਰਮਪਾਲ ਕਟਾਰੀਆ, ਸੁੱਚਾ ਰਾਮ, ਕਮਲ ਕੁਮਾਰ, ਹਰਪ੍ਰੀਤ ਕਟਾਰੀਆ, ਵਿੱਕੀ ਧੀਮਾਨ, ਮੁਲਕ ਰਾਜ, ਤੇਜਪਾਲ, ਮੋਹਨ ਲਾਲ, ਸੰਦੀਪ ਭਾਟੀਆ, ਸੀਤਾਰਾਮ, ਰਾਜਕੁਮਾਰ, ਸੱਤਪਾਲ, ਮੁਕੇਸ਼ ਕੁਮਾਰ, ਵਰਿੰਦਰ ਸ਼ਰਮਾ, ਰਜਨੀ ਸਾਗਰਾ ਠੇਕੇਦਾਰ, ਬਵਨੀਤ, ਪ੍ਰਿੰਸੀਪਲ ਬਲਦੇਵ ਆਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੂਜੀ ਵਿਸ਼ੇਸ਼ ਲੋਕ ਅਦਾਲਤ 21 ਨੂੰ ਅਗਲੀ ਖ਼ਬਰ ਸੰਤ ਕੁਟੀਆ ਚੱਕ ਰਾਮੂੰ ਵਿਖੇ ਸਾਲਾਨਾ ਸੰਤ ਸਮਾਗਮ ਸਮਾਪਤ
Ad Position 24