ਮੁਲਾਜ਼ਮ ਆਗੂਆਂ ਸਮੇਤ ਰਾਜਨੀਤਿਕ ਨੇਤਾਵਾਂ ਵਲੋਂ ਸਾਥੀ ਰੱਕੜ ਨੂੰ ਸ਼ਰਧਾਂਜਲੀਆਂ
ਨਵਾਂਸ਼ਹਿਰ, 23 ਨਵੰਬਰ (ਪੱਤਰ ਪ੍ਰੇਰਕ) -ਸੀ. ਪੀ.
ਨਵਾਂਸ਼ਹਿਰ, 23 ਨਵੰਬਰ (ਪੱਤਰ ਪ੍ਰੇਰਕ) -ਸੀ. ਪੀ. ਆਈ. ਐਮ. ਦੇ ਸੂਬਾਈ ਆਗੂ ਅਤੇ ਮੁਲਾਜ਼ਮ ਘੋਲਾਂ ਦੀ ਪਹਿਚਾਣ ਬਣੇ ਸਾਥੀ ਪ੍ਰੇਮ ਰੱਕੜ ਨੂੰ ਪਾਰਟੀ ਦੀ ਜ਼ਿਲ੍ਹਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਉਨ੍ਹਾਂ ਦੀ ਯਾਦ ’ਚ ਪਿੰਡ ਰੱਕੜਾਂ ਢਾਹਾਂ ਵਿਖੇ ਕਰਾਏ ਗਏ ਸ਼ਰਧਾਂਜ਼ਲੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਆਖਿਆ ਕਿ ਵਿਛੜੇ ਸਾਥੀ ਪ੍ਰੇਮ ਰੱਕੜ ਲਾਲ ਝੰਡੇ ਦੀ ਅਗਵਾਈ ਵਿੱਚ ਚਲਦੇ ਘੋਲਾਂ ਦੌਰਾਨ ਆਪਣੇ ਜੁਝਾਰੂ ਸਾਥੀਆਂ ਨੂੰ ਹਮੇਸ਼ਾ ਯਾਦ ਆਇਆ ਕਰਨਗੇ। ਸਾਥੀ ਰੱਕੜ ਨੇ ਵਿਦਿਆਰਥੀ ਜੀਵਨ ਦੌਰਾਨ ਜਿਵੇਂ ਹੀ ਸਟੁਡੈਂਟ ਫੈਡਰੇਸ਼ਨ ਆਫ ਇੰਡੀਆ ਦਾ ਝੰਡਾ ਚੁੱਕਿਆ ਮੁੜ ਕਦੇ ਪਿਛਾਂਹ ਮੁੜਕੇ ਨਹੀਂ ਵੇਖਿਆ। ਕਾਮਰੇਡ ਸੇਖੋਂ ਨੇ ਆਖਿਆ ਕਿ ਸਾਥੀ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਅਸੀਂ ਲੋਕ ਹਿੱਤ ਘੋਲਾਂ ਦੌਰਾਨ ਸੀ. ਪੀ. ਆਈ. (ਐਮ.) ਦਾ ਝੰਡਾ ਬੁਲੰਦ ਰੱਖੀਏ। ਕਾਮਰੇਡ ਸੇਖੋਂ ਤੋਂ ਇਲਾਵਾ ਕਾਮਰੇਡ ਦਰਸ਼ਨ ਸਿੰਘ ਮੱਟੂ, ਰਾਮ ਸਿੰਘ ਨੂਰਪੁਰੀ, ਚਮਕੌਰ ਸਿੰਘ ਖੇੜੀ, ਸੁਰਜੀਤ ਸਿੰਘ ਢੇਰ, ਮਹਾਂ ਸਿੰਘ ਰੌੜੀ, ਪਰਮਜੀਤ ਸਿੰਘ ਰੌੜੀ ਰਜਿੰਦਰ ਕੌਰ, ਸ਼ੁਭਾਸ਼ ਮੱਟੂ, ਬਲਬੀਰ ਸਿੰਘ ਜਾਡਲਾ, ਸੀ ਪੀ ਆਈ ਆਗੂ ਬਲਜਿੰਦਰ ਸਿੰਘ, ਸੀ ਪੀ ਆਈ (ਐੱਮ ਐੱਲ) ਆਗੂ ਕੁਲਵਿੰਦਰ ਬੜੈਚ, ਮੁਲਾਜਮ ਆਗੂ ਐੱਨ ਡੀ ਤਿਵਾੜੀ, ਪ੍ਰਸ਼ੋਤਮ ਬਿਲਗਾ, ਸ਼ਤੀਸ਼ ਰਾਣਾ, ਕੁਲਦੀਪ ਦੌੜਕਾ, ਮਾ. ਕਰਨੈਲ ਸਿੰਘ ਰਾਹੋਂ, ਡਿਪਟੀ ਡੀ ਈ ਓ ਨਾਜ਼ਰ ਸਿੰਘ ਅਤੇ ਅਨੀਤਾ ਰਾਣੀ ਰੱਕੜ ਨੇ ਵਿਛੜੇ ਆਗੂ ਨੂੰ ਪ੍ਰੇਮ ਰੱਕੜ ਨੂੰ ਇਨਕਾਲਬੀ ਸ਼ਧਾਜਲੀਆਂ ਭੇਂਟ ਕੀਤੀਆ। ਸਟੇਜ਼ ਸਕੱਤਰ ਦੀ ਭੂਮਿਕਾ ਪਾਰਟੀ ਜਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ ਨੇ ਨਿਭਾਈ। ਸਾਥੀ ਰੱਕੜ ਦੇ ਪਰਿਵਾਰ ਵੱਲੋਂ ਸ਼੍ਰੀਮਤੀ ਊਸ਼ਾ ਰਾਣੀ ਪੁੱਤਰ, ਨਵਨੀਤ ਸ਼ੈਲੀ, ਸਕੀਰਤ ਕੁਮਾਰ ਬਾਬਰ, ਬੇਟੀਆਂ ਨਵਜੋਤ ਕੌਰ ਅਤੇ ਸਵਿਤਾ ਨੇ ਪਾਰਟੀ ਆਗੂਆਂ ਅਤੇ ਮੁਲਾਜ਼ਮ ਆਗੂਆਂ ਦਾ ਧੰਨਵਾਦ ਕੀਤਾ ।